ਨਵੀਂ ਦਿੱਲੀ, 11 ਨਵੰਬਰ- ਗ੍ਰੀਸ 'ਚ ਹੋਏ ਅਨਿਰੁਧ ਅਤੇ ਕਾਵਿਆ ਮਾਰਨ ਦੇ ਵਿਆਹ ਸਮਾਗਮਾਂ ਦੀਆਂ ਤਾਜ਼ਾ ਤਸਵੀਰਾਂ ਇਨ੍ਹੀਂ ਦਿਨੀਂ ਫੈਸ਼ਨ ਜਗਤ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜੋੜੇ ਨੇ ਆਪਣੇ ਵਿਆਹ ਦੇ ਪਹਿਰਾਵਿਆਂ 'ਚ ਰਵਾਇਤੀ ਪੇਸਟਲ ਰੰਗਾਂ ਤੋਂ ਹਟ ਕੇ ਗੂੜ੍ਹੇ ਭੂਰੇ ਅਤੇ ਕੁਦਰਤੀ ਰੰਗਾਂ ਨੂੰ ਤਰਜੀਹ ਦਿੱਤੀ ਹੈ।
ਦੋਵਾਂ ਦੇ ਪਹਿਰਾਵਿਆਂ ਵਿਚ ਬੋਹੇਮੀਅਨ ਫੈਸ਼ਨ ਸਟਾਈਲ ਦੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲ ਰਹੀ ਹੈ। ਸਾਦਗੀ, ਕੁਦਰਤੀ ਰੰਗਾਂ ਅਤੇ ਵੱਖਰੇ ਫੈਸ਼ਨ ਅੰਦਾਜ਼ ਦੇ ਸੁਮੇਲ ਨੇ ਇਸ ਵਿਆਹ ਦੀਆਂ ਤਸਵੀਰਾਂ ਨੂੰ ਖ਼ਾਸ ਬਣਾ ਦਿੱਤਾ ਹੈ। ਜੋੜੇ ਦਾ ਇਹ ਨਵਾਂ ਅੰਦਾਜ਼ ਫੈਸ਼ਨ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।