ਪਠਾਨਕੋਟ, 19 ਅਕਤੂਬਰ (ਵਿਨੋਦ)- ਪਠਾਨਕੋਟ ਦੇ ਥਾਣਾ ਧਾਰਕਲਾਂ ਦਾ ਐਸ. ਐਚ. ਓ. ਗੁਲਸ਼ਨ ਕੁਮਾਰ ਵਿਜੀਲੈਂਸ ਵਿਭਾਗ ਵਲੋਂ ਇਕ ਲੱਖ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ ਹੈ।
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਧਾਰ ਕਲਾ ਥਾਣੇ ਦੇ ਵਿਚ ਆਉਂਦੇ ਇਕ ਹੋਟਲ ਮਾਲਕ ਦੇ ਇਕ ਝਗੜੇ ਨੂੰ ਨਿਪਟਾਉਣ ਲਈ ਐਸ. ਐਚ. ਓ. ਵਲੋਂ 3 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਵਿਜੀਲੈਂਸ ਨੇ ਮੌਕੇ 'ਤੇ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਐਸ.ਐਚ.ਓ. ਨੂੰ ਗ੍ਰਿਫ਼ਤਾਰ ਕਰ ਲਿਆ।