04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਭੁਪਿੰਦਰ ਯਾਦਵ ਵਲੋਂ ਕੈਦ ਵਿੱਚ ਪਾਲੇ ਗਏ 'ਗ੍ਰੇਟ ਇੰਡੀਅਨ ਬਸਟਰਡ' ਪੰਛੀਆਂ ਨੂੰ ਕੁਦਰਤੀ ਵਾਤਾਵਰਣ ਵਿਚ ਛੱਡਣ ਦੀ ਸ਼ੁਰੂਆਤ

ਜੈਸਲਮੇਰ (ਰਾਜਸਥਾਨ), 4 ਅਕਤੂਬਰ - ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਜੈਸਲਮੇਰ ਵਿਚ ਕੈਦ ਵਿਚ ਪਾਲੇ ਗਏ 'ਗ੍ਰੇਟ ਇੰਡੀਅਨ ਬਸਟਰਡ' ਪੰਛੀਆਂ ਨੂੰ ਕੁਦਰਤੀ ਵਾਤਾਵਰਣ ਵਿਚ...

ਅਜੀਤ ਡੈਸਕ 04-10-2026

ਜੈਸਲਮੇਰ (ਰਾਜਸਥਾਨ), 4 ਅਕਤੂਬਰ -  ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਜੈਸਲਮੇਰ ਵਿਚ ਕੈਦ ਵਿਚ ਪਾਲੇ ਗਏ 'ਗ੍ਰੇਟ ਇੰਡੀਅਨ ਬਸਟਰਡ'  ਪੰਛੀਆਂ ਨੂੰ ਕੁਦਰਤੀ ਵਾਤਾਵਰਣ ਵਿਚ ਛੱਡਣ ਦੀ ਸ਼ੁਰੂਆਤ ਕੀਤੀ।
ਕੇਂਦਰੀ ਮੰਤਰੀ ਨੇ ਕਿਹਾ, "ਅੱਜ ਅਸੀਂ 'ਗ੍ਰੇਟ ਇੰਡੀਅਨ ਬਸਟਰਡ' ਪ੍ਰੋਜੈਕਟ ਦੇ ਸੰਬੰਧ ਵਿਚ ਇਕ ਅਹਿਮ ਪੜਾਅ 'ਤੇ ਪਹੁੰਚ ਗਏ ਹਾਂ। ਸਾਡੇ ਵਿਗਿਆਨੀ ਪਿਛਲੇ 9 ਸਾਲਾਂ ਤੋਂ ਇਸ 'ਤੇ ਅਣਥੱਕ ਮਿਹਨਤ ਕਰ ਰਹੇ ਹਨ, ਖ਼ਾਸ ਤੌਰ 'ਤੇ ਇਹ ਯਕੀਨੀ ਬਣਾਉਣ ਲਈ ਕਿ ਸਾਡੇ ਸੰਭਾਲ ਅਤੇ ਪ੍ਰਜਨਨ ਪ੍ਰੋਗਰਾਮ (conservation breeding program)  ਰਾਹੀਂ ਪੈਦਾ ਹੋਏ ਪੰਛੀਆਂ ਨੂੰ ਉਸ ਪੱਧਰ ਤੱਕ ਪਾਲਿਆ ਜਾ ਸਕੇ ਜਿੱਥੇ ਉਹ ਕੁਦਰਤੀ ਵਾਤਾਵਰਣ ਵਿਚ ਵਾਪਸ ਜਾਣ ਲਈ ਤਿਆਰ ਹੋਣ। ਇਹ ਕੋਈ ਛੋਟਾ ਕੰਮ ਨਹੀਂ ਸੀ; ਇਸ ਪ੍ਰੋਜੈਕਟ ਲਈ ਬਹੁਤ ਜ਼ਿਆਦਾ ਸਬਰ, ਵਿਆਪਕ ਖੋਜ ਅਤੇ ਪੰਛੀਆਂ ਦੇ ਵਿਵਹਾਰ ਦੀ ਡੂੰਘੀ ਸਮਝ ਦੀ ਲੋੜ ਸੀ। 9 ਸਾਲਾਂ ਦੀ ਸਮਰਪਿਤ ਕੋਸ਼ਿਸ਼ ਤੋਂ ਬਾਅਦ, ਅਸੀਂ ਉਨ੍ਹਾਂ ਨੂੰ ਕੁਦਰਤੀ ਵਾਤਾਵਰਣ ਵਿੱਚ ਛੱਡਣ ਦੇ ਇਸ ਸ਼ਾਨਦਾਰ ਪਲ 'ਤੇ ਪਹੁੰਚੇ ਹਾਂ। ਮੈਂ ਪ੍ਰਧਾਨ ਮੰਤਰੀ ਮੋਦੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਸਾਨੂੰ 'ਗ੍ਰੇਟ ਇੰਡੀਅਨ ਬਸਟਰਡ' ਪ੍ਰੋਜੈਕਟ ਅਤੇ ਇਸ ਨਾਲ ਜੁੜੀ ਜ਼ਿੰਮੇਵਾਰੀ ਸੌਂਪੀ... ਅੱਜ ਦੋ ਨਰ ਪੰਛੀਆਂ ਨੂੰ ਛੱਡਿਆ ਗਿਆ ਹੈ, ਅਤੇ ਅਸੀਂ ਭਵਿੱਖ ਵਿੱਚ ਬਾਕੀ ਪੰਛੀਆਂ ਦੀ ਦੇਖਭਾਲ ਜਾਰੀ ਰੱਖਾਂਗੇ। ਇਨ੍ਹਾਂ ਦੋਵਾਂ ਨਰ ਪੰਛੀਆਂ ਲਈ, ਹੁਣ ਤਰਜੀਹ ਉਨ੍ਹਾਂ ਦੇ ਵਿਵਹਾਰ ਅਤੇ ਖਾਣ-ਪੀਣ ਦੀਆਂ ਆਦਤਾਂ 'ਤੇ ਨਜ਼ਰ ਰੱਖਣਾ ਹੈ, ਅਤੇ ਇਹ ਯਕੀਨੀ ਬਣਾਉਣਾ ਹੈ ਕਿ ਉਹ ਪੂਰੇ ਵਾਤਾਵਰਣ ਪ੍ਰਣਾਲੀ (ecosystem) ਵਿਚ ਚੰਗੀ ਤਰ੍ਹਾਂ ਢਲ ਜਾਣ..."

ਪਿਛਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ, ਜੰਮੂ-ਕਸ਼ਮੀਰ ਪੁਲਿਸ ਦੀ ਐੱਸ.ਓ.ਜੀ. ਵਿੰਗ ਨੇ ਚਲਾਈ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਮਾਸਕੋ ਦੀ ਹਵਾਈ ਹਮਲਿਆਂ ਦੀ 'ਨਵੀਂ ਨੀਤੀ' ਦੇ ਜਵਾਬ ਵਿਚ ਯੂਕਰੇਨ ਰੂਸੀ ਰਿਫਾਇਨਰੀਆਂ 'ਤੇ ਕਰੇਗਾ ਹਮਲਾ : ਜ਼ੇਲੇਨਸਕੀ