11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭਾਰਤ ਸਰਕਾਰ ਨੇ ਆਪਣੀ ਵੀਜ਼ਾ ਪ੍ਰਣਾਲੀ ਨੂੰ ਬਣਾਇਆ ਸਰਲ

ਨਵੀਂ ਦਿੱਲੀ, 11 ਨਵੰਬਰ - ਗ੍ਰਹਿ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਆਪਣੀ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਵੀਜ਼ਾ...

ਅਜੀਤ ਡੈਸਕ 11-11-2026

ਨਵੀਂ ਦਿੱਲੀ, 11 ਨਵੰਬਰ - ਗ੍ਰਹਿ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਆਪਣੀ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਵੀਜ਼ਾ ਦੀਆਂ ਮੁੱਖ ਸ਼੍ਰੇਣੀਆਂ ਦੀ ਗਿਣਤੀ 13 ਤੋਂ ਘਟਾ ਕੇ 9 ਅਤੇ ਉਪ-ਸ਼੍ਰੇਣੀਆਂ ਦੀ ਗਿਣਤੀ 49 ਤੋਂ ਘਟਾ ਕੇ 23 ਕਰ ਦਿੱਤੀ ਹੈ। ਇਹ ਕਦਮ ਅਕਤੂਬਰ 2025 ਵਿੱਚ ਕੀਤੀ ਗਈ ਪਿਛਲੀ ਤਰਕਸੰਗਤੀ ਤੋਂ ਬਾਅਦ ਚੁੱਕਿਆ ਗਿਆ ਹੈ, ਜਦੋਂ ਵੀਜ਼ਾ ਦੀਆਂ ਮੁੱਖ ਸ਼੍ਰੇਣੀਆਂ ਨੂੰ 22 ਤੋਂ ਘਟਾ ਕੇ 13 ਅਤੇ ਉਪ-ਸ਼੍ਰੇਣੀਆਂ ਨੂੰ 63 ਤੋਂ ਘਟਾ ਕੇ 49 ਕੀਤਾ ਗਿਆ ਸੀ। ਇਸ ਕਦਮ ਦਾ ਉਦੇਸ਼ ਵੀਜ਼ਾ ਪ੍ਰਣਾਲੀ ਨੂੰ ਵਧੇਰੇ ਸੰਖੇਪ, ਸੁਚੱਜਾ ਅਤੇ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀਆਂ ਲੋੜਾਂ ਪ੍ਰਤੀ ਵਧੇਰੇ ਜਵਾਬਦੇਹ ਬਣਾਉਣਾ ਹੈ।
ਭਾਰਤੀ ਵੀਜ਼ਾ ਪ੍ਰਣਾਲੀ ਨੂੰ ਤਰਕਸੰਗਤ ਬਣਾਉਣ ਨਾਲ ਵਿਦੇਸ਼ੀ ਸੈਲਾਨੀਆਂ ਦੀ ਆਮਦ ਵਧੇਗੀ, ਡਾਕਟਰੀ ਇਲਾਜ ਲਈ ਆਉਣ ਵਾਲਿਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਵੀਜ਼ਾ ਦੀਆਂ ਸਾਰੀਆਂ 23 ਉਪ-ਸ਼੍ਰੇਣੀਆਂ ਲਈ ਅਰਜ਼ੀ ਫਾਰਮਾਂ ਵਿਚ ਭਰੇ ਜਾਣ ਵਾਲੇ ਖਾਨਿਆਂ ਦੀ ਗਿਣਤੀ ਵਿਚ 65% ਤੋਂ 70% ਤੱਕ ਦੀ ਕਟੌਤੀ ਕੀਤੀ ਗਈ ਹੈ; ਹੁਣ ਅਰਜ਼ੀ ਪ੍ਰਕਿਰਿਆ ਵਧੇਰੇ ਆਸਾਨ, ਤੇਜ਼ ਅਤੇ ਬਿਨੈਕਾਰਾਂ ਲਈ ਵਧੇਰੇ ਸੁਵਿਧਾਜਨਕ ਹੋ ਗਈ ਹੈ।

ਪਿਛਲੀ ਖ਼ਬਰ ਮੱਧ ਪ੍ਰਦੇਸ਼ - ਪੰਜ ਮੰਜ਼ਿਲਾ ਇਮਾਰਤ ਚ ਲੱਗੀ ਅੱਗ ਅਗਲੀ ਖ਼ਬਰ ਪੰਜਾਬ ਦੇ ਲੋਕਲ ਬੌਡੀਜ਼ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 48 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ