26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਇਸ ਸੰਵਿਧਾਨ ਦਿਵਸ 'ਤੇ ਭਾਰਤ ਦੇ ਹਰੇਕ ਨਾਗਰਿਕ ਨੂੰ ਹਾਰਦਿਕ ਵਧਾਈਆਂ - ਸੀ.ਜੇ.ਆਈ ਸੂਰਿਆ ਕਾਂਤ

ਨਵੀਂ ਦਿੱਲੀ, 26 ਨਵੰਬਰ - ਸੰਵਿਧਾਨ ਦਿਵਸ 'ਤੇ, ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਨੇ ਕਿਹਾ, "ਇਸ ਸੰਵਿਧਾਨ ਦਿਵਸ 'ਤੇ ਭਾਰਤ ਦੇ ਹਰੇਕ ਨਾਗਰਿਕ...

ਅਜੀਤ ਡੈਸਕ 26-11-2026

ਨਵੀਂ ਦਿੱਲੀ, 26 ਨਵੰਬਰ - ਸੰਵਿਧਾਨ ਦਿਵਸ 'ਤੇ, ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਨੇ ਕਿਹਾ, "ਇਸ ਸੰਵਿਧਾਨ ਦਿਵਸ 'ਤੇ ਭਾਰਤ ਦੇ ਹਰੇਕ ਨਾਗਰਿਕ ਨੂੰ ਮੇਰੀਆਂ ਹਾਰਦਿਕ ਵਧਾਈਆਂ। ਇਹ ਇਕ ਅਜਿਹਾ ਦਿਨ ਹੈ ਜਦੋਂ ਅਸੀਂ ਨਾ ਸਿਰਫ਼ ਉਨ੍ਹਾਂ ਪੁਰਖਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਜ਼ਾਦੀ ਲਈ ਅਤੇ ਸਾਡੇ ਨਾਗਰਿਕਾਂ ਲਈ ਕਾਨੂੰਨ ਦੇ ਰਾਜ ਦੁਆਰਾ ਸੰਚਾਲਿਤ ਲੋਕਤੰਤਰ ਨੂੰ ਯਕੀਨੀ ਬਣਾਉਣ ਲਈ ਸਰਵਉੱਚ ਕੁਰਬਾਨੀ ਦਿੱਤੀ। ਅਸੀਂ ਇਸ ਦਿਨ ਇਹ ਵੀ ਯਾਦ ਕਰਦੇ ਹਾਂ ਕਿ ਸਾਡੇ ਸੰਵਿਧਾਨ ਦੁਆਰਾ ਦਿੱਤੇ ਗਏ ਅਧਿਕਾਰ ਕਿੰਨੇ ਕੀਮਤੀ ਹਨ ਅਤੇ ਇਹ ਨਿਆਂਪਾਲਿਕਾ, ਬਾਰ ਦੇ ਮੈਂਬਰਾਂ ਅਤੇ ਸਾਰੇ ਹਿੱਸੇਦਾਰਾਂ ਦਾ ਫਰਜ਼ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਹ ਅਧਿਕਾਰ ਹਰੇਕ ਨਾਗਰਿਕ ਨੂੰ ਨਿਰਵਿਘਨ ਪ੍ਰਦਾਨ ਕੀਤੇ ਜਾਣ।"

ਅਗਲੀ ਖ਼ਬਰ ਮੋਗਾ ਦੀ ‘ਖੁਸ਼ਹਾਲ ਪੰਜਾਬ ਮਹਾ ਰੈਲੀ’ ਲਈ ਹਲਕਾ ਅਜਨਾਲਾ ਤੋਂ ਵੱਡੀ ਗਿਣਤੀ ’ਚ ਕਾਫਲੇ ਰਵਾਨਾ