07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੀਟਰ ਰੀਡਰਾਂ ਵਲੋਂ ਪੱਕਾ ਧਰਨਾ ਜਾਰੀ

ਦਿੜ੍ਹਬਾ ਮੰਡੀ (ਸੰਗਰੁਰ), 7 ਨਵੰਬਰ (ਜਸਵੀਰ ਸਿੰਘ ਔਜਲਾ) - ਪਾਵਰਕਾਮ ਮੀਟਰ ਰੀਡਰ ਯੂਨੀਅਨ (ਅਜ਼ਾਦ) ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਕਾਹਲੋ ਤੇ ਉਪ ਪ੍ਰਧਾਨ..

ਅਜੀਤ ਡੈਸਕ 07-11-2026

ਦਿੜ੍ਹਬਾ ਮੰਡੀ (ਸੰਗਰੁਰ), 7 ਨਵੰਬਰ (ਜਸਵੀਰ ਸਿੰਘ ਔਜਲਾ) - ਪਾਵਰਕਾਮ ਮੀਟਰ ਰੀਡਰ ਯੂਨੀਅਨ (ਅਜ਼ਾਦ) ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਕਾਹਲੋ ਤੇ ਉਪ ਪ੍ਰਧਾਨ ਜਗਸੀਰ ਸਿੰਘ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਦੇ ਹਜ਼ਾਰਾਂ ਆਊਟਸੋਰਸ ਮੀਟਰ ਰੀਡਰਾਂ ਅਤੇ ਸੁਪਰਵਾਈਜ਼ਰਾਂ ਦੀ ਦੀਵਾਲੀ ਕਾਲੀ ਦੀਵਾਲੀ ਮਨਾਈ ਜਾਵੇਗੀ ਕਿਉਂਕਿ ਇਸ ਵਾਰ ਦੀਵਾਲੀ ਸੰਘਰਸ਼ ਦੇ ਸਾਏ ਹੇਠ ਲੰਘ ਰਹੀ ਹੈ। ਪਾਵਰਕਾਮ ਮੀਟਰ ਰੀਡਰ ਯੂਨੀਅਨ (ਅਜ਼ਾਦ) ਵਲੋਂ ਪੱਕੀ ਨੌਕਰੀ, ਆਊਟਸੋਰਸ ਕੰਪਨੀਆਂ ਨੂੰ ਬਾਹਰ ਕਰਨ ਅਤੇ ਬੰਦ ਆਈਡੀਜ਼ ਬਹਾਲ ਕਰਵਾਉਣ ਲਈ 21 ਅਕਤੂਬਰ ਤੋਂ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਵਿਖੇ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫ਼ਰਕ ਨਹੀਂ - ਬਲਤੇਜ ਪੰਨੂ ਅਗਲੀ ਖ਼ਬਰ ਬਿਜਲੀ ਕਾਮਿਆਂ ਵਲੋਂ ਧਰਨਾ