10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਲੋਕਤੰਤਰ ਦੇ ਦਮਨ ਨਾਲ ਭਰਿਆ ਪਿਆ ਹੈ, ਕਾਂਗਰਸ ਦਾ ਇਤਿਹਾਸ - ਸੋਨੀਆ ਗਾਂਧੀ ਦੀ ਸਵੈ-ਜੀਵਨੀ 'ਤੇ ਤਰੁਣ ਚੁੱਘ

ਨਵੀਂ ਦਿੱਲੀ, 10 ਨਵੰਬਰ - ਸੋਨੀਆ ਗਾਂਧੀ ਦੀ ਸਵੈ-ਜੀਵਨੀ 'ਬਿਲੌਂਗਿੰਗ: ਏ ਜਰਨੀ ਆਫ਼ ਲਵ' 'ਤੇ ਟਿੱਪਣੀ ਕਰਦਿਆਂ ਭਾਜਪਾ ਆਗੂ ਤਰੁਣ ਚੁੱਘ ਕਹਿੰਦੇ ਹਨ, "ਕਾਂਗਰਸ ਦਾ ਇਤਿਹਾਸ...

ਅਜੀਤ ਡੈਸਕ 10-11-2026

ਨਵੀਂ ਦਿੱਲੀ, 10 ਨਵੰਬਰ - ਸੋਨੀਆ ਗਾਂਧੀ ਦੀ ਸਵੈ-ਜੀਵਨੀ 'ਬਿਲੌਂਗਿੰਗ: ਏ ਜਰਨੀ ਆਫ਼ ਲਵ'  'ਤੇ ਟਿੱਪਣੀ ਕਰਦਿਆਂ ਭਾਜਪਾ ਆਗੂ ਤਰੁਣ ਚੁੱਘ ਕਹਿੰਦੇ ਹਨ, "ਕਾਂਗਰਸ ਦਾ ਇਤਿਹਾਸ ਸਿੱਖਾਂ ਅਤੇ ਪੰਜਾਬੀਆਂ ਨੂੰ ਦਿੱਤੇ ਗਏ ਜ਼ਖ਼ਮਾਂ ਅਤੇ ਲੋਕਤੰਤਰ ਦੇ ਦਮਨ ਨਾਲ ਭਰਿਆ ਪਿਆ ਹੈ। ਸੋਨੀਆ ਗਾਂਧੀ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ 1975 ਵਿਚ ਜਦੋਂ ਦੇਸ਼ ਵਿਚ ਐਮਰਜੈਂਸੀ ਲਗਾਈ ਗਈ ਸੀ, ਤਾਂ ਉਸ ਸਮੇਂ ਇੰਦਰਾ ਗਾਂਧੀ ਦਾ ਕੀ ਰੁਖ਼ ਸੀ? ਜਦੋਂ 1 ਲੱਖ ਲੋਕਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ, ਜਦੋਂ ਬੋਲਣ ਦੀ ਆਜ਼ਾਦੀ ਅਤੇ ਸੰਵਿਧਾਨ ਨੂੰ ਖੋਹ ਲਿਆ ਗਿਆ, ਅਤੇ ਜਦੋਂ ਚੁਣੀਆਂ ਹੋਈਆਂ ਸੂਬਾ ਸਰਕਾਰਾਂ ਨੂੰ ਜਾਂ ਤਾਂ ਭੰਗ ਕਰ ਦਿੱਤਾ ਗਿਆ ਜਾਂ ਉਨ੍ਹਾਂ ਦੇ ਕਾਰਜਕਾਲ ਨੂੰ ਮਨਮਾਨੇ ਢੰਗ ਨਾਲ ਵਧਾ ਦਿੱਤਾ ਗਿਆ—ਤਾਂ ਉਸ ਸਮੇਂ ਇੰਦਰਾ ਗਾਂਧੀ ਦਾ ਕੀ ਰਵੱਈਆ ਸੀ?... ਦੇਸ਼ ਇਹ ਨਹੀਂ ਭੁੱਲ ਸਕਦਾ ਕਿ ਕਿਸ ਨੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਟੈਂਕ ਤਾਇਨਾਤ ਕੀਤੇ ਅਤੇ ਤੋਪਾਂ ਚਲਾਈਆਂ, ਜਿਸ ਨਾਲ ਇਹ ਪਵਿੱਤਰ ਅਸਥਾਨ ਤਬਾਹ ਹੋ ਗਿਆ। ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ 52 ਸ਼ਹਿਰਾਂ ਨੂੰ ਕਬਰਿਸਤਾਨਾਂ ਵਿਚ ਬਦਲ ਦਿੱਤਾ ਅਤੇ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ... ਉਸ ਸਮੇਂ ਤੁਹਾਡਾ ਅਤੇ ਤੁਹਾਡੇ ਪਤੀ ਦਾ ਕੀ ਪ੍ਰਤੀਕਰਮ ਸੀ?..."।

ਪਿਛਲੀ ਖ਼ਬਰ ਜਵਾਈ ਨੇ ਘਰ ਆ ਮਾਰੀ ਆਪਣੇ ਸਹੁਰੇ ਨੂੰ ਗੋਲੀ ਅਗਲੀ ਖ਼ਬਰ ਇਸ ਸਾਲ ਪਹਿਲਾਂ ਨਾਲੋਂ ਵੀ ਵੱਡੇ ਪੱਧਰ 'ਤੇ ਮਨਾਵਾਂਗੇ 'ਛਠ' ਦਾ ਤਿਉਹਾਰ - ਰੇਖਾ ਗੁਪਤਾ