19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬੇਅੰਤ ਸਿੰਘ ਪਾਰਕ ਵਿਚ ਰੇਹੜੀਆਂ ਵਾਲਿਆਂ ਤੋਂ ਨਾਜਾਇਜ਼ ਵਸੂਲੀ ਦੀ ਮੇਅਰ ਨੂੰ ਸ਼ਿਕਾਇਤ

ਅਜੀਤ ਡੈਸਕ 08-05-2026
ਜਲੰਧਰ, 7 ਮਈ (ਸ਼ਿਵ)-ਮੇਅਰ ਵਨੀਤ ਧੀਰ ਨੇ ਕੁੱਝ ਸਮਾਂ ਪਹਿਲਾਂ ਸ਼ਹਿਰ ਵਿਚ ਤਹਿਬਾਜ਼ਾਰੀ ਵਿਭਾਗ ਵਲੋਂ ਬਣਦੀ ਪੂਰੀ ਵਸੂਲੀ ਨਾ ਕਰਨ ਕਰਕੇ ਸਾਰੇ ਸਟਾਫ਼ ਦੀ ਬਦਲੀ ਕਰ ਦਿੱਤੀ ਸੀ | ਇਸ ਤੋਂ ਇਲਾਵਾ ਉਨਾਂ ਵਲੋਂ ਇਸ ਮਾਮਲੇ ਦੀ ਅਲੱਗ ਤੋਂ ਵੀ ਜਾਂਚ ਕਰਵਾਈ ਗਈ ਸੀ ਜਿਸ ਵਿਚ ਸਾਹਮਣੇ ਆਇਆ ਸੀ ਕਿ ਨਾਮਦੇਵ ਚੌਕ ਦੇ ਕੋਲ ਕਈ ਰੇਹੜੀਆਂ ਵਾਲਿਆਂ ਨੂੰ ਪਰਚੀਆਂ ਨਹੀਂ ਦਿੱਤੀਆਂ ਜਾਂਦੀਆਂ ਹਨ | ਦੂਜੇ ਪਾਸੇ ਅੱਜ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਭਾਜਪਾ ਦੇ ਸੀਨੀਅਰ ਆਗੂ ਕ੍ਰਿਸ਼ਨ ਦੇਵ ਭੰਡਾਰੀ ਨੇ ਬੇਅੰਤ ਸਿੰਘ ਪਾਰਕ ਵਿਚ ਖੜੀਆਂ ਹੁੰਦੀਆਂ ਰੇਹੜੀਆਂ ਤੋਂ ਨਾਜਾਇਜ ਵਸੂਲੀ ਕਰਨ ਦੇ ਦੋਸ਼ ਲਗਾਏ ਹਨ ਕਿ ਇਨ੍ਹਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ | ਕ੍ਰਿਸ਼ਨ ਦੇਵ ਭੰਡਾਰੀ ਨੇ ਇਸ ਮਾਮਲੇ ਨੂੰ ਮੇਅਰ ਵਨੀਤ ਧੀਰ ਦੇ ਨੋਟਿਸ ਵਿਚ ਲਿਆ ਕੇ ਇਸ ਬਾਰੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਕਿ੍ਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਇਸ ਬਾਰੇ ਉਨਾਂ ਨੇ ਮੇਅਰ ਨੂੰ ਦੱਸਿਆ ਕਿ ਬੇਅੰਤ ਸਿੰਘ ਪਾਰਕ ਵਿਚ ਉਨਾਂ ਵਲੋਂ ਕਈ ਰੇਹੜੀਆਂ ਲਗਵਾਈਆਂ ਗਈਆਂ ਸੀ | ਉਕਤ ਰੇਹੜੀ ਵਾਲੇ ਨਿਗਮ ਨੂੰ ਬਣਦੀ ਫ਼ੀਸ ਦੇ ਕੇ ਪਰਚੀ ਕਟਵਾਉਂਦੇ ਹਨ ਪਰ ਇਸ ਦੇ ਬਾਵਜੂਦ ਕੁੱਝ ਲੋਕ ਨਾਜਾਇਜ ਵਸੂਲੀ ਕਰ ਰਹੇ ਹਨ | ਇਸ ਨਾਲ ਉਹ ਬਕਾਇਆ ਸਫ਼ੇਦ ਕਾਗ਼ਜ਼ 'ਤੇ ਪਰਚੀਆਂ ਕੱਟ ਕੇ ਦੇ ਰਹੇ ਹਨ | ਸ੍ਰੀ ਭੰਡਾਰੀ ਨੇ ਕਿਹਾ ਕਿ ਮੇਅਰ ਵਨੀਤ ਧੀਰ ਨੇ ਉਨਾਂ ਨੂੰ ਸ਼ੁੱਕਰਵਾਰ ਨੂੰ 12 ਵਜੇ ਸੱਦਿਆ ਹੈ | ਉਹ ਉਕਤ ਰੇਹੜੀਆਂ ਵਾਲਿਆਂ ਦੇ ਨਾਲ ਮੇਅਰ ਤੋਂ ਇਲਾਵਾ ਕਮਿਸ਼ਨਰ ਨਾਲ ਵੀ ਮੁਲਾਕਾਤ ਕਰਨਗੇ | ਸ੍ਰੀ ਭੰਡਾਰੀ ਨੇ ਦੱਸਿਆ ਕਿ ਉਨਾਂ ਨੇ ਸਾਰੇ ਮਾਮਲੇ ਦੀ ਜਾਣਕਾਰੀ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਧਿਆਨ ਵਿਚ ਲੈ ਆਉਂਦੀ ਹੈ | ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਪੂਰੀ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ 'ਦ ਗੁਰੂਕੁਲ' ਸਕੂਲ 'ਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਮੇਅਰ ਵਲੋਂ ਕੈਂਟ ਹਲਕੇ ਦੇ ਸਾਰੇ ਵਿਕਾਸ ਕੰਮਾਂ ਨੂੰ ਤੇਜ ਕਰਨ ਦੀ ਹਦਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।