10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮਾਈਨਿੰਗ ਮਾਫੀਆ ਨਾਲ ਬਰਿੰਦਰ ਢਿੱਲੋਂ ਦੇ ਵੱਡੇ ਪੱਧਰ 'ਤੇ ਸੰਬੰਧ ਹਨ - ਵਿਧਾਇਕ ਦਿਨੇਸ਼ ਚੱਢਾ

ਚੰਡੀਗੜ੍ਹ, 10 ਨਵੰਬਰ (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ...

ਅਜੀਤ ਡੈਸਕ 10-11-2026

ਚੰਡੀਗੜ੍ਹ, 10 ਨਵੰਬਰ  (ਅਜਾਇਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਅਤੇ ਪਰਗਟ ਸਿੰਘ ਇਸ ਕਰਕੇ ਬਰਿੰਦਰ ਢਿੱਲੋ 'ਤੇ ਕਾਰਵਾਈ ਨਹੀਂ ਕਰ ਰਹੇ ਕਿਉਂਕਿ ਉਹ ਮਾਈਨਿੰਗ ਦੇ ਵਪਾਰ ਦੇ ਵੱਡੇ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਤਰਖਾਣ ਮਾਜਰਾ ਦੇ ਨਾਲ ਨਾਲ ਬਰਿੰਦਰ ਢਿੱਲੋ ਨੇ ਐਸ.ਸੀ ਭਾਈਚਾਰੇ ਨੂੰ ਵੀ ਵੱਡੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਖੁਦ ਤਰਖਾਣ ਮਾਜਰਾ ਜੋ ਕਾਂਗਰਸ ਦੇ ਆਗੂ ਹਨ, ਨੇ ਆਪਣੀ ਹੀ ਪਾਰਟੀ ਦੇ ਆਗੂ ਨੂੰ ਕਟਹਿਰੇ ਵਿਚ ਖੜ੍ਹੇ ਕਰਦਿਆਂ ਹੋਇਆ ਮੰਗ ਕੀਤੀ ਹੈ ਕਿ ਇਸ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਪੱਤਰਕਾਰਾਂ ਨੂੰ ਕਈ ਤਰ੍ਹਾਂ ਦੇ ਕਾਗਜਾਤ ਦਿਖਾਉਂਦੇ ਹੋਏ ਇਹ ਦੋਸ਼ ਵੀ ਲਗਾਇਆ ਕਿ ਮਾਈਨਿੰਗ ਮਾਫੀਆ ਨਾਲ ਬਰਿੰਦਰ ਢਿੱਲੋਂ ਦੇ ਵੱਡੇ ਪੱਧਰ 'ਤੇ ਸੰਬੰਧ ਹਨ। ਉਨ੍ਹਾਂ ਬਰਿੰਦਰ ਢਿੱਲੋ 'ਤੇ ਪੰਜਾਬ ਦੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਉਨਾਂ ਨੇ ਪੂਰੇ ਐਸ.ਸੀ. ਭਾਈਚਾਰੇ ਦੀ ਤੌਹੀਨ ਕੀਤੀ ਹੈ।

ਪਿਛਲੀ ਖ਼ਬਰ 11 ਨਵੰਬਰ ਦੀ ਅਮਲੋਹ ਰੈਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸ਼ਿਰਕਤ- ਵਿਧਾਇਕ ਗੈਰੀ ਬੜਿੰਗ ਅਗਲੀ ਖ਼ਬਰ ਕਿਸਾਨਾਂ ਅਤੇ ਆੜ੍ਹਤੀਆਂ ਵਲੋਂ ਐਸ.ਡੀ.ਐਮ. ਦਫ਼ਤਰ ਵਿਖੇ ਰੋਸ ਧਰਨਾ