25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸੇਵਾ ਮੁਕਤੀ 'ਤੇ ਵਿਸ਼ੇਸ਼ : ਗੁਰਨਾਮ ਸਿੰਘ ਭੱਲੜੀ <br/>

ਅਜੀਤ ਡੈਸਕ 30-01-2026
ਨੰਗਲ-ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਆਪਣੀ 29 ਸਾਲ 2 ਮਹੀਨੇ ਦੀ ਸੇਵਾ ਕਰਨ ਉਪਰੰਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਤੋਂ ਸੇਵਾ ਮੁਕਤ ਹੋ ਰਹੇ ਹਨ | 11 ਜਨਵਰੀ 1968 ਨੂੰ ਨੰਗਲ ਤਹਿਸੀਲ ਦੇ ਪਿੰਡ ਭੱਲੜੀ ਵਿਚ, ਪਿਤਾ ਜੋਗਿੰਦਰ ਸਿੰਘ ਦੇ ਘਰ ਵਿਖੇ ਜਨਮ ਹੋਇਆ | 6/11/1996 ਨੂੰ ਸਰਕਾਰੀ ਦਯਾ ਨੰਦ ਆਈ.ਟੀ.ਆਈ. ਸ੍ਰੀ ਅੰਮਿ੍ਤਸਰ ਵਿਖੇ ਬਤੌਰ ਇੰਸਟਰਕਟਰ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ | ਇਸ ਉਪਰੰਤ ਉਨ੍ਹਾ ਵਲੋਂ ਆਈ.ਟੀ.ਆਈ. ਕਪੂਰਥਲਾ ਅਤੇ ਰੂਪਨਗਰ ਵਿਖੇ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਗਈਆਂ | ਵਿਭਾਗ ਵਲੋਂ ਉਨਾਂ ਨੂੰ 23/02/2023 ਨੂੰ ਆਈ.ਟੀ.ਆਈ. ਨੰਗਲ ਦਾ ਪਿ੍ੰਸੀਪਲ ਨਿਯੁਕਤ ਕੀਤਾ ਗਿਆ | ਕਰੀਬ 3 ਸਾਲ ਦੇ ਸਮੇਂ ਦੌਰਾਨ ਬਤੌਰ ਪਿ੍ੰਸੀਪਲ ਕੰਮ ਕਰਦਿਆਂ ਗੁਰਨਾਮ ਸਿੰਘ ਭੱਲੜੀ ਵਲੋਂ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਉਨ੍ਹਾਂ ਦੀ ਪਿ੍ੰਸੀਪਲ ਵਜੋਂ ਕਾਰਗੁਜ਼ਾਰੀ ਦੌਰਾਨ ਸੰਸਥਾ ਵਿਚ ਆਧੁਨਿਕ ਮਸ਼ੀਨਰੀ ਦੀ ਖ਼ਰੀਦ ਕਰਕੇ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਕਦਮ ਮਿਲਾ ਕੇ ਤਕਨੀਕੀ ਸਿਖਲਾਈ ਦੇ ਮੌਕੇ ਪ੍ਰਦਾਨ ਕੀਤੇ ਗਏ | ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਦੇ ਮੱਦੇਨਜ਼ਰ ਮਾਣਯੋਗ ਰਾਜਪਾਲ ਵਲੋਂ ਸਨਮਾਨਿਤ ਕੀਤਾ ਜਾਣਾ ਸੰਸਥਾ ਤੇ ਸਮੂਹ ਤਕਨੀਕੀ ਸਿੱਖਿਆ ਵਿਭਾਗ ਲਈ ਗੌਰਵ ਦੀ ਗੱਲ ਹੈ | ਇਸ ਮੌਕੇ ਅਸੀਂ ਉਨ੍ਹਾਂ ਦੇ ਸੁਖਮਈ, ਸਿਹਤਮੰਦ ਤੇ ਖ਼ੁਸ਼ਹਾਲ ਭਵਿੱਖ ਦੀ ਕਾਮਨਾ ਕਰਦੇ ਹਾਂ | ਪ੍ਰਭੂ ਅੱਗੇ ਅਰਦਾਸ ਹੈ ਕਿ ਅਗਲਾ ਜੀਵਨ ਅਧਿਆਇ ਸ਼ਾਂਤੀ, ਸੇਵਾ ਤੇ ਨਵੇਂ ਉਦੇਸ਼ਾਂ ਨਾਲ ਭਰਪੂਰ ਰਹੇ |
- ਪ੍ਰੀਤਮ ਸਿੰਘ ਬਰਾਰੀ

ਪਿਛਲੀ ਖ਼ਬਰ ਪਰਮਜੀਤ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਨੰਬਰਦਾਰ ਹਰਗੋਪਾਲ ਸਿੰਘ ਕਟਵਾਲ ਨਹੀਂ ਰਹੇ, ਸਸਕਾਰ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।