14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੇਹ ਪਿੰਡ ਦੇ ਸਰਪੰਚ ਜਗਰੂਪ ਸਿੰਘ ਵਲੋਂ ਸਰਕਾਰੀ ਹਾਈ ਸਕੂਲ, ਸੇਹ ਦੀ ਮੇਨ ਰਾਹਦਾਰੀ ਦਾ ਉਦਘਾਟਨ

ਅਜੀਤ ਡੈਸਕ 09-03-2026
ਖੰਨਾ, 8 ਮਾਰਚ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਸੇਹ (ਲੁਧਿਆਣਾ) 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਇੱਕ ਸਰਾਹਣਯੋਗ ਉਪਰਾਲੇ ਵਜੋ ਸਕੂਲ ਦੀ ਮੇਨ ਰਾਹਦਾਰੀ ਵਿੱਚ ਲਗਾਈਆਂ ਗਈਆਂ ਇੰਟਰ ਲਾਕ ਟਾਈਲਾਂ ਦਾ ਉਦਘਾਟਨ ਕੀਤਾ ਹੈ | ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਆਪਣੇ ਬੱਚਿਆਂ ਦੇ ਉਚੇਰੇ ਭਵਿੱਖ ਲਈ ਸਕੂਲ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ | ਸਰਕਾਰੀ ਹਾਈ ਸਕੂਲ, ਸੇਹ ਵਿਖੇ ਹਰ ਇੱਕ ਵਿਦਿਆਰਥੀ ਨੂੰ ਮੁਫ਼ਤ ਕਿਤਾਬਾਂ ਅਤੇ ਖਾਣਾ, ਹਰ ਤਰ੍ਹਾਂ ਦਾ ਵਜ਼ੀਫ਼ਾ, ਸਮਾਰਟ ਕਲਾਸ ਰੂਮ ਜਿਸ ਵਿੱਚ ਪ੍ਰੋਜੈਕਟਰ ਆਦਿ ਹਨ, ਵਾਲੀਬਾਲ ਤੇ ਹੈਂਡਬਾਲ ਆਦਿ ਖੇਡਾਂ ਦੀ ਮੈਦਾਨ, ਖੁੱਲ੍ਹਾ ਗਰਾਊਾਡ, ਮੁਫ਼ਤ ਕੰਪਿਊਟਰ ਸਿੱਖਿਆ, ਸਾਰੇ ਸਬਜੈਕ ਦੀਆਂ ਲੈਬਸ, ਖੁੱਲੇ੍ਹ ਹਵਾਦਾਰ ਕਮਰੇ, ਫਿਲਟਰਡ ਪਾਣੀ, ਮੁਫ਼ਤ ਸਕੂਲ ਆਉਣ-ਜਾਣ ਲਈ ਵਿਦਿਆਰਥੀਆਂ ਲਈ ਆਟੋ, ਵਿੱਦਿਅਕ ਪਾਰਕ ਅਤੇ ਸਾਰੇ ਵਿਸ਼ਿਆਂ ਸਬੰਧੀ ਤਜਰਬੇਕਾਰ ਤੇ ਉਚੇਰੀ ਵਿਦਿਆ ਪ੍ਰਾਪਤੀ ਅਧਿਆਪਕ ਹਨ | ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪੜਾਈ ਤੋਂ ਬਾਅਦ ਕਿੱਤੇ ਬਾਰੇ ਕੌਂਸਲਿੰਗ ਦਿੱਤੀ ਜਾਂਦੀ ਹੈ, ਇਸ ਮੌਕੇ ਸਕੂਲ ਦੇ ਹੈੱਡਮਾਸਟਰ ਸੌਰਭ ਮੈਨਰੋ, ਜਸਵੀਰ ਕੌਰ (ਡੀ. ਪੀ. ਈ), ਦਿਨੇਸ਼ ਕੁਮਾਰ (ਮੈਥ ਮਾਸਟਰ), ਜਗਵਿੰਦਰ ਕੌਰ (ਸਾਇੰਸ ਮਿਸਟਰੈੱਸ), ਲਖਵੀਰ ਕੌਰ (ਆਰਟ ਐਂਡ ਕਰਾਫ਼ਟ), ਜੋਤੀ ਭਮਰਾ (ਅੰਗਰੇਜ਼ੀ ਮਿਸਟਰੈੱਸ), ਨਵਦੀਪ ਕੌਰ (ਐੱਸ. ਐੱਸ. ਮਿਸਟਰੈੱਸ), ਗੁਰਜੀਤ ਕੌਰ (ਹਿੰਦੀ ਮਿਸਟਰੈੱਸ), ਪ੍ਰਭਜੋਤ ਕੌਰ (ਕਲਰਕ) ਅਤੇ ਸੁਖਦੇਵ ਸਿੰਘ (ਸਵੀਪਰ) ਸਕੂਲ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ ਅਗਲੀ ਖ਼ਬਰ ਸਰਕਲ ਪ੍ਰਧਾਨ ਇੰਜੀ. ਜਸਬੀਰ ਸਿੰਘ ਦੀ ਅਗਵਾਈ ਹੇਠ ਸਰਕਲ ਖੰਨਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।