25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਭਾਜਪਾ ਦੀ ਨਸ਼ਿਆਂ ਵਿਰੋਧੀ ਯਾਤਰਾ ਵਿਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੀਤੀ ਸ਼ਮੂਲੀਅਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 24 ਸਤੰਬਰ (ਜੇ ਐਸ ਨਿੱਕੂਵਾਲ)-ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਜੈ ਰਾਮ ਠਾਕੁਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਯਾਤਰਾ ਵਿਚ ਹਿੱਸਾ ਲੈਣ ਲਈ ਜੈ ਰਾਮ ਠਾਕੁਰ ਇੱਥੇ ਪੁੱਜੇ ਸਨ।

ਭਾਜਪਾ ਵਰਕਰਾਂ ਦੇ ਇਕੱਠ ਦੀ ਤਸਵੀਰ। 25-09-2026
ਸ੍ਰੀ ਅਨੰਦਪੁਰ ਸਾਹਿਬ, 24 ਸਤੰਬਰ (ਜੇ ਐਸ ਨਿੱਕੂਵਾਲ)-ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਜੈ ਰਾਮ ਠਾਕੁਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਯਾਤਰਾ ਵਿਚ ਹਿੱਸਾ ਲੈਣ ਲਈ ਜੈ ਰਾਮ ਠਾਕੁਰ ਇੱਥੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਕਿਸੇ ਇੱਕ ਸੂਬੇ ਦੀ ਸਮੱਸਿਆ ਨਹੀਂ, ਸਗੋਂ ਗੰਭੀਰ ਸਮਾਜਿਕ ਚੁਨੌਤੀ ਹੈ ਅਤੇ ਨੌਜਵਾਨਾਂ ਨੂੰ ਇਸ ਤੋਂ ਬਚਾਉਣ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਨਸ਼ਿਆਂ ਵਿਰੁੱਧ ਉਪਰਾਲਿਆਂ ਨੂੰ ਨਾਕਾਫ਼ੀ ਦੱਸਿਆ ਤੇ ਕਿਹਾ ਕਿ ਭਾਜਪਾ ਸੂਬੇ ਅੰਦਰ ਨਸ਼ਿਆਂ ਦਾ ਖ਼ਾਤਮਾ ਕਰੇਗੀ। ਈ.ਡੀ. ਅਤੇ ਸੀ.ਬੀ.ਆਈ. ਦੀ ਕਥਿਤ ਦੁਰਵਰਤੋਂ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਕਾਨੂੰਨ ਅਨੁਸਾਰ ਕਾਰਵਾਈ ਕਰਦੀਆਂ ਹਨ ਅਤੇ ਗ਼ਲਤ ਕੰਮ ਕਰਨ ਵਾਲਿਆਂ ਨੂੰ ਜਾਂਚ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਜਪਾ ਵਲੋਂ ਕੱਢੀ ਗਈ ਨਸ਼ਿਆਂ ਵਿਰੁੱਧ ਯਾਤਰਾ ਵਿਚ ਜੈ ਰਾਮ ਠਾਕੁਰ ਨੇ ਸ਼ਿਰਕਤ ਕੀਤੀ ਤੇ ਇਹ ਯਾਤਰਾ ਨੰਗਲ ਤੋਂ ਸ੍ਰੀ ਅਨੰਦਪੁਰ ਸਾਹਿਬ ਪੁੱਜੀ ਜਿੱਥੇ ਹੋਟਲ ਵਾਈਟ ਸਿਟੀ ਵਿਖੇ ਜੈ ਰਾਮ ਠਾਕੁਰ ਨੇ ਪਾਰਟੀ ਵਰਕਰਾਂ ਨਾਲ ਵੀ ਮੀਟਿੰਗ ਕੀਤੀ। ਇਸ ਦੌਰਾਨ ਭਾਜਪਾ ਦੇ ਸੂਬਾ ਸਕੱਤਰ ਡਾ. ਸੁਭਾਸ਼ ਸ਼ਰਮਾ ਵਲੋਂ ਹਲਕੇ ਸਬੰਧੀ ਲੰਬੀ ਤਕਰੀਰ ਕੀਤੀ। ਜਦੋਂਕਿ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ ਗਿਆ।ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਐਡਵੋਕੇਟ ਅਰਵਿੰਦ ਮਿੱਤਲ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਚੌਧਰੀ ਰਤਨ ਕੁਮਾਰ ਧਨੇੜਾ, ਮੁਨੀਸ਼ ਕੇਅਰਪਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਪੁਰੀ, ਪ੍ਰਦੀਪ ਕੋਟਲਾ, ਸੁਭਾਸ਼ ਬੱਢਲ, ਜੋਗਾ ਮੀਢਵਾਂ, ਮੁਕੇਸ਼ ਨੱਢਾ, ਦਲਜੀਤ ਸਿੰਘ ਮਾਂਗੇਵਾਲ, ਮੀਨੂ ਗਾਂਧੀ, ਮੋਹਿਤ ਸ਼ਰਮਾ, ਕ੍ਰਿਸ਼ਨ ਕੁਮਾਰ ਅੱਤਰੀ, ਡਾ. ਦਿਨੇਸ਼ ਸ਼ਰਮਾ, ਗੁਰਵਿੰਦਰ ਸਿੰਘ ਹੈਪੀ, ਜਗਦੀਪ ਚੰਦ, ਹੈਪੀ ਸੈਣੀ ਕੋਟਲਾ, ਬਲਵੀਰ ਕੋਹਲੀ, ਨਿਪੁੰਨ ਸੋਨੀ, ਸ਼ਾਮ ਸੁੰਦਰ ਰੰਗਾ, ਪਵਨ ਮਹਿੰਦਲੀ, ਪਵਨ ਨਾਨੌਵਾਲ, ਜਸਵਿੰਦਰ ਲਟਾਵਾ, ਮਨੋਹਰ ਲਾਲ ਕੰਚਨ, ਡਾ. ਲੋਕ ਬੰਧੂ ਗੌਤਮ, ਸੰਜੇ ਕੋਟਲਾ, ਜੀਤ ਰਾਮ ਲਖੇੜ, ਹਰਗੋਪਾਲ ਗਾਂਧੀ, ਲਲਿਤ ਅਚਾਰਿਆ, ਕਾਲਾ ਟੇਲਰ, ਅੰਮ੍ਰਿਤ ਲਾਲ ਘੋਗਾ, ਰਣਜੀਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰ ਵਲੋਂ ਹਸਪਤਾਲਾਂ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ- ਗੋਲਡੀ ਹਸਪਤਾ... ਅਗਲੀ ਖ਼ਬਰ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਕੱਢਿਆ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।