13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਿਸਾਨ ਸਹਿਕਾਰੀ ਕਰਜ਼ਾ ਨੀਤੀ ਦੇ ਬਦਲਾਅ ਤੇ ਖਾਦ ਤੋਂ ਸੱਖਣੀਆਂ ਸਹਿਕਾਰੀ ਸਭਾਵਾਂ ਕਾਰਨ ਪੀੜਤ

ਮਲੌਦ, 13 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਸਬ ਡਵੀਜਨ ਪਾਇਲ ਵਿਚ 55 ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਹਨ, ਜਿਹਨਾਂ ਵਿਚੋਂ ਸਿਰਫ ਦਸ ਸਭਾਵਾਂ ਕੌਲ ਇੱਕ ਇੱਕ ਗੱਡੀ ਡਾਈ ਖਾਦ ਦੀ ਆਈ ਹੈ। ਭਾਂਵੇ ਪੰਜਾਬ ਸਰਕਾਰ ਦੀਆਂ ਆਏ ਦਿਨ ਹਦਾਇਤਾ ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਵੀ ਕਿਸਾਨ ਨੂੰ ਡਾਈ ਖਾਦ ਨਾਲ ਕੋਈ ਹੋਰ ਚੀਜ਼ ਨਹੀਂ ਦਿਤੀ ਜਾਵੇਗੀ, ਜੋ ਜਮੀਨ ਤੇ ਕੋਰਾ ਝੂਠ ਹੈ।

ਅਜੀਤ ਡੈਸਕ 14-10-2026
ਮਲੌਦ, 13 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਸਬ ਡਵੀਜਨ ਪਾਇਲ ਵਿਚ 55 ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਹਨ, ਜਿਹਨਾਂ ਵਿਚੋਂ ਸਿਰਫ ਦਸ ਸਭਾਵਾਂ ਕੌਲ ਇੱਕ ਇੱਕ ਗੱਡੀ ਡਾਈ ਖਾਦ ਦੀ ਆਈ ਹੈ। ਭਾਂਵੇ ਪੰਜਾਬ ਸਰਕਾਰ ਦੀਆਂ ਆਏ ਦਿਨ ਹਦਾਇਤਾ ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਵੀ ਕਿਸਾਨ ਨੂੰ ਡਾਈ ਖਾਦ ਨਾਲ ਕੋਈ ਹੋਰ ਚੀਜ਼ ਨਹੀਂ ਦਿਤੀ ਜਾਵੇਗੀ, ਜੋ ਜਮੀਨ ਤੇ ਕੋਰਾ ਝੂਠ ਹੈ। ਵੱਖ-ਵੱਖ ਖੇਤੀਵਾੜੀ ਸਹਿਕਾਰੀ ਸਭਾਵਾਂ ਵਿਚ ਜਾ ਕੇ ਵੇਖਿਆ ਗਿਆ ਕਿ ਜਿਥੇ ਮਾਰਕਫੈਡ ਵਲੋਂ ਡਾਈ ਖਾਦ ਆਈ ਹੈ, ਉਸ ਦੇ ਨਾਲ ਸਰੋਂ ਦਾ ਤੇਲ ਅਤੇ ਫੀਡ ਦਿੱਤੀ ਜਾਂਦੀ ਹੈ। ਇਫਕੋ ਵਲੋਂ ਨੈਨੋ ਯੂਰੀਆ ਜਾਂ ਨੈਨੋਂ ਡਾਈ ਪਰੋਸਿਆ ਜਾਂਦਾ ਹੈ। ਇਸ ਤੋਂ ਇਲਾਵਾ ਕੰਮ ਚਲਾਉਣ ਲਈ ਕਿਸਾਨਾ ਨੂੰ 900 ਤੋਂ ਵੱਧ ਪ੍ਰਤੀ ਥੈਲਾ 20-20-13 ਜਾਂ ਹੋਰ ਖਾਦ ਲੈਣ ਲਈ ਮਜਬੂਰ ਹੋਣਾ ਪੈਦਾ ਹੈ। ਇਸ ਤੋਂ ਇਲਾਵਾ ਨਵੀ ਕੇ. ਸੀ. ਸੀ. ਪਾਲਸੀ ਜਾਰੀ ਕਰਕੇ ਪੰਜਾਬ ਸਰਕਾਰ ਨੇ 2 ਲੱਖ ਤੋਂ ਵੱਧ ਲਿਮਟ ਲੈਣ ਵਾਲੇ ਕਿਸਾਨ ਨੂੰ ਜਮੀਨ ਪਲੱਜ ਕਰਵਾਉਣ ਅਤੇ ਹਿੱਸੇਦਾਰੀ ਨੂੰ ਵੀ 3.33 ਤੋਂ ਵਧਾ ਕੇ 6 ਪ੍ਰਤੀਸ਼ਤ ਕਰ ਦਿੱਤਾ ਹੈ। ਪੰਜ ਲੱਖ ਤੋਂ ਉੱਪਰ ਇਹ ਹਿੱਸੇਦਾਰੀ 9 ਪ੍ਰਤੀਸ਼ਤ ਕੀਤੀ ਗਈ ਹੈ। ਇੱਥੇ ਹੀ ਬਸ ਨਹੀਂ ਸਰਕਾਰ ਨੇ ਨਵੇਂ ਮੈਬਰ ਭਰਤੀ ਕਰਨ ਅਤੇ ਹੱਦ ਕਰਜੇ ਬਣਾਉਣ ਤੇ ਵੀ ਪਾਬੰਦੀ ਲਗਾਈ ਹੋਈ ਹੈ, ਜਿਸ ਨਾਲ ਜਿਹੜੇ ਪੁਰਾਣੇ ਮੈਂਬਰਾ ਦੀ ਮੌਤ ਹੋ ਜਾਦੀ ਹੈ, ਉਹਨਾਂ ਦੇ ਵਾਰਸਾਂ ਨੂੰ ਨਵੇਂ ਮੈਂਬਰ ਬਣਨ ਅਤੇ ਹੱਦ ਕਰਜੇ ਬਣਾਉਣ ਲਈ ਦਰ ਦਰ ਭਟਕਣਾ ਪੈ ਰਿਹਾ ਹੈ। ਕਿਸਾਨ ਮਜਬੂਰ ਹੋਕੇ ਪ੍ਰਾਈਵੇਟ ਖਾਦ ਡੀਲਰਾਂ ਕੋਲ ਕਿਸੇ ਨਾ ਕਿਸੇ ਕੀਮਤ ਤੇ ਅਗਲੀ ਕਣਕ ਅਤੇ ਆਲੂ ਦੀ ਫਸਲ ਲਈ ਡਾਈ ਖਾਦ ਲੈਣ ਲਈ ਚੱਕਰ ਕੱਢਣ ਲਈ ਮਜਬੂਰ ਹਨ। ਕਿਸਾਨ ਪ੍ਰੇਸ਼ਾਨ ਹੈ ਪਰ ਪੰਜਾਬ ਵਿਚ ਨਾਂ ਸਰਕਾਰ ਅਤੇ ਨਾਂ ਹੀ ਵਿਰੋਧੀ ਪਾਰਟੀਆਂ ਵਾਲੇ ਇਸ ਮੁੱਦੇ ’ਤੇ ਮੂੰਹ ਖੋਲ੍ਹ ਰਹੇ ਹਨ। ਕਿਸਾਨ ਦੀ ਇਕ ਪਾਸੇ ਖੇਤਾਂ ਅਤੇ ਮੰਡੀਆ ਵਿਚ ਮੌਸਮ ਦੀ ਖਰਾਬੀ ਕਾਰਣ ਫਸਲ ਰੁੱਲ ਰਹੀ ਹੈ, ਦੂਜੇ ਪਾਸੇ ਅਗਲੀ ਫਸਲ ਲਈ ਮਹਿੰਗੇ ਭਾਅ ਵਿਚ ਖਾਦ ਲੈਣ ਲਈ ਸਾਹੂਕਾਰਾਂ ਤੋਂ ਪੈਸੇ ਲੈਣ ਲਈ ਲੁੱਟ ਕਰਵਾਉਣੀ ਪੈ ਰਹੀ ਹੈ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ-ਭਜਨ ਸਿੰਘ ਸਵੱਦੀ, ਜਗਜੀਤ... ਅਗਲੀ ਖ਼ਬਰ ਖੰਨਾ ’ਚ ਪਾਵਨ ਸ੍ਰੀ ਰਾਮਲੀਲ੍ਹਾ ਦੇ ਦੂਜੇ ਦਿਨ ਰਾਵਣ ਦਿਗਵਿਜੇ ਤੇ ਮਹਾਰਾਜ ਮਨੂ-ਸ਼ਤਰੂਪਾ ਦੇ ਪ੍ਰਸੰਗਾਂ ਦਾ ਸ਼ਾਨਦਾਰ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।