ਨਵੀਂ ਦਿੱਲੀ, 25 ਸਤੰਬਰ - ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫ਼ਤਰ ਨੇ ਵਿਸ਼ੇਸ਼ ਤੀਬਰ ਸੋਧ 2026' (ਐੱਸ.ਆਈ.ਆਰ.2026) ਦੇ ਹਿੱਸੇ ਵਜੋਂ, ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ 29 ਅਤੇ 30 ਸਤੰਬਰ ਨੂੰ ਦਿੱਲੀ ਭਰ ਦੇ ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿਚ ਵਿਸ਼ੇਸ਼ ਵੋਟਰ-ਰਜਿਸਟ੍ਰੇਸ਼ਨ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
18-25 ਸਾਲ ਦੀ ਉਮਰ ਦੇ ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਦੇ ਮਕਸਦ ਨਾਲ ਲਗਾਏ ਜਾਣ ਵਾਲੇ ਇਹ ਕੈਂਪ ਦੋਵਾਂ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਣਗੇ। ਰਜਿਸਟ੍ਰੇਸ਼ਨ ਲਈ ਯੋਗ ਵਿਦਿਆਰਥੀਆਂ ਨੂੰ ਵੋਟਰ ਸੂਚੀਆਂ ਵਿਚ ਨਾਮ ਸ਼ਾਮਿਲ ਕਰਵਾਉਣ ਲਈ 'ਫਾਰਮ-6' ਭਰਨ ਵਾਸਤੇ ਉਤਸ਼ਾਹਿਤ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਲੋੜੀਂਦੇ ਫਾਰਮਾਂ ਅਤੇ ਸਮੱਗਰੀ ਦੀ ਉਪਲਬਧਤਾ ਯਕੀਨੀ ਬਣਾਉਣ, ਅਰਜ਼ੀਆਂ ਦਾ ਰਿਕਾਰਡ ਰੱਖਣ, ਹੋਰ ਜ਼ਿਲ੍ਹਿਆਂ ਜਾਂ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਫਾਰਮ ਸੰਬੰਧਿਤ ਅਧਿਕਾਰੀਆਂ ਨੂੰ ਭੇਜਣ ਅਤੇ ਇਨ੍ਹਾਂ ਕੈਂਪਾਂ ਬਾਰੇ ਵੱਡੇ ਪੱਧਰ 'ਤੇ ਪ੍ਰਚਾਰ ਕਰਨ।
ਤਾਜ਼ਾ ਖ਼ਬਰਾਂ
Free
ਦਿੱਲੀ ਸੀ.ਈ.ਓ. ਦਫ਼ਤਰ ਵਲੋਂ ਐੱਸ.ਆਈ.ਆਰ ਦੇ ਹਿੱਸੇ ਵਜੋਂ ਕਾਲਜਾਂ, ਯੂਨੀਵਰਸਿਟੀਆਂ ਚ ਵਿਸ਼ੇਸ਼ ਵੋਟਰ-ਰਜਿਸਟ੍ਰੇਸ਼ਨ ਕੈਂਪ ਲਗਾਉਣ ਦੇ ਨਿਰਦੇਸ਼
ਨਵੀਂ ਦਿੱਲੀ, 25 ਸਤੰਬਰ - ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫ਼ਤਰ ਨੇ 'ਵਿਸ਼ੇਸ਼ ਸਘਨ ਸੋਧ 2026' (ਐੱਸ.ਆਈ.ਆਰ.2026) ਦੇ ਹਿੱਸੇ ਵਜੋਂ, ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ...
ਅਜੀਤ ਡੈਸਕ
25-09-2026