ਡੇਰਾਬੱਸੀ (ਮੁਹਾਲੀ), 25 ਸਤੰਬਰ (ਗੁਰਮੀਤ ਸਿੰਘ) - ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਦੇਰ ਰਾਤ ਸਕਾਰਪੀਓ ਅਤੇ ਟਰੈਕਟਰ-ਟਰਾਲੀ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿਚ ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਦੋਵੇਂ ਵਾਹਨਾਂ ਦੇ ਚਾਲਕ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਸਕਾਰਪੀਓ ਚਾਲਕ ਨੇ ਦੱਸਿਆ ਕਿ ਟਰੈਕਟਰ ਚਾਲਕ ਵਲੋਂ ਅਚਾਨਕ ਕੱਟ ਮਾਰਨ ਕਾਰਨ ਹਾਦਸਾ ਵਾਪਰਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਸਕਾਰਪੀਓ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਦੋਵੇਂ ਚਾਲਕ ਜ਼ਖ਼ਮੀ
ਡੇਰਾਬੱਸੀ (ਮੁਹਾਲੀ), 25 ਸਤੰਬਰ (ਗੁਰਮੀਤ ਸਿੰਘ) - ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਦੇਰ ਰਾਤ ਸਕਾਰਪੀਓ ਅਤੇ ਟਰੈਕਟਰ-ਟਰਾਲੀ ਦੀ ਜ਼ੋਰਦਾਰ...
ਅਜੀਤ ਡੈਸਕ
25-09-2026