25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨੂਰਪੁਰ ਬੇਦੀ ਇਲਾਕੇ ਦੇ ਤਿੰਨ ਨੌਜਵਾਨ ਡਾਕਟਰਾਂ ਦੀ ਵੈਟਰਨਰੀ ਅਫ਼ਸਰ ਵਜੋਂ ਹੋਈ ਚੋਣ <br/>

ਅਜੀਤ ਡੈਸਕ 30-01-2026
ਨੂਰਪੁਰ ਬੇਦੀ, 29 ਜਨਵਰੀ (ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ)-ਪਸ਼ੂ ਪਾਲਨ ਵਿਭਾਗ ਪੰਜਾਬ ਵਲੋਂ ਨਵੇਂ ਨਿਯੁਕਤ ਕੀਤੇ ਗਏ ਵੈਟਨਰੀ ਅਫ਼ਸਰਾਂ ਵਿਚ 3 ਵੈਟਨਰੀ ਡਾਕਟਰ ਨੂਰਪੁਰ ਬੇਦੀ ਇਲਾਕੇ ਤੋਂ ਚੁਣੇ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਵਿਭਾਗ ਵਿਚ 405 ਵੈਟਨਰੀ ਅਫ਼ਸਰਾਂ ਦੀ ਭਰਤੀ ਕਰਨ ਲਈ ਮਾਰਚ 2024 ਵਿਚ ਪੰਜਾਬ ਲੋਕ ਸੇਵਾ ਸੰਘ ਰਾਹੀਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ | ਇਨ੍ਹਾਂ ਵੈਟਨਰੀ ਡਾਕਟਰਾਂ ਦੀ ਚੋਣ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਵਲੋਂ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਲਈ ਗਈ ਸੀ, ਜਿਸ ਵਿਚ ਚੁਣੇ ਗਏ 288 ਵੈਟਨਰੀ ਅਫ਼ਸਰਾਂ ਨੂੰ ਅੱਜ 30 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਮੁਹਾਲੀ ਵਿਖੇ ਨਿਯੁਕਤੀ ਪੱਤਰ ਸੌਂਪਣਗੇ | ਇਨ੍ਹਾਂ ਚੁਣੇ ਗਏ 288 ਵੈਟਨਰੀ ਅਫ਼ਸਰਾਂ ਵਿਚ ਤਿੰਨ ਡਾਕਟਰ ਨੂਰਪੁਰ ਬੇਦੀ ਇਲਾਕੇ ਨਾਲ ਸਬੰਧਿਤ ਹਨ | ਜਦਕਿ ਰੂਪਨਗਰ ਜ਼ਿਲ੍ਹੇ ਦੇ ਕੁੱਲ 8 ਨੌਜਵਾਨ ਵੈਟਨਰੀ ਅਫ਼ਸਰ ਚੁਣੇ ਗਏ ਹਨ | ਨੂਰਪੁਰ ਬੇਦੀ ਇਲਾਕੇ ਤੋਂ ਚੁਣੇ ਗਏ ਵੈਟਨਰੀ ਅਫ਼ਸਰਾਂ ਵਿਚ ਡਾ.ਅਰਸ਼ਦੀਪ ਸਿੰਘ ਪੁੱਤਰ ਸਵ. ਕੁਲਵੰਤ ਸਿੰਘ ਪਿੰਡ ਸਮੀਰੋਵਾਲ, ਡਾ.ਕਰਨਦੀਪ ਸਿੰਘ ਢੀਂਡਸਾ ਪੁੱਤਰ ਪਿ੍ੰ. ਹਰਦੀਪ ਸਿੰਘ ਢੀਂਡਸਾ ਪਿੰਡ ਬਿੱਲਪੁਰ ਅਤੇ ਡਾ. ਹਰਜੋਤ ਚੋਪੜਾ ਨੂਰਪੁਰ ਬੇਦੀ ਪੁੱਤਰੀ ਡਾ.ਹਰਵਿੰਦਰ ਲਾਲ ਚੋਪੜਾ ਸੇਵਾ ਮੁਕਤ ਮੁੱਖ ਖੇਤੀਬਾੜੀ ਅਫ਼ਸਰ ਦੇ ਨਾਮ ਸ਼ਾਮਿਲ ਹਨ | ਨਵਨਿਯੁਕਤ ਤਿੰਨੋ ਵੈਟਨਰੀ ਡਾਕਟਰਾਂ ਨੇ ਆਪਣੀ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਭਰਤੀ ਨੂੰ ਪੂਰੀ ਇਮਾਨਦਾਰੀ 'ਤੇ ਨਿਰਪੱਖਤਾ ਨਾਲ ਨੇਪਰੇ ਚਾੜਿ੍ਹਆ ਜਿਸ ਕਰਕੇ ਉਨ੍ਹਾਂ ਦੀ ਚੋਣ ਹੋਈ |

ਪਿਛਲੀ ਖ਼ਬਰ ਨੰਬਰਦਾਰ ਹਰਗੋਪਾਲ ਸਿੰਘ ਕਟਵਾਲ ਨਹੀਂ ਰਹੇ, ਸਸਕਾਰ ਅੱਜ <br/> ਅਗਲੀ ਖ਼ਬਰ ਪੰਜਾਬੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਸਿਖਲਾਈ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।