ਜਲੰਧਰ, 7 ਮਈ (ਸ਼ਿਵ)-ਹਲਕਾ ਵਿਧਾਨ ਸਭਾ ਕੈਂਟ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਨੂੰ ਲੈ ਕੇ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਮੀਟਿੰਗ ਕੀਤੀ ਗਈ ਜਿਸ ਵਿਚ ਜਲੰਧਰ ਕੈਂਟ ਦੀ ਆਪ ਇੰਚਾਰਜ ਸ੍ਰੀਮਤੀ ਰਾਜਵਿੰਦਰ ਕੌਰ ਥਿਆੜਾ ਤੋਂ ਇਲਾਵਾ ਬੀ. ਐਂਡ. ਆਰ. ਦੇ ਐਸ. ਈ., ਐਕਸੀਅਨ ਸਮੇਤ ਹੋਰ ਅਫਸਰ ਤੇ ਹਲਕੇ ਦੇ ਆਪ ਦੇ ਕੌਂਸਲਰ ਮੌਜੂਦ ਸਨ | ਇਨਾਂ ਕੌਂਸਲਰਾਂ ਤੇ ਆਪ ਆਗੂਆਂ ਵਿਚ ਲੱਕੀ ਦਾਦਰਾ, ਰਜੇਸ਼ ਭੱਟੀ, ਐਚ.ਪੀ. ਸਿੰਘ, ਪਰਨੀਤ ਸਿੰਘ, ਮਿੰਟੂ ਜਨੇਜਾ, ਇੰਦਰਜੀਤ ਸੋਨੂ ਸ਼ਾਮਿਲ ਸਨ | ਇਸ ਮੌਕੇ ਮੇਅਰ ਵਨੀਤ ਧੀਰ ਨੇ ਹਲਕਾ ਕੈਂਟ ਦੇ ਰੁਕੇ ਹੋਏ ਕੰਮਾਂ ਨੂੰ ਤੇਜ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਤਾਂ ਜੋ ਇਹ ਕੰਮ ਸਮੇਂ ਸਿਰ ਪੂਰੇ ਹੋ ਸਕਣ | ਮੇਅਰ ਵਨੀਤ ਧੀਰ ਨੇ ਸ੍ਰੀਮਤੀ ਥਿਆੜਾ ਨੂੰ ਭਰੋਸਾ ਦਿੱਤਾ ਕਿ ਕੰਮਾਂ ਵਿਚ ਤੇਜੀ ਲਿਆਉਣ ਲਈ ਉਹ ਆਪ ਕੈਂਟ ਹਲਕੇ ਦੇ ਇਲਾਕਿਆਂ ਦਾ ਦੌਰਾ ਵੀ ਕਰਨਗੇ |