04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰਾਤ ਦੇ ਹਨੇਰੇ 'ਚ ਸੜਕਾਂ 'ਚ ਲਾਵਾਰਸ ਹਾਲਤ 'ਚ ਪਸ਼ੂ ਛੱਡੇ ਜਾਣਾ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ <br/>

ਅਜੀਤ ਡੈਸਕ 20-02-2026
ਅੰਮਿ੍ਤਸਰ, 19 ਫਰਵਰੀ (ਹਰਮਿੰਦਰ ਸਿੰਘ)-ਪੰਜਾਬ-ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ 'ਤੇ ਨਗਰ ਨਿਗਮ ਵਲੋਂ ਸ਼ਹਿਰ ਦੇ ਅੰਦਰੋਂ ਡੇਅਰੀਆਂ ਬਾਹਰ ਕੱਢਣ ਦੇ ਕੀਤੇ ਗਏ ਆਦੇਸ਼ 'ਤੇ ਅਮਲ ਕਰਦੇ ਹੋਏ ਨਗਰ ਨਿਗਮ ਵਲੋਂ ਸ਼ਹਿਰ 'ਚ ਚਲ ਰਹੀਆਂ ਰੇਹੜੀਆਂ ਵਾਲਿਆਂ ਨੂੰ ਨੋਟਿਸ ਕੱਢੇ ਗਏ ਹਨ ਅਤੇ 28 ਫਰਵਰੀ ਨੂੰ ਡੇਅਰੀਆਂ ਨੂੰ ਬਾਹਰ ਕੱਢਣ ਲਈ ਕਾਰਵਾਈ ਅਮਲ 'ਚ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਨਿਗਮ ਸ਼ਹਿਰ 'ਚੋਂ ਡੇਅਰੀਆਂ ਬਾਹਰ ਕੱਢਣ ਲਈ ਤਾਂ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਪਰ ਸ਼ਹਿਰ 'ਚ ਘੁੰਮ ਰਹੇ ਲਾਵਾਰਸ ਪਸ਼ੂਆਂ ਲਈ ਕੀ ਉਪਰਾਲੇ ਕਰਨ ਵੱਲ ਦੀ ਧਿਆਨ ਦੇਣ ਦੀ ਲੋੜ ਹੈ | ਸ਼ਹਿਰ 'ਚ ਡੇਅਰੀਆਂ ਦੇ ਕਾਰਨ ਗੰਦਗੀ ਫ਼ੈਲਦੀ ਹੈ ਅਤੇ ਸੀਵਰੇਜ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ | ਜਿਸ ਕਰਕੇ ਸ਼ਹਿਰ 'ਚੋਂ ਡੇਅਰੀਆਂ ਬਾਹਰ ਕੱਢੀਆਂ ਜਾ ਰਹੀਆਂ ਹਨ | ਇਸ ਸੰਬੰਧੀ ਮਾਮਲਾ ਮਾਣਯੋਗ ਹਾਈ ਕੋਰਟ 'ਚ ਜਾਣ ਉਪਰੰਤ ਵੀ ਹਾਈਕੋਰਟ ਵਲੋਂ ਸ਼ਹਿਰ 'ਚੋਂ ਡੇਅਰੀਆਂ ਬਾਹਰ ਕੱਢਣ ਦੇ ਆਦੇਸ਼ ਦਿੱਤੇ ਹਨ ਜਿਸ 'ਤੇ ਨਿਗਮ ਵਲੋਂ ਡੇਅਰੀ ਮਾਲਕਾਂ ਨੂੰ ਡੇਅਰੀਆਂ ਆਪਣੇ ਆਪ ਬਾਹਰ ਕੱਢਣ ਲਈ ਨੋਟਿਸ ਕੱਢੇ ਗਏ ਹਨ ਅਤੇ 28 ਫਰਵਰੀ ਤੋਂ ਡੇਅਰੀਆਂ ਨੂੰ ਬਾਹਰ ਕੱਢਣ ਲਈ ਵੱਡੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾ ਸਕਦਾ ਹੈ | ਅਕਸਰ ਦੇਖਣ ਵਿਚ ਆਇਆ ਕੁਝ ਡੇਅਰੀਆਂ ਵਾਲੇ ਪਸ਼ੂਆਂ ਦਾ ਦੁੱਧ ਚੋਅ ਕੇ ਉਨ੍ਹਾਂ ਨੂੰ ਸੜਕਾਂ 'ਤੇ ਘੁੰਮਣ ਲਈ ਛੱਡ ਦਿੰਦੇ ਹਨ ਜੋ ਅਕਸਰ ਹੀ ਹਾਦਸਿਆਂ ਦਾ ਕਾਰਨ ਵੀ ਬਣਦੇ ਸਨ | ਡੇਅਰੀਆਂ ਬਾਹਰ ਕੱਢਣ ਨਾਲ ਸ਼ਹਿਰ 'ਚ ਮੌਜੂਦ ਡੇਅਰੀਆਂ ਵਲੋਂ ਸੜਕਾਂ 'ਤੇ ਛੱਡੇ ਜਾਂਦੇ ਪਸ਼ੂਆਂ ਤੋਂ ਕੁਝ ਰਾਹਤ ਤਾਂ ਮਿਲੇਗੀ ਪਰ ਰਾਤ ਦੇ ਹਨੇਰੇ ਵਿਚ ਸ਼ਹਿਰ ਤੋਂ ਬਾਹਰੀ ਦਿਹਾਤੀ ਇਲਾਕਿਆਂ ਦੇ ਲੋਕਾਂ ਵਲੋਂ ਬੁੱਢੇ ਅਤੇ ਨਾਕਾਮੇ ਪਸ਼ੂਆਂ ਨੂੰ ਲਾਵਾਰਸ ਹਾਲਤ ਵਿਚ ਸੜਕਾਂ 'ਤੇ ਛੱਡ ਦਿੱਤੇ ਜਾਂਦਾ ਹੈ ਉਨ੍ਹਾਂ ਲਈ ਨਗਰ ਨਿਗਮ ਨੂੰ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਜੋ ਅਜੇ ਤੱਕ ਨਹੀਂ ਹੋਏ | ਸ਼ਹਿਰ 'ਚ ਲਾਵਾਰਸ ਹਾਲਤ ਵਿਚ ਕਈ ਪਸ਼ੂ ਸੜਕਾਂ 'ਤੇ ਘੁੰਮਦੇ ਹਨ | ਜਿਨ੍ਹਾਂ 'ਚੋਂ ਕਈ ਪਸ਼ੂ ਬੁੱਢੇ ਹਨ ਜਾ ਬਿਮਾਰ ਹਾਲਤ ਵਿਚ ਹਨ | ਜੋ ਸੜਕਾਂ 'ਤੇ ਆਉਂਦੇ ਜਾਂਦੇ ਵਾਹਨਾਂ ਨਾਲ ਟਕਰਾਉਂਦੇ ਹਨ, ਹਾਦਸਿਆਂ ਦਾ ਸਬੱਬ ਬਣਦੇ ਹਨ | ਜਿਸ 'ਚ ਮਨੁੱਖੀ ਜਾਨਾ ਅਤੇ ਪਸ਼ੂਆਂ ਦਾ ਆਪਣਾ ਵੀ ਨੁਕਸਾਨ ਹੁੰਦਾ ਹੈ | ਬਜੁਰਗ ਅਤੇ ਨਾਕਾਰਾ ਹੋਏ ਪਸ਼ੂਆਂ ਨੂੰ ਸੜਕਾਂ 'ਤੇ ਲਾਵਾਰਸ ਹਾਲਤ ਵਿਚ ਛੱਡ ਕੇ ਜਾਣ ਵਾਲਿਆਂ ਦੇ ਖ਼ਿਲਾਫ਼ ਵੀ ਸਰਕਾਰੀ ਤੌਰ 'ਤੇ ਕੋਈ ਸਖ਼ਤ ਕਦਮ ਚੁਕਣ ਦੀ ਲੋੜ ਹੈ ਤਾਂ ਜੋ ਆਪਣੀ ਖਰਾਕ ਦੀ ਭਾਲ ਲਈ ਸੜਕਾਂ 'ਤੇ ਲਾਵਾਰਸ ਹਾਲਤ ਵਿਚ ਘੁੰਮਣ ਵਾਲੇ ਪਸ਼ੂਆਂ ਕਾਰਨ ਹੋਣ ਹਾਦਸਿਆਂ ਨੂੰ ਰੋਕਿਆ ਜਾ ਸਕੇ | ਨਗਰ ਨਿਗਮ ਵਲੋਂ ਸਥਾਨਕ ਨਰਾਇਣਗੜ੍ਹ ਇਲਾਕੇ ਵਿਚ 7000 ਗੱਜ 'ਚ ਗਊਸ਼ਾਲਾ ਤਿਆਰ ਕਰਕੇ ਉਸ ਦਾ ਪ੍ਰਬੰਧ ਕਾਮਧੇਨੂੰ ਗਾਊ ਧਾਮ ਟਰੱਸਟ ਸੌਂਪਿਆ ਗਿਆ ਹੈ | ਜਿਨ੍ਹਾਂ ਸੇਵਾ ਇਸ ਟਰੱਸਟ ਵਲੋਂ ਕੀਤੀ ਜਾ ਰਹੀ ਹੈ | ਇਸ ਸੰਬੰਧ ਵਿਚ ਟਰੱਸਟ ਨਾਲ ਸੰਬੰਧਿਤ ਸੁਖ ਅੰਮਿ੍ਤ ਨੇ ਦੱਸਿਆ ਉਨ੍ਹਾਂ ਦੀ ਗਾਊਸ਼ਾਲਾ 'ਚ 212 ਗਉਆਂ, ਵੱਛੇ ਬੱਲਦਾ ਨੂੰ ਰੱਖਣ ਦੀ ਸਮਰਥਾ ਹੈ ਪਰ ਇਥੇ ਵੀ ਇਨ੍ਹਾਂ ਪਸ਼ੂਆਂ ਦੀ ਗਿਣਤੀ 270 ਦੇ ਕਰੀਬ ਹੈ | ਉਸ ਨੇ ਦੱਸਿਆ ਕਿ ਇਨ੍ਹਾਂ 270 ਪਸ਼ੂਆਂ 'ਚੋਂ ਵੱਡੀ ਗਿਣਤੀ ਬਲਦ ਅਤੇ ਛੋਟੇ ਪਸ਼ੂ ਹਨ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਬੇਰੀ ਗੇਟ ਵਿਖੇ 30 ਪਸ਼ੂ ਅਤੇ ਹਾਲ ਵਿਚ ਕਰਤਾਰਪੁਰ 'ਚ 300 ਪਸ਼ੂਆਂ ਦੀ ਸਮਰੱਥਾ ਵਾਲੀ ਗਾਊਸ਼ਾਲਾ 'ਚ ਪਸ਼ੂ ਰੱਖਣੇ ਸ਼ੁਰੂ ਕਰ ਦਿੱਤੇ ਜਿਥੇ ਇਸ ਵੇਲੇ ਵੀ 100 ਕਰੀਬ ਪਸ਼ੂ ਰੱਖੇ ਗਏ ਹਨ | ਇਸ ਸੰਬੰਧ ਵਿਚ ਨਗਰ ਨਿਗਮ ਦੀ ਸਿਹਤ ਅਫ਼ਸਰ ਡਾ: ਗੀਤੂ ਚਾਵਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਹੈ ਨਰਾਇਣਗੜ੍ਹ, ਰਾਮਤੀਰਥ ਸਥਿਤ ਗਾਊਸ਼ਾਲਾ 'ਚ ਹੋਰ ਪਸ਼ੂਆਂ ਨੂੰ ਰੱਖਣ ਦੀ ਸਮਰਥਾ ਹੈ | ਇਨ੍ਹਾਂ ਗਾਊਸ਼ਾਲਾ ਨੂੰ ਨਿਗਮ ਵਲੋਂ ਪਸ਼ੂਆਂ ਦੀ ਸੰਭਾਲ ਕਰਨ ਲਈ ਅਦਾਇਗੀ ਵੀ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਫੋਕਲ ਪੁਆਇੰਟ ਅਤੇ ਡੇਅਰੀ ਕੰਪਲੈਕਸ ਫਤਾਹਪੁਰ ਵਿਖੇ ਗਾਊਸ਼ਾਲਾ ਦੇ ਸ਼ੈੱਡ ਤਿਆਰ ਕੀਤੇ ਹਨ | ਜਿਥੇ ਵੀ ਲਾਵਾਰਸ ਹਾਲਤ ਵਿਚ ਸੜਕਾਂ 'ਤੇ ਮਿਲਣ ਵਾਲੇ ਪਸ਼ੂਆਂ ਨੂੰ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ |

ਪਿਛਲੀ ਖ਼ਬਰ ਜਥੇਦਾਰ ਹਵਾਰਾ ਕਮੇਟੀ ਨੇ ਮੋਹਨ ਭਾਗਵਤ ਦੇ ਬਿਆਨ ਦਾ ਕੀਤਾ ਵਿਰੋਧ <br/> ਅਗਲੀ ਖ਼ਬਰ ਸੂਬੇ 'ਚ ਕਾਂਗਰਸੀ ਵਰਕਰ ਇਕਮੁੱਠਤਾ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ- ਜਸਬੀਰ ਡਿੰਪਾ ਵੇਰਕਾ 'ਚ ਅਬਾਦਲ ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।