26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਖੁਸ਼ਹਾਲ ਪੰਜਾਬ ਮਹਾਰੈਲੀ - ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਭਾਜਪਾ ਗੱਠਜੋੜ ਉੱਪਰ ਚੁੱਕੇ ਸਵਾਲ

ਮੋਗਾ, 26 ਨਵੰਬਰ - ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਪਿੰਡ ਮਟਵਾਣੀ ਵਿਖੇ ਖੁਸ਼ਹਾਲ ਪੰਜਾਬ ਮਹਾਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆ...

ਅਜੀਤ ਡੈਸਕ 26-11-2026

ਮੋਗਾ, 26 ਨਵੰਬਰ - ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਪਿੰਡ ਮਟਵਾਣੀ ਵਿਖੇ ਖੁਸ਼ਹਾਲ ਪੰਜਾਬ ਮਹਾਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਭਾਜਪਾ ਗੱਠਜੋੜ ਉੱਪਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ 25 ਸਾਲਾਂ ਤੋਂ ਸਾਨੂੰ ਬੇਵਕੂਫ ਬਣਾਉਂਦੇ ਰਹੇ। ਅਕਾਲੀ ਭਾਜਪਾ ਸਰਕਾਰ ਵਲੇ ਹੀ ਪੰਜਾਬ ਵਿਚ ਨਸ਼ਾ ਫੈਲਿਆ, ਪੰਜਾਬ 'ਚ ਗੈਂਗਸਟਰ ਆਏ। ਪਹਿਲਾਂ ਇਕ ਦੂਜੇ ਨੂੰ ਗਾਲਾਂ ਕੱਢਦੇ ਰਹੇ, ਹੁਣ ਫਿਰ ਇਕੱਠੇ ਹੋ ਗਏ। । 8 ਦਸੰਬਰ ਨੂੰ ਇਨ੍ਹਾਂ ਦੀ ਰੈਲੀ ਹੋ ਰਹੀ ਹੈ ਤੇ ਇਕ ਸਟੇਜ ਤੇ ਮਜੀਠੀਆ, ਸ਼ਾਹ ਤੇ ਕੇਵਲ ਢਿੱਲੋਂ ਬੈਠੇ ਹੋਣਗੇ।
ਉਨ੍ਹਾਂ ਕਿਹਾ  3 ਖੇਤੀ ਕਾਨੂੰਨ ਵਾਪਸ ਲਏ ਗਏ ਹਨ ਰੱਦ ਨਹੀਂ ਕੀਤੇ ਗਏ। ਅਕਾਲੀ ਦਲ ਭਾਜਪਾ ਸਰਕਾਰ ਬਣਨ 'ਤੇ ਇਹ ਦੁਬਾਰਾ ਕਿਸਾਨ ਵਿਰੋਧੀ ਬਿੱਲ ਲੈ ਕੇ ਆਉਣਗੇ।

ਅਗਲੀ ਖ਼ਬਰ ਇੰਨੀ ਵੱਡੀ ਰੈਲੀ ਪੰਜਾਬ ਦੇ ਇਤਿਹਾਸ ਚ ਕਦੇ ਨਹੀਂ ਹੋਈ - ਖੁਸ਼ਹਾਲ ਪੰਜਾਬ ਮਹਾਰੈਲੀ 'ਚ ਕੇਜਰੀਵਾਲ