26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮਲਿਕਅਰਜੁਨ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਚੱਲ ਰਹੀ ਸੁਣਵਾਈ ਹੁਣ 30 ਮਾਰਚ ਤੇ ਪਈ

ਸੰਗਰੂਰ, 26 ਨਵੰਬਰ (ਧੀਰਜ ਪਸੋਰੀਆ)- ਸੰਗਰੂਰ ਦੀ ਅਦਾਲਤ ਵਿਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਸਬੰਧੀ ਕੀਤੀ...

ਅਜੀਤ ਡੈਸਕ 26-11-2026

ਸੰਗਰੂਰ, 26 ਨਵੰਬਰ (ਧੀਰਜ ਪਸੋਰੀਆ)- ਸੰਗਰੂਰ ਦੀ ਅਦਾਲਤ ਵਿਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਸਬੰਧੀ ਕੀਤੀ ਸ਼ਿਕਾਇਤ 'ਤੇ ਸੰਗਰੂਰ ਦੀ ਇਕ ਅਦਾਲਤ ਵਲੋਂ ਜਾਰੀ ਕੀਤੇ ਗਏ ਜ਼ਮਾਨਤੀ ਵਾਰੰਟਾਂ ਤੇ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਕੋਈ ਸੁਣਵਾਈ ਤੋਂ ਬਾਅਦ ਹੁਣ ਅਗਲੀ ਤਾਰੀਖ 30 ਮਾਰਚ ਲਈ ਨਿਰਧਾਰਿਤ ਕੀਤੀ ਹੈ। ਮਦਈ ਪੱਖ ਵਲੋਂ ਪੈਰਵੀ ਕਰ ਰਹੇ ਐਡਵੋਕੇਟ ਅਦਿੱਤੀ ਗਰਗ ਨੇ ਦੱਸਿਆ ਕਿ 2023 ਵਿਚ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ ਵਿਚ ਕਾਂਗਰਸ ਨੇ ਬਜਰੰਗ ਦਲ ਉੱਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਸੀ ਅਤੇ ਇਸ ਦੀ ਤੁਲਨਾ ਭਾਰਤ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਪੀ.ਐਫ.ਆਈ. ਅਤੇ ਸਿਮੀ ਨਾਲ ਕੀਤੀ ਸੀ ਕਾਂਗਰਸ ਪਾਰਟੀ ਦਾ ਇਹ ਚੋਣ ਮਨੋਰਥ ਸੰਗਰੂਰ ਵਿਚ ਵੀ ਸਰਕੂਲੇਟ ਹੋਇਆ ਸੀ ਇਸ ਨੂੰ ਲੈ ਕੇ ਹਿੰਦੂ ਸੁਰੱਖਿਆ ਪਰੀਸ਼ਦ ਵਲੋਂ ਅਦਾਲਤ ਵਿਚ ਸ਼ਿਕਾਇਤ ਕੀਤੀ ਗਈ ਸੀ। ਇਸ ਨੂੰ ਲੈ ਕੇ ਚੱਲ ਰਹੀ ਸੁਣਵਾਈ ਦੌਰਾਨ ਖੜਗੇ ਨੂੰ ਜ਼ਮਾਨਤੀ ਵਰੰਟ ਜਾਰੀ ਕੀਤੇ ਗਏ ਸਨ ਪਰ ਇਸ ਨੂੰ ਲੈ ਕੇ ਬਚਾਅ ਪੱਖ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿੱਥੇ ਇਨ੍ਹਾਂ ਜਮਾਨਤੀ ਵਰੰਟਾਂ 'ਤੇ 26 ਨਵੰਬਰ ਤੱਕ ਰੋਕ ਲੱਗ ਗਈ ਸੀ।

ਅਗਲੀ ਖ਼ਬਰ ਭਿਆਨਕ ਹਾਦਸੇ ਦੌਰਾਨ ਗੰਭੀਰ ਹੋਏ ਜ਼ਖ਼ਮੀ ਨੌਜਵਾਨ ਦੀ ਮੌਤ