26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਡਿਜੀਟਲ ਮੀਡੀਆ ਜਾਣਕਾਰੀ ਪ੍ਰਦਾਨ ਕਰਦਾ ਹੈ, ਪਰ ਸੱਚਾ ਗਿਆਨ ਸਿਰਫ਼ ਕਿਤਾਬਾਂ ਰਾਹੀਂ ਹੀ ਪ੍ਰਾਪਤ ਹੁੰਦਾ ਹੈ- ਡਾ. ਜਸਵਿੰਦਰ ਸਿੰਘ ਢਿੱਲੋਂ

ਅੰਮ੍ਰਿਤਸਰ, 26 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਦੋ-ਰੋਜ਼ਾ ਸਾਹਿਤਕ ਦਰਸ਼ਨ ਅਤੇ ਪੁਸਤਕ ਮੇਲੇ ਦੇ ਅਖ਼ੀਰਲੇ ਦਿਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਦੇ ਸਾਬਕਾ ਉਪ ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਮੁੱਖ ਮਹਿਮਾਨ ਸਨ।

ਅਜੀਤ ਡੈਸਕ 27-11-2026
ਅੰਮ੍ਰਿਤਸਰ, 26 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਦੋ-ਰੋਜ਼ਾ ਸਾਹਿਤਕ ਦਰਸ਼ਨ ਅਤੇ ਪੁਸਤਕ ਮੇਲੇ ਦੇ ਅਖ਼ੀਰਲੇ ਦਿਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਦੇ ਸਾਬਕਾ ਉਪ ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਮੁੱਖ ਮਹਿਮਾਨ ਸਨ। ਇਸ ਦੌਰਾਨ ਸਕੂਲ ਦੇ ਪ੍ਰਧਾਨ ਡਾ. ਅਰੁਣ ਮਹਿਰਾ, ਪ੍ਰਿੰਸੀਪਲ ਰੀਨਾ ਠਾਕੁਰ ਅਤੇ ਸਕੂਲ ਦੇ ਸਮਾਜ ਸੇਵਕ ਵਿਸ਼ਾਲ ਖੁਰਾਣਾ ਵੀ ਮੌਜੂਦ ਸਨ। ਆਪਣੇ ਸੰਬੋਧਨ ’ਚ ਮੁੱਖ ਮਹਿਮਾਨ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਿਤਾਬਾਂ ਮਨੁੱਖੀ ਜੀਵਨ ਦੀਆਂ ਸੱਚੀਆਂ ਦੋਸਤ ਹਨ। ਡਿਜੀਟਲ ਮੀਡੀਆ ਰਾਹੀਂ ਜਾਣਕਾਰੀ ਆਸਾਨੀ ਨਾਲ ਉਪਲਬੱਧ ਹੋਣ ਦੇ ਬਾਵਜੂਦ, ਕਿਤਾਬਾਂ ਦੇ ਅਧਿਐਨ ਨਾਲ ਹੀ ਡੂੰਘੀ ਸੋਚ, ਇਕਾਗਰਤਾ ਅਤੇ ਸੱਚਾ ਗਿਆਨ ਵਿਕਸਤ ਹੁੰਦਾ ਹੈ। ਸਕੂਲ ਪ੍ਰਧਾਨ ਡਾ. ਅਰੁਣ ਮਹਿਰਾ ਨੇ ਇਸ ਸਮਾਗਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਪੁਸਤਕ ਮੇਲੇ ਵਿਦਿਆਰਥੀਆਂ ’ਚ ਪੜ੍ਹਨ ਦਾ ਪਿਆਰ ਪੈਦਾ ਕਰਦੇ ਹਨ। ਪ੍ਰਿੰਸੀਪਲ ਰੀਨਾ ਠਾਕੁਰ ਨੇ ਵਿਦਿਆਰਥੀਆਂ ਨੂੰ ਪੁਸਤਕ ਮੇਲੇ ਦਾ ਲਾਭ ਉਠਾਉਣ ਅਤੇ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਕਿਤਾਬਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ।
ਪਿਛਲੀ ਖ਼ਬਰ ਸਾਰੇ ਸੂਬਿਆਂ ਨਾਲੋਂ ਪੰਜਾਬ ਵਿਚ ਗੰਨੇ ਦਾ ਵੱਧ ਭਾਅ ਦੇਣ ਦਾ ਮੁੱਖ ਮੰਤਰੀ ਦਾ ਦਾਅਵਾ ਕੋਰਾ ਝੂਠ : ਭੋਜਰਾਜ ਅਗਲੀ ਖ਼ਬਰ ਸਿੱਖ ਵਿੱਦਿਅਕ ਬੋਰਡ ਵਲੋਂ ਅੰਮ੍ਰਿਤਸਰ ਵਿਖੇ 28-29 ਨਵੰਬਰ ਨੂੰ ਹੋਵੇਗਾ ਦੋ ਦਿਨਾ ‘ਸਿੱਖ ਵਿੱਦਿਅਕ ਥਿੰਕ ਫੈਸਟ- 2026’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।