19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਵਲੋਂ 30 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਟਰੱਕ ਚਾਲਕ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ

ਜਲੰਧਰ, 18 ਅਕਤੂਬਰ (ਐੱਮ. ਐੱਸ.

ਮੁਲਜ਼ਮਾਂ ਤੋਂ ਬਰਾਮਦ ਹੋਇਆ ਟਰੱਕ ਅਤੇ ਡੋਡੇ ਚੂਰਾ ਪੋਸਤ ਦੇ ਨਾਲ ਪੁਲਿਸ ਪਾਰਟੀ। ਤਸਵੀਰ : ਮੁਨੀਸ਼ 19-10-2026
ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ) - ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਇਕ ਟਰੱਕ ਚਾਲਕ ਅਤੇ ਉਸ ਦੇ ਸਾਥੀ ਦੇ ਕਬਜ਼ੇ ’ਚੋਂ 30 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ, ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਦਾ ਟਰੱਕ ਵੀ ਕਬਜ਼ੇ ’ਚ ਲੈ ਲਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ਼ ਜੀਤ ਪੁੱਤਰ ਮੁੱਖਤਿਆਰ ਸਿੰਘ ਵਾਸੀ ਪਿੰਡ ਰਾਹਲ ਚਾਹਲ, ਗੋਇੰਦਵਾਲ ਸਾਹਿਬ ਅਤੇ ਬਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਟੋਡਰਪੁਰ, ਮੇਹਟੀਆਣਾ, ਹੁਸ਼ਿਆਰਪੁਰ ਵਜੋਂ ਦੱਸੀ ਗਈ ਹੈ। ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਐੱਸ.ਪੀ. (ਜਾਂਚ) ਵਨੀਤ ਅਹਿਲਾਵਤ ਅਤੇ ਡੀ.ਐੱਸ.ਪੀ. (ਜਾਂਚ) ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਮੁਖੀ ਪੁਸ਼ਪ ਬਾਲੀ ਦੀ ਟੀਮ ਦੇ ਏ.ਐੱਸ.ਆਈ ਜਗਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਨਕੋਦਰ - ਜਲੰਧਰ ਰੋਡ ’ਤੇ ਪਿੰਡ ਸਿੰਘਾ ਦੇ ਗੇਟ ਨੇੜੇ ਕਾਰਵਾਈ ਕਰਦੇ ਹੋਏ ਇਕ ਟਰੱਕ ’ਚੋਂ 30 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਟਰੱਕ ਚਾਲਕ ਰਣਜੀਤ ਸਿੰਘ ਉਰਫ ਜੀਤ ਅਤੇ ਬਲਜੀਤ ਸਿੰਘ ਖ਼ਿਲਾਫ਼ ਥਾਣਾ ਲਾਂਬੜਾ ਵਿਖੇ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਸ.ਪੀ. ਵਿਰਕ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਕਰੀਬ 8/10 ਸਾਲ ਤੋਂ ਟੱਰਕ ਡਰਾਈਵਰੀ ਕਰ ਰਹੇ ਹਨ ਅਤੇ ਦੋਵਾਂ ਦੀ ਮੁਲਾਕਾਤ ਟਰਾਂਸਪੋਰਟ ਨਗਰ ਜਲੰਧਰ ਵਿਖੇ ਹੋਈ ਸੀ। ਦੋਵੇਂ ਚੱਢਾ ਟਰਾਂਸਪੋਰਟ ਕੰਪਨੀ ਲਈ ਟੱਰਕ ਚਲਾਉਂਦੇ ਹਨ। ਇਹ ਦੋਵੇਂ ਡੋਡੇ ਚੂਰਾ ਪੋਸਤ ਦਾ ਨਸ਼ਾ ਕਰਨ ਦੇ ਆਦੀ ਹਨ, ਰਣਜੀਤ ਸਿੰਘ ਉਰਫ ਜੀਤ ਦੇ ਖਿਲਾਫ ਰਾਜਸਥਾਨ ਵਿਖੇ ਐੱਨ.ਡੀ.ਪੀ.ਐੱਸ. ਦਾ ਮੁਕਦਮਾ ਦਰਜ ਹੈ ਅਤੇ ਬਲਜੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਅਤੇ ਚੋਰੀ ਦੇ ਮੁੱਕਦਮੇ ਦਰਜ ਹਨ, ਜੋ ਇਨ੍ਹਾਂ ਮੁੱਕਦਮਿਆ ’ਚ ਵੱਖ-ਵੱਖ ਜੇਲ੍ਹਾਂ ’ਚ ਰਹਿਣ ਤੋਂ ਬਾਅਦ ਦਸੰਬਰ 2022 ’ਚ ਹੁਸ਼ਿਆਰਪੁਰ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ ਅਤੇ ਬਾਹਰ ਆਉਣ ਤੋਂ ਬਾਅਦ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਐੱਸ.ਐੱਸ.ਪੀ. ਨੇ ਕਿਹਾ ਕਿ ਬਰਾਮਦ 30 ਕਿੱਲੋ ਡੋਡੇ ਚੂਰਾ ਪੋਸਤ ਇਹ ਜੋਧਪੁਰ ਰਾਜਸਥਾਨ ਤੋਂ ਇਕ ਢਾਬੇ ’ਤੋਂ ਲੈ ਕੇ ਆਏ ਸਨ ਅਤੇ ਇਸ ਤੋਂ ਪਹਿਲਾਂ ਵੀ ਇਹ ਤਿੰਨ-ਚਾਰ ਵਾਰ ਰਾਜਸਥਾਨ ਤੋਂ ਡੋਡੇ ਚੂਰਾ ਪੋਸਤ ਲਿਆ ਕੇ ਆਪਣੇ ਜਾਣਕਾਰ ਗਾਹਕਾਂ ਵੇਚ ਚੁੱਕੇ ਹਨ। ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਪਿਛਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਮਗਰੋਂ ਫਲੈਕਸ ਹਟਾਉਣ ਦੀ ਮੰਗ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ਵਿਚ ਸਿਆਸੀ ਸਰਗਰਮੀਆਂ ਹੋਣ ਲੱਗੀਆਂ ਤੇਜ਼, ਨਿਗਮ ਅਫ਼ਸਰਾਂ ਦੀਆਂ ਵਧਣਗੀਆਂ ਜ਼ਿੰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।