ਜਲੰਧਰ, 7 ਮਈ (ਡਾ.ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾਣ ਵਾਲੇ ਅੰਤਰ ਜਿਲ੍ਹਾ ਕ੍ਰਿਕਟ ਟੂਰਨਾਮੈਂਟ ਲਈ ਜੇ.ਡੀ.ਸੀ.ਏ ਵੱਲੋਂ ਲੜਕੀਆਂ ਦੇ ਅੰਡਰ 15 ਸਾਲ, ਅੰਡਰ 19 ਸਾਲ ਤੇ ਸੀਨੀਅਰ ਵਰਗ ਦੇ ਚੋਣ ਟਰਾਇਲ 10 ਮਈ ਨੂੰ ਦੁਪਿਹਰ 2.30 ਵਜੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਜੇ.ਡੀ.ਸੀ.ਏ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਇਨ੍ਹਾਂ ਚੋਣ ਟਰਾਇਲਾਂ 'ਚ ਅੰਡਰ 15 ਸਾਲ ਵਰਗ ਦੇ ਵਿਚ 1 ਸਤੰਬਰ 2011 ਤੱਕ, ਅੰਡਰ 19 ਸਾਲ ਵਰਗ 'ਚ 1ਸਤੰਬਰ 2007 ਤੱਕ ਪੈਦਾ ਹੋਈਆਂ ਖਿਡਾਰਨਾਂ ਹਿੱਸਾ ਲੈਣ ਦੇ ਯੋਗ ਹਨ | ਉਨ੍ਹਾਂ ਨੇ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰੰਗੀਨ ਰੰਗ ਦੀ ਡਰੈਸ ਲੈ ਕੇ ਚੋਣ ਕਮੇਟੀ ਦੇ ਕੋਲ ਸਮੇੇਂ ਸਿਰ ਰਿਪੋਰਟ ਕਰਨ ਤੇ ਉਹ ਆਪਣੇ ਨਾਲ ਜਨਮ ਮਿਤੀ ਦਾ ਡਿਜੀਟਲ ਸਰਟੀਫਿਕੇਟ ਤੇ ਅੱਪ ਡੇਟ ਅਧਾਰ ਕਾਰਡ ਨਾਲ ਲੈ ਕੇ ਹਾਜ਼ਰ ਹੋਣ |