14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮਾਈਨਿੰਗ ਮਾਫੀਆ ਵਿਰੁੱਧ ਹੋਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ - ਦਿਨੇਸ਼ ਚੱਢਾ

ਚੰਡੀਗੜ੍ਹ, 14 ਨਵੰਬਰ - ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਮੇਰੇ ਵਲੋਂ 8 ਸਾਲ ਦੀ ਲੰਬੀ ਲੜਾਈ ਉਪਰੰਤ ਸੂਬੇ ਚ ਮਾਈਨਿੰਗ ਮਾਫੀਆ ਵਿਰੁੱਧ...

ਅਜੀਤ ਡੈਸਕ 14-11-2026

ਚੰਡੀਗੜ੍ਹ, 14 ਨਵੰਬਰ - ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਮੇਰੇ ਵਲੋਂ 8 ਸਾਲ ਦੀ ਲੰਬੀ ਲੜਾਈ ਉਪਰੰਤ ਸੂਬੇ ਚ ਮਾਈਨਿੰਗ ਮਾਫੀਆ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੋਈ ਹੈ। ਕਾਂਗਰਸੀ ਆਗੂ ਬਰਿੰਦਰ ਢਿੱਲੋਂ ਦੇ ਸਾਂਝੀ ਠੇਕੇਦਾਰ ਮਨਪ੍ਰੀਤ ਸਿੰਘ ਨੂੰ 154 ਕਰੋੜ ਰੁ ਦੀ ਪੈਨਲਟੀ ਪਾ ਕੇ ਸੰਪਤੀ ਜਬਤ ਕਰਨ ਦੀ ਕਰਵਾਈ ਕੀਤੀ ਗਈ ਹੈ। ਰੋਪੜ ਜ਼ਿਲ੍ਹੇ ਦੀ ਸਵਾੜਾ ਖੱਡ ਚ ਨਜਾਇਜ ਮਾਈਨਿੰਗ ਸੰਬੰਧੀ ਕਾਰਵਾਈ ਹੋਈ ਹੈ।  ਇਹ ਪੈਨਲਟੀ ਐਨ.ਜੀ.ਟੀ., ਹਾਈਕੋਰਟਅਤੇ ਮਹਿਕਮੇ ਕੋਲ ਚੱਲੀ ਲੰਬੀ ਲੜਾਈ ਚ 630 ਕਰੋੜ ਰੂ ਦੀ ਪੈਨਲਟੀ ਦਾ ਇਕ ਹਿੱਸਾ ਹੈ।ਉਨ੍ਹਾਂ ਕਿਹਾ ਕਿ ਵਿਧਾਇਕ ਬਣਨ ਉਪਰੰਤ ਮੈਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਚ ਵੀ ਇਸ ਕਾਰਵਾਈ ਲਈ ਸਵਾਲ ਚੁੱਕਿਆ ਸੀ।ਮੇਰੇ 'ਤੇ ਕਰਵਾਏ ਗਏ ਇਰਾਦਾ ਕਤਲ ਦੇ ਪਰਚੇ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਗੁੰਡਾਗਰਦੀ ਵੀ ਮਾਫੀਏ ਨੂੰ ਜਤਾ ਨਾਂ ਸਕੀ।
ਇਹ ਕਾਰਵਾਈ ਮਾਫ਼ੀਏ ਖਿਲਾਫ ਇਸ ਤਰਾਂ ਦੀ ਸਭ ਤੋਂ ਵੱਡੀ ਅਤੇ ਉਦਾਹਰਣਯੋਗ ਕਾਰਵਾਈ ਹੈ ਕਿ ਹੁਣ ਕੋਈ ਵੀ ਲੁੱਟ ਕਰਨ ਵਾਲਾ ਡਰੇਗਾ ਕਿ ਇੰਨੀ ਵੱਡੀ ਪੈਨਲਟੀ ਵੀ ਪੈ ਸਕਦੀ ਹੈ।

ਪਿਛਲੀ ਖ਼ਬਰ ਕਲਯੁੱਗੀ ਪੁੱਤ ਨੇ ਆਪਣੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ਵਿਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿਚ ਸ਼ਿਰਕਤ ਕੀਤੀ