25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨੰਬਰਦਾਰ ਹਰਗੋਪਾਲ ਸਿੰਘ ਕਟਵਾਲ ਨਹੀਂ ਰਹੇ, ਸਸਕਾਰ ਅੱਜ <br/>

ਅਜੀਤ ਡੈਸਕ 30-01-2026
ਸ੍ਰੀ ਅਨੰਦਪੁਰ ਸਾਹਿਬ, 29 ਜਨਵਰੀ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਬੱਢਲ ਉੱਪਰਲਾ ਦੇ ਨੰਬਰਦਾਰ ਹਰਗੋਪਾਲ ਸਿੰਘ ਕਟਵਾਲ (80) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਹ ਮਰਹੂਮ ਆਜ਼ਾਦੀ ਘੁਲਾਟੀਏ ਆਤਮਾ ਸਿੰਘ ਬੱਢਲ ਦੇ ਸਕੇ ਭਤੀਜੇ ਸਨ ਅਤੇ ਸਪੇਨ ਵਿਚ ਆਪਣਾ ਜੀਵਨ ਗੁਜਰ-ਬਸਰ ਕਰ ਰਹੇ ਤਰਨਜੀਤ ਸਿੰਘ ਬੌਬੀ ਬੱਢਲ ਦੇ ਪਿਤਾ ਸਨ | ਉਹ ਆਪਣੇ ਪਿੱਛੇ ਪਤਨੀ ਤਰਸੇਮ ਕੌਰ ਤੋਂ ਇਲਾਵਾ ਤਿੰਨ ਪੁੱਤਰਾਂ ਤਰਨਜੀਤ ਸਿੰਘ, ਮਾਸਟਰ ਭੁਪਾਲ ਸਿੰਘ, ਅਮਨਜੋਤ ਸਿੰਘ ਅਤੇ ਦੋ ਪੁੱਤਰੀਆਂ ਪੁਸ਼ਪਿੰਦਰ ਕੌਰ ਅਤੇ ਹਰਸ਼ਿਮਰਤ ਕੌਰ ਦਾ ਹੱਸਦਾ-ਵੱਸਦਾ ਪਰਿਵਾਰ ਛੱਡ ਗਏ ਹਨ | ਉਨ੍ਹਾ ਦੇ ਪਰਿਵਾਰਿਕ ਮੈਂਬਰ ਬਾਰ ਐਸੋਸੀਏਸ਼ਨ ਰੂਪਨਗਰ ਦੇ ਸਾਬਕਾ ਪ੍ਰਧਾਨ ਐਡ. ਅਮਰੀਕ ਸਿੰਘ ਕਟਵਾਲ ਅਤੇ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਨੇ ਦੱਸਿਆ ਕਿ ਨੰਬਰਦਾਰ ਹਰਗੋਪਾਲ ਸਿੰਘ ਦਾ ਦਾਹ ਸਸਕਾਰ 30 ਜਨਵਰੀ ਨੂੰ ਸ਼ਾਮੀ 3:30 ਵਜੇ ਸ੍ਰੀ ਕੀਰਤਪੁਰ ਸਾਹਿਬ ਦੀ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਸ਼ਮਸ਼ਾਨ ਘਾਟ ਤੇ ਕੀਤਾ ਜਾਵੇਗਾ | ਇਸ ਮੌਕੇ ਠਾਕੁਰ ਜਰਨੈਲ ਸਿੰਘ ਬਾਸੋਵਾਲ, ਸਾਬਕਾ ਸਰਪੰਚ ਕਾਕੂ ਬੱਢਲ, ਸੀ.ਪੀ.ਐੱਮ. ਆਗੂ ਸੁਰਜੀਤ ਸਿੰਘ ਢੇਰ, ਬਲਵੀਰ ਸਿੰਘ ਭੀਰੀ, ਸੁਰਿੰਦਰਪਾਲ ਸਿੰਘ ਢੇਰ, ਜਤਿੰਦਰਪਾਲ ਸਿੰਘ ਢੇਰ, ਡਾ. ਰਾਮ ਆਸਰਾ ਸਿੰਘ, ਸੁਰਿੰਦਰ ਸਿੰਘ ਮਟੌਰ, ਮਨਜਿੰਦਰ ਸਿੰਘ ਬਰਾੜ, ਵਿਜੇ ਗਰਚਾ, ਡਾ. ਆਤਮਾ ਸਿੰਘ ਰਾਣਾ, ਆਤਮਾ ਸਿੰਘ ਘੱਟੀਵਾਲ, ਹਰਜਿੰਦਰ ਸਿੰਘ ਗੱਜਪੁਰ, ਬਹਾਦਰ ਸਿੰਘ ਰਾਣਾ, ਰਣਜੀਤ ਕਾਲਾ, ਰਕੇਸ਼ ਬਿੱਟੂ, ਅਵਤਾਰ ਸਿੰਘ ਫੱਲੀ, ਸੋਹਣ ਸਿੰਘ ਨਿੱਕੂਵਾਲ, ਸੁਰਜੀਤ ਸਿੰਘ ਮਹਿਰੋਲੀ, ਇੰਦਰਜੀਤ ਕੌਸ਼ਲ, ਭਾਗ ਸਿੰਘ ਭੈਣੀ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |


ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼ : ਗੁਰਨਾਮ ਸਿੰਘ ਭੱਲੜੀ <br/> ਅਗਲੀ ਖ਼ਬਰ ਨੂਰਪੁਰ ਬੇਦੀ ਇਲਾਕੇ ਦੇ ਤਿੰਨ ਨੌਜਵਾਨ ਡਾਕਟਰਾਂ ਦੀ ਵੈਟਰਨਰੀ ਅਫ਼ਸਰ ਵਜੋਂ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।