04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦਿੱਤ ਮੈਮੋਰੀਅਲ ਰਿਸੋਰਸ ਸੈਂਟਰ ਵਿਖੇ ‘ਨਾਮ ਜਪ’ ਵਿਸ਼ੇ ’ਤੇ ਕਰਵਾਇਆ ਅੰਤਰ-ਧਾਰਮਿਕ ਸੈਮੀਨਾਰ

ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਡਾਇਓਸਿਸ ਆਫ਼ ਅੰਮ੍ਰਿਤਸਰ, ਚਰਚ ਆਫ਼ ਨੌਰਥ ਇੰਡੀਆ ਵਲੋਂ ਬੇਰਿੰਗ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼ ਬਟਾਲਾ ਦੀ ਸਰਪ੍ਰਸਤੀ ਹੇਠ ਸਥਾਨਕ ਦਿੱਤ ਮੈਮੋਰੀਅਲ ਰਿਸੋਰਸ ਸੈਂਟਰ ਵਿਖੇ ‘ਨਾਮ ਜਪ’ (ਪ੍ਰਮਾਤਮਾ ਦੇ ਨਾਮ ਦਾ ਉਚਾਰਨ) ਵਿਸ਼ੇ ’ਤੇ ਇਕ ਵਿਸ਼ੇਸ਼ ਅੰਤਰ-ਧਾਰਮਿਕ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰੈਵਰੈਂਡ ਡਾ.

ਅਜੀਤ ਡੈਸਕ 04-10-2026
ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਡਾਇਓਸਿਸ ਆਫ਼ ਅੰਮ੍ਰਿਤਸਰ, ਚਰਚ ਆਫ਼ ਨੌਰਥ ਇੰਡੀਆ ਵਲੋਂ ਬੇਰਿੰਗ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼ ਬਟਾਲਾ ਦੀ ਸਰਪ੍ਰਸਤੀ ਹੇਠ ਸਥਾਨਕ ਦਿੱਤ ਮੈਮੋਰੀਅਲ ਰਿਸੋਰਸ ਸੈਂਟਰ ਵਿਖੇ ‘ਨਾਮ ਜਪ’ (ਪ੍ਰਮਾਤਮਾ ਦੇ ਨਾਮ ਦਾ ਉਚਾਰਨ) ਵਿਸ਼ੇ ’ਤੇ ਇਕ ਵਿਸ਼ੇਸ਼ ਅੰਤਰ-ਧਾਰਮਿਕ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰੈਵਰੈਂਡ ਡਾ. ਪੁਲਕ ਸਾਮੰਤਰਾਏ ਵਲੋਂ ਨਿੱਘੇ ਸਵਾਗਤ ਨਾਲ ਕੀਤੀ ਗਈ, ਜਦਕਿ ਅੰਮ੍ਰਿਤਸਰ ਡਾਇਓਸੇਸਨ ਟਰੱਸਟ ਐਸੋਸੀਏਸ਼ਨ ਦੇ ਸਕੱਤਰ ਡੈਨੀਅਲ ਬੀ. ਦਾਸ ਨੇ ਆਏ ਹੋਏ ਪਤਵੰਤਿਆਂ ਅਤੇ ਵਿਦਵਾਨਾਂ ਦੀ ਰਸਮੀਂ ਜਾਣ-ਪਛਾਣ ਕਰਵਾਈ। ਇਸ ਸੈਮੀਨਾਰ ’ਚ ਈਸਾਈ ਧਰਮ-ਸ਼ਾਸਤਰੀਆਂ, ਸਿੱਖ ਵਿਦਵਾਨਾਂ ਅਤੇ ਖੋਜੀਆਂ ਨੇ ਸ਼ਮੂਲੀਅਤ ਕਰਦਿਆਂ ਵੱਖ-ਵੱਖ ਅਧਿਆਤਮਿਕ ਪਰੰਪਰਾਵਾਂ ’ਚ ਨਾਮ ਦੀ ਮਹੱਤਤਾ ਅਤੇ ਸ਼ਕਤੀ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ। ਅੰਮ੍ਰਿਤਸਰ ਡਾਇਓਸਿਸ ਦੇ ਬਿਸ਼ਪ, ਦ ਰਾਈਟ ਰੈਵਰੈਂਡ ਮਨੋਜ ਚਰਨ ਦੀ ਸਰਪ੍ਰਸਤੀ ਹੇਠ ਕਰਵਾਏ ਗਏ। ਰੈਵਰੈਂਡ ਡਾ. ਇੰਦਰਜੀਤ ਭੋਗਲ ਨੇ ਸੰਬੋਧਨ ਦੌਰਾਨ ਪ੍ਰਾਚੀਨ ਈਸਾਈ ਪਰੰਪਰਾ ਅਤੇ ‘ਜੀਸਸ ਪ੍ਰਾਰਥਨਾ’ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪ੍ਰਾਰਥਨਾ ਦਾ ਨਿਰੰਤਰ ਉਚਾਰਨ ਸਿਰਫ਼ ਇਕ ਰਸਮ ਨਹੀਂ, ਸਗੋਂ ਪ੍ਰਭੂ ਨਾਲ ਇਕ ਜਿਊਂਦਾ-ਜਾਗਦਾ ਰਿਸ਼ਤਾ ਬਣਾਉਣਾ ਹੈ। ਉੱਘੇ ਵਿਦਵਾਨ ਡਾ. ਜੋਗਿੰਦਰ ਸਿੰਘ ਨੇ ਦੱਸਿਆ ਕਿ ‘ਨਾਮ ਸਿਮਰਨ’ ਸਿੱਖ ਅਧਿਆਤਮਿਕਤਾ ਦੀ ਬੁਨਿਆਦ ਹੈ। ਇਹ ਸਿਰਫ਼ ਸ਼ਬਦਾਂ ਦਾ ਦੁਹਰਾਓ ਨਹੀਂ, ਸਗੋਂ ਸਰਬ-ਵਿਆਪਕ ਅਤੇ ਅੰਤਰਜਾਮੀ ਪ੍ਰਮਾਤਮਾ ਦੀ ਹਜ਼ੂਰੀ ਵਿਚ ਟਿਕੇ ਰਹਿਣਾ ਹੈ। ਬੇਰਿੰਗ ਇੰਸਟੀਚਿਊਟ ਆਫ਼ ਥੀਆਲੋਜੀ ਬਟਾਲਾ ਦੇ ਪ੍ਰਿੰਸੀਪਲ ਰੈਵਰੈਂਡ ਡਾ. ਪੁਲਕ ਸਾਮੰਤਰਾਏ ਨੇ ਭਾਰਤੀ ਵਿਚਾਰਧਾਰਾ ’ਚ ‘ਜਪ’ ਅਤੇ ਈਸਾਈ ਪਰੰਪਰਾ ’ਚ ‘ਮਸੀਹ ਵਿਚ ਟਿਕੇ ਰਹਿਣ ’ ਦੇ ਸੰਕਲਪਾਂ ਨੂੰ ਆਪਸ ’ਚ ਜੋੜਦਿਆਂ ਕਿਹਾ ਕਿ ਦੋਵੇਂ ਰਾਹ ਇਕੋ ਪਰਮ ਸ਼ਕਤੀ ਅੱਗੇ ਸਮਰਪਣ ਦੀ ਪ੍ਰੇਰਨਾ ਦਿੰਦੇ ਹਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਸ਼ੁਰੂ ਕੀਤੀ ‘ਗੁਰਦੁਆਰਾ ਸੁਧਾਰ ਲਹਿਰ- ਭਾਗ 2’ ਤਹਿਤ ਤੀਜੇ ਦਿਨ ਸ੍ਰੀ ਅਕਾਲ ਤ... ਅਗਲੀ ਖ਼ਬਰ ਸਿਆਲਕੋਟ ਵਿਖੇ ‘ਪੂਰਨ ਭਗਤ: ਵਿਰਾਸਤ ਤੋਂ ਸੈਰ-ਸਪਾਟੇ ਵੱਲ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।