20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਗਰ ਨਿਗਮ ਨੇ 6 ਨਾਜਾਇਜ਼ ਚਲਦੀਆਂ 6 ਡੇਅਰੀਆਂ ਦੇ ਕੱਟੇ ਚਲਾਨ <br/>

ਅਜੀਤ ਡੈਸਕ 08-05-2026
ਜਲੰਧਰ, 7 ਮਈ (ਸ਼ਿਵ)- ਸ਼ਹਿਰ ਅੰਦਰ ਗ਼ੈਰਕਾਨੰੂਨੀ ਤਰੀਕੇ ਨਾਲ ਚੱਲ ਰਹੀਆਂ ਡੇਅਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲਿਸ ਅਤੇ ਨਿਗਮ ਪ੍ਰਸ਼ਾਸਨ ਵੱਲੋਂ ਬਾਬੂ ਲਾਭ ਸਿੰਘ ਨਗਰ ਅਤੇ ਨਿਊ ਰਤਨ ਨਗਰ ਇਲਾਕੇ ਵਿਚ 6 ਡੇਅਰੀ ਮਾਲਕਾਂ ਦੇ ਚਲਾਨ ਕੱਟੇ ਗਏ¢ ਇਹ ਡੇਅਰੀਆਂ ਸ਼ਹਿਰ ਦੀ ਹੱਦ ਅੰਦਰ ਚੱਲ ਰਹੀਆਂ ਸਨ, ਜਿਸ ਕਾਰਨ ਇਲਾਕੇ ਵਿਚ ਗੰਦਗੀ ਅਤੇ ਅਣਸੁੱਧਰੇ ਹਾਲਾਤ ਪੈਦਾ ਹੋ ਰਹੇ ਸਨ¢ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਨੇ ਦੱਸਿਆ ਕਿ ਇਨ੍ਹਾਂ ਡੇਅਰੀਆਂ ਵਿਚ 6 ਤੋਂ 12 ਤੱਕ ਪਸ਼ੂ ਰੱਖੇ ਹੋਏ ਸਨ¢ ਕਾਰਵਾਈ ਦÏਰਾਨ ਐੱਸ.ਆਈ. ਰਾਜਿੰਦਰ ਨੇ ਟੀਮ ਸਮੇਤ ਮÏਕੇ 'ਤੇ ਪਹੁੰਚ ਕੇ ਚਲਾਨ ਕੀਤੇ ਅਤੇ ਡੇਅਰੀ ਮਾਲਕਾਂ ਨੂੰ ਨਿਯਮਾਂ ਦੀ ਪਾਲਨਾ ਕਰਨ ਲਈ ਚੇਤਾਵਨੀ ਵੀ ਦਿੱਤੀ¢ ਸਥਾਨਕ ਲੋਕਾਂ ਨੇ ਵੀ ਕਿਹਾ ਕਿ ਡੇਅਰੀਆਂ ਕਾਰਨ ਗੰਦਗੀ, ਬਦਬੂ ਅਤੇ ਮੱਛਰਾਂ ਦੀ ਸਮੱਸਿਆ ਵੱਧ ਰਹੀ ਸੀ, ਜਿਸ ਨਾਲ ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਸੀ¢ ਪ੍ਰਸ਼ਾਸਨ ਨੇ ਕਿਹਾ ਕਿ ਸ਼ਹਿਰ ਅੰਦਰ ਗ਼ੈਰਕਾਨੰੂਨੀ ਡੇਅਰੀਆਂ ਖ਼ਿਲਾਫ਼ ਅੱਗੇ ਵੀ ਮੁਹਿੰਮ ਜਾਰੀ ਰਹੇਗੀ¢

ਪਿਛਲੀ ਖ਼ਬਰ ਮੇਅਰ ਵਲੋਂ ਕੈਂਟ ਹਲਕੇ ਦੇ ਸਾਰੇ ਵਿਕਾਸ ਕੰਮਾਂ ਨੂੰ ਤੇਜ ਕਰਨ ਦੀ ਹਦਾਇਤ <br/> ਅਗਲੀ ਖ਼ਬਰ ਜੇ.ਡੀ.ਸੀ.ਏ ਵੱਲੋਂ ਲੜਕੀਆਂ ਦੇ ਚੋਣ ਟਰਾਇਲ 10 ਨੂੰ -ਸੰਜੀਵ ਅੰਗਰੀਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।