14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਰਕਲ ਪ੍ਰਧਾਨ ਇੰਜੀ. ਜਸਬੀਰ ਸਿੰਘ ਦੀ ਅਗਵਾਈ ਹੇਠ ਸਰਕਲ ਖੰਨਾ ਦੀ ਮੀਟਿੰਗ

ਅਜੀਤ ਡੈਸਕ 09-03-2026
ਖੰਨਾ, 8 ਮਾਰਚ (ਹਰਜਿੰਦਰ ਸਿੰਘ ਲਾਲ)-ਬਿਜਲੀ ਇੰਜੀਨੀਅਰਾਂ ਦੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਪੀ. ਐਸ. ਪੀ. ਸੀ. ਐਲ ਦੀ ਜ਼ਮੀਨ ਵੇਚਣ ਦੀ ਨੀਤੀ ਦਾ ਵਿਰੋਧ ਕੀਤਾ ਗਿਆ ਅਤੇ ਸਰਕਾਰੀ ਸੈਕਟਰ ਵਿੱਚ ਥਰਮਲ ਪਾਵਰ ਪਲਾਂਟ ਦੀ ਸਥਾਪਨਾ ਵਿੱਚ ਹੋ ਰਹੀ ਦੇਰੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ | ਇਸਦੇ ਨਾਲ ਹੀ ਇਲੈਕਟਿ੍ਸਿਟੀ ਅਡਮੈਂਟ ਬਿਲ 2026 ਦਾ ਵੀ ਸਖ਼ਤ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ | ਮੀਟਿੰਗ ਵਿੱਚ ਜੇਈਜ਼ ਦੀਆਂ ਦਿਨ-ਪ੍ਰਤੀਦਿਨ ਆਉਣ ਵਾਲੀਆਂ ਸਮੱਸਿਆਵਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ |
ਮੀਟਿੰਗ ਵਿੱਚ ਖ਼ਾਸ ਤੌਰ 'ਤੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਇੰਜੀ. ਦੇਵਿੰਦਰ ਸਿੰਘ, ਸੈਂਟਰਲ ਜ਼ੋਨ ਦੇ ਸਾਬਕਾ ਪ੍ਰਧਾਨ ਇੰਜੀ. ਚਰਨ ਸਿੰਘ ਅਤੇ ਇੰਜੀ ਬਲਦੇਵ ਸਿੰਘ ਹਾਜ਼ਰ ਰਹੇ | ਇਸ ਦੌਰਾਨ ਇੰਜੀ. ਜਸਪਾਲ ਸਿੰਘ, ਇੰਜੀ. ਰੁਪਿੰਦਰ ਸੁਰਜਨ (ਫਾਈਨੈਂਸ ਸਕੱਤਰ), ਇੰਜੀ. ਪਰਮਿੰਦਰ ਸਿੰਘ, ਇੰਜੀ. ਰਜਿੰਦਰ ਸਿੰਘ (ਪ੍ਰੋਟੈਕਸ਼ਨ), ਇੰਜੀ. ਅਵਤਾਰ ਸਿੰਘ ਮੰਡੀ ਗੋਬਿੰਦਗੜ੍ਹ, ਇੰਜੀ. ਅਵਤਾਰ ਸਿੰਘ ਸਟੋਰ ਆਦਿ ਨੇ ਸੰਬੋਧਨ ਕਰਦੇ ਹੋਏ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖ਼ਿਲਾਫ਼ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ |
ਸਭ ਮੈਂਬਰਾਂ ਨੇ ਇੱਕਸੁਰ ਹੋ ਕੇ ਕਿਹਾ ਕਿ ਖੰਨਾ ਸਰਕਲ ਦੇ ਸਾਰੇ ਮੈਂਬਰ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਦਬਾਉਂਦੀ ਨੀਤੀਆਂ ਦੇ ਖ਼ਿਲਾਫ਼ ਇੱਕਜੁੱਟ ਹਨ ਅਤੇ 17 ਮਾਰਚ ਦੀ ਚੇਤਨਾ ਰੈਲੀ ਨੂੰ ਕਾਮਯਾਬ ਬਣਾਇਆ ਜਾਵੇਗਾ | ਇਸ ਮੌਕੇ 'ਤੇ ਤਿੰਨ ਨਵੇਂ ਮੈਂਬਰਾਂ ਇੰਜੀ. ਗਗਨਦੀਪ ਸਿੰਘ, ਇੰਜੀ. ਦੇਵਿੰਦਰ ਸਿੰਘ ਅਤੇ ਇੰਜੀ. ਪ੍ਰਦੀਪ ਸਿੰਘ ਨੇ ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਵਿੱਚ ਸ਼ਾਮਲ ਹੋਏ |
ਪਿਛਲੀ ਖ਼ਬਰ ਸੇਹ ਪਿੰਡ ਦੇ ਸਰਪੰਚ ਜਗਰੂਪ ਸਿੰਘ ਵਲੋਂ ਸਰਕਾਰੀ ਹਾਈ ਸਕੂਲ, ਸੇਹ ਦੀ ਮੇਨ ਰਾਹਦਾਰੀ ਦਾ ਉਦਘਾਟਨ ਅਗਲੀ ਖ਼ਬਰ ਪੰਜਾਬੀ ਬਾਗ ਵਿਚ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।