13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਰੁਪਾਲੋਂ ਦੀ ਅਗਵਾਈ ਹੇਠ ਪਿੰਡ ਮਾਲੋਦੌਦ ਵਿਖੇ ਭਰਵੀਂ ਮੀਟਿੰਗ

ਮਲੌਦ, 13 ਅਕਤੂਬਰ (ਸਹਾਰਨ ਮਾਜਰਾ)-ਪੰਜਾਬ ਦੇ ਭਲੇ ਲਈ ਇੱਕ ਮਜ਼ਬੂਤ ਤੇ ਖੇਤਰੀ ਪੰਥਕ ਧਿਰ ਦੀ ਲੋੜ ਹੈ ਜਿਹੜੀ ਪੰਜਾਬ ਦੇ ਹਿੱਤਾਂ ਲਈ ਡਟ ਕੇ ਪਹਿਰਾ ਦੇਵੇ। ਜਿਹੜੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ।

ਪਿੰਡ ਮਾਲੋਦੌਦ ਵਿਖੇ ਵਰਕਰਾਂ ਨਾਲ ਭਰਵੀਂ ਮੀਟਿੰਗ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ। ਤਸਵੀਰ : ਸਹਾਰਨ ਮਾਜਰਾ 14-10-2026
ਮਲੌਦ, 13 ਅਕਤੂਬਰ (ਸਹਾਰਨ ਮਾਜਰਾ)-ਪੰਜਾਬ ਦੇ ਭਲੇ ਲਈ ਇੱਕ ਮਜ਼ਬੂਤ ਤੇ ਖੇਤਰੀ ਪੰਥਕ ਧਿਰ ਦੀ ਲੋੜ ਹੈ ਜਿਹੜੀ ਪੰਜਾਬ ਦੇ ਹਿੱਤਾਂ ਲਈ ਡਟ ਕੇ ਪਹਿਰਾ ਦੇਵੇ। ਜਿਹੜੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ। ਇਸੇ ਕਰਕੇ ਪੰਜਾਬ ਦੇ ਲੋਕ ਅੱਜ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਵੱਲ ਦੇਖ ਰਹੇ ਹਨ। ਕਿਉਂਕਿ ਉਹ ਸੂਬੇ ਦੇ ਮਸਲੇ ਹੱਲ ਕਰਨ ਦੇ ਸਮਰੱਥ ਆਗੂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪਿੰਡ ਮਾਲੋ ਦੌਦ ਵਿਖੇ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਇੱਕ ਐਸੀ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਕੇਂਦਰ ਕੋਲੋਂ ਪੰਜਾਬ ਦੇ ਹੱਕਾਂ ਨੂੰ ਮੰਗ ਸਕੇ। ਕਿਉਂਕਿ ਪਿਛਲੇ ਸਮੇਂ ਵਿਚ ਪੈਦਾ ਕੀਤੀ ਉਸ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੇ ਹਮੇਸ਼ਾ ਪੰਜਾਬ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਹਿਲਾਂ ਯੂਨੀਵਰਸਿਟੀ ਦੇ ਮਾਮਲੇ ਦੇ ਵਿਚ ਪੰਜਾਬ ਦੀ ਪਿੱਠ ਵਿਚ ਛੁਰਾ ਮਾਰ ਕੇ ਆਰ. ਐਸ. ਐਸ. ਦਾ ਸਾਥ ਦਿੱਤਾ। ਵਿਦਿਆਰਥੀ ਜਥੇਬੰਦੀਆਂ ਦਾ ਪ੍ਰਧਾਨ ਇੱਕ ਬਾਹਰਲੇ ਸੂਬੇ ਦੇ ਵਿਅਕਤੀ ਨੂੰ ਬਣਾਇਆ ਜਦੋਂ ਕਿ ਜਸਵੰਤ ਸਿੰਘ ਖਾਲੜਾ ਦੀ ਸੋਚ ਨਾਲ ਚੱਲਣ ਵਾਲੀ ਸੱਥ ਜਥੇਬੰਦੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਤਾਜ਼ਾ ਘਟਨਾਵਾਂ ਦੇ ਸਬੰਧ ਵਿਚ ਪਹਿਲਾਂ ਹਰਸਿਮਰਤ ਕੌਰ ਬਾਦਲ ਵਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਵਿਚ ਪੁਲਿਸ ਦਾਖਲ ਹੋਣ ਦੇ ਮਾਮਲੇ ਤੇ ਬੀ. ਜੇ. ਪੀ ਦੀ ਆਲੋਚਨਾ ਕੀਤੀ ਗਈ ਅਤੇ ਬਾਅਦ ਵਿਚ ਆਪਣੇ ਬਿਆਨਾਂ ਤੋਂ ਪਿੱਛੇ ਹਟ ਗਏ। ਕੀ ਸਾਨੂੰ ਇਹੋ ਜਿਹੇ ਅਕਾਲੀ ਦਲ ਦੀ ਲੋੜ ਹੈ ਜਿਹੜਾ ਹਰ ਗੱਲ ਬੀ. ਜੇ. ਪੀ ਤੋਂ ਪੁੱਛ ਕੇ ਕਰੇ। ਇਸ ਲਈ ਅੱਜ ਪਹਿਲਾਂ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਦੋਗਲਾ ਚਿਹਰਾ ਜੱਗ ਜ਼ਾਹਿਰ ਹੋ ਗਿਆ ਹੈ। ਰੁਪਾਲੋਂ ਨੇ ਕਿਹਾ ਕਿ ਪੰਜਾਬ ਦੇ ਵਿਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ। ਇਹ ਜਿਹੜੀ ਪਾਰਟੀ ਸਾਡੇ ਪੁਰਖਿਆਂ ਨੇ ਬਣਾਈ ਸੀ ਉਹ ਵੀ ਭਾਜਪਾ ਦੀ ਝੋਲੀ ਵਿਚ ਜਾ ਬੈਠੀ ਹੈ। ਇਸ ਲਈ ਪੰਜਾਬ ਦੇ ਲੋਕਾਂ ਕੋਲੇ ਆਖਰੀ ਮੌਕਾ ਹੈ ਕਿ ਉਹ 2027 ਦੇ ਵਿਚ ਪੰਥਕ ਸਰਕਾਰ ਕਾਇਮ ਕਰਨ ਤਾਂ ਜੋ ਪੰਜਾਬ ਦੇ ਮਸਲਿਆਂ ਦਾ ਹੱਲ ਹੋ ਸਕੇ। ਇਸ ਮੌਕੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਰੱਬੋਂ, ਗਗਨਦੀਪ ਸਿੰਘ ਪਾਇਲ, ਬਲਵਿੰਦਰ ਸਿੰਘ ਚੋਮੋ, ਸੁਖਬੀਰ ਸਿੰਘ ਨਿਜ਼ਾਮਪੁਰ, ਕੁਲਵਿੰਦਰ ਸਿੰਘ ਚੀਮਾ, ਹਰਬੰਤ ਸਿੰਘ ਗਿੱਲ, ਰੂਪ ਸਿੰਘ ਦੌਦ, ਬਲਵੀਰ ਸਿੰਘ ਦੌਦ, ਹਰਦੀਪ ਸਿੰਘ ਦੌਦ, ਪਰਮਿੰਦਰ ਸਿੰਘ ਪਿੰਦਾ, ਅਮਨਦੀਪ ਸਿੰਘ ਰਾਮਗੜ੍ਹ ਸਰਦਾਰਾਂ, ਗੁਰਮੀਤ ਸਿੰਘ ਕਿਸ਼ਨਪੁਰ, ਬੁੱਧ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਐਸ. ਆਈ. ਆਰ. ਵਿਚ ਖੰਨਾ ਦੀਆਂ ਵੋਟਾਂ 1,74,280 ਤੋਂ ਘੱਟ ਕੇ 1,61,347 ਰਹਿ ਗਈਆਂ, 12,993 ਵੋਟਾਂ ਘਟੀਆਂ ਅਗਲੀ ਖ਼ਬਰ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ, ਮਿਲ ਰਿਹਾ ਭਰਵਾਂ ਹੁੰਗਾਰਾ-ਸੰਦੀਪ ਰੁਪਾਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।