11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪੰਜਾਬ ਵਿਚ ਜਨਗਣਨਾ 2027 ਪੜਾਅ 2 ਸ਼ੁਰੂ

ਚੰਡੀਗੜ੍ਹ, 11 ਨਵੰਬਰ - ਜਨਗਣਨਾ 2027 ਪੜਾਅ 2 (ਜਨਸੰਖਿਆ ਗਣਨਾ) ਪੰਜਾਬ ਵਿਚ ਨੌਂ ਡਿਜੀਟਲ ਐਲ.ਈ.ਡੀ. ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ ਗਿਆ।ਪੰਜਾਬ ਵਿਚ ਜਨਗਣਨਾ ਦਾ ਦੂਜਾ ਪੜਾਅ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਕੀਤਾ...

ਅਜੀਤ ਡੈਸਕ 11-11-2026

ਚੰਡੀਗੜ੍ਹ, 11 ਨਵੰਬਰ - ਜਨਗਣਨਾ 2027 ਪੜਾਅ 2 (ਜਨਸੰਖਿਆ ਗਣਨਾ) ਪੰਜਾਬ ਵਿਚ ਨੌਂ ਡਿਜੀਟਲ ਐਲ.ਈ.ਡੀ. ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ ਗਿਆ।ਪੰਜਾਬ ਵਿਚ ਜਨਗਣਨਾ ਦਾ ਦੂਜਾ ਪੜਾਅ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਕੀਤਾ ਜਾਵੇਗਾ।ਜਨਗਣਨਾ ਨਿਰਦੇਸ਼ਕ ਡਾ. ਨਵਜੋਤ ਖੋਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਵੈ-ਗਣਨਾ 16 ਨਵੰਬਰ, 2026 ਤੋਂ 30 ਜਨਵਰੀ, 2026 ਤੱਕ ਕੀਤੀ ਜਾਵੇਗੀ। ਇਸ ਪ੍ਰਕਿਰਿਆ ਦੌਰਾਨ ਜਨਤਾ ਦੀ ਸਹਾਇਤਾ ਲਈ ਇਕ ਸਮਰਪਿਤ ਟੋਲ-ਫ੍ਰੀ ਹੈਲਪਲਾਈਨ ਨੰਬਰ 1855 ਸ਼ੁਰੂ ਕੀਤਾ ਗਿਆ ਹੈ।ਇਨ੍ਹਾਂ ਵੈਨਾਂ 'ਤੇ ਜਾਗਰੂਕਤਾ ਸੰਦੇਸ਼ ਪ੍ਰਦਰਸ਼ਿਤ ਕੀਤੇ ਗਏ ਹਨ, ਅਤੇ ਇਕ ਕਿਆਊ.ਆਰ. ਕੋਡ ਰਾਹੀਂ, ਨਾਗਰਿਕ ਸਵੈ-ਗਣਨਾ ਲਈ ਅਧਿਕਾਰਤ ਰਾਸ਼ਟਰੀ ਜਨਗਣਨਾ ਪੋਰਟਲ ਨਾਲ ਸਿੱਧੇ ਜੁੜ ਸਕਣਗੇ।ਡਿਜੀਟਲ ਵੈਨਾਂ ਸੰਬੰਧਿਤ ਜ਼ਿਲ੍ਹਿਆਂ ਦੇ ਪ੍ਰਮੁੱਖ ਕਸਬਿਆਂ, ਸ਼ਹਿਰੀ ਅਤੇ ਪੇਂਡੂ ਖੇਤਰਾਂ, ਬਾਜ਼ਾਰਾਂ ਅਤੇ ਹੋਰ ਮੁੱਖ ਜਨਤਕ ਸਥਾਨਾਂ ਨੂੰ ਕਵਰ ਕਰਨਗੀਆਂ, ਵੱਧ ਤੋਂ ਵੱਧ ਲੋਕਾਂ ਨੂੰ ਜਨਗਣਨਾ ਨਾਲ ਸੰਬੰਧਿਤ ਜਾਣਕਾਰੀ ਦਾ ਪ੍ਰਸਾਰ ਕਰਨਗੀਆਂ।

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 53 ਕਾਰਜ ਸਾਧਕ ਅਫਸਰਾਂ ਦੇ ਤਬਾਦਲੇ ਅਗਲੀ ਖ਼ਬਰ ਮਦਰ ਡੇਅਰੀ ਵਲੋਂ ਦੁੱਧ ਦੀਆਂ ਖਪਤਕਾਰ ਕੀਮਤਾਂ ਚ 2 ਤੋਂ 4 ਰੁਪਏ ਵਾਧਾ