ਲਖਨਊ (ਉੱਤਰ ਪ੍ਰਦੇਸ਼), 25 ਸਤੰਬਰ - ਭਲਕੇ ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ, 26 ਸਤੰਬਰ ਨੂੰ ਸਾਰੇ ਬੋਰਡਾਂ ਦੇ ਸਕੂਲ—ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ—ਬੰਦ ਰਹਿਣਗੇ; ਜ਼ਿਲ੍ਹਾ ਮੈਜਿਸਟਰੇਟ ਦੇ ਨਿਰਦੇਸ਼ਾਂ ਤੋਂ ਬਾਅਦ ਬੇਸਿਕ ਸਿੱਖਿਆ ਅਧਿਕਾਰੀ ਨੇ ਇਹ ਹੁਕਮ ਜਾਰੀ ਕੀਤਾ।
ਇਸੇ ਤਰਾਂ ਮੌਸਮ ਵਿਭਾਗ ਵਲੋਂ ਜਾਰੀ 'ਰੈੱਡ ਅਲਰਟ' ਅਤੇ ਲਗਾਤਾਰ ਪੈ ਰਹੀ ਬਾਰਿਸ਼ ਕਾਰਨ, ਪ੍ਰਯਾਗਰਾਜ ਵਿਖੇ ਵੀ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ ਭਲਕੇ, 26 ਸਤੰਬਰ ਨੂੰ ਬੰਦ ਰਹਿਣਗੇ।
ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ, 26 ਸਤੰਬਰ ਨੂੰ ਕਾਨਪੁਰ ਵਿਖੇ ਵੀ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਯੂ.ਪੀ. - ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ ਭਲਕੇ ਲਖਨਊ, ਪ੍ਰਯਾਗਰਾਜ, ਕਾਨਪੁਰ 'ਚ ਵਿੱਦਿਅਕ ਅਦਾਰੇ ਰਹਿਣਗੇ ਬੰਦ
ਲਖਨਊ (ਉੱਤਰ ਪ੍ਰਦੇਸ਼), 25 ਸਤੰਬਰ - ਭਲਕੇ ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ, 26 ਸਤੰਬਰ ਨੂੰ ਸਾਰੇ ਬੋਰਡਾਂ ਦੇ ਸਕੂਲ—ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ—ਬੰਦ ਰਹਿਣਗੇ; ਜ਼ਿਲ੍ਹਾ...
ਅਜੀਤ ਡੈਸਕ
25-09-2026