ਬਲਾਕ ਪੱਧਰੀ ਖੇਡਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਸਲੋਦੀ ਦੇ ਖਿਡਾਰੀਆਂ ਜਿੱਤੇ ਗੋਲਡ ਮੈਡਲ
ਖੰਨਾ, 13 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬਲਾਕ ਖੰਨਾ-2 ਦੀਆਂ ਪ੍ਰਾਇਮਰੀ ਵਰਗ ਦੀਆਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸਲੋਦੀ ਦੇ ਖਿਡਾਰੀਆਂ ਤਰਨਦੀਪ ਸਿੰਘ, ਨਿਸ਼ਮਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਸੈਂਟਰ ਪੁਰਬਾ ਦੀ ਫੁੱਟਬਾਲ ਅਤੇ ਕਬੱਡੀ ਸਰਕਲ ਵਲੋਂ ਖੇਡਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਬੱਚੇ ਹੁਣ ਜਿਲ੍ਹਾ ਖੇਡਾਂ ਖੇਡਣ ਜਾਣਗੇ।
ਅਜੀਤ ਡੈਸਕ
14-10-2026