07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅਕਾਲੀ-ਭਾਜਪਾ ਗੱਠਜੋੜ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫ਼ਰਕ ਨਹੀਂ - ਬਲਤੇਜ ਪੰਨੂ

ਚੰਡੀਗੜ੍ਹ, 7 ਨਵੰਬਰ - ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ

ਅਜੀਤ ਡੈਸਕ 07-11-2026

ਚੰਡੀਗੜ੍ਹ, 7 ਨਵੰਬਰ - ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਭਾਵੇਂ ਭਾਜਪਾ ਇਕੱਲੀ ਲੜਦੀ ਹੈ ਜਾਂ ਗੱਠਜੋੜ ਕਰਦੀ ਹੈ, ਇਸ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਜੋ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹਨ। ਜੋ ਕੰਮ 70 ਸਾਲਾਂ ਵਿਚ ਨਹੀਂ ਹੋਏ ਉਹ 'ਆਪ' ਸਰਕਾਰ ਨੇ ਲਗਭਗ ਪੰਜ ਸਾਲਾਂ ਵਿਚ ਪੂਰੇ ਕਰ ਲਏ ਹਨ।88% ਨਹਿਰੀ ਪਾਣੀ, 600 ਯੂਨਿਟ ਮੁਫ਼ਤ ਬਿਜਲੀ ਅਤੇ 10 ਲੱਖ ਰੁਪਏ ਦਾ ਨਕਦੀ ਰਹਿਤ ਸਿਹਤ ਬੀਮਾ ਸਰਕਾਰ ਦੀਆਂ ਪ੍ਰਾਪਤੀਆਂ ਹਨ।ਭਾਜਪਾ ਨੂੰ ਕਿਸਾਨ ਵਿਰੋਧ ਪ੍ਰਦਰਸ਼ਨ ਵਿਚ 750 ਕਿਸਾਨਾਂ ਦੀ ਸ਼ਹਾਦਤ ਅਤੇ ਬੀ.ਬੀ.ਐਮ.ਬੀ., ਚੰਡੀਗੜ੍ਹ, ਪੀ.ਯੂ. ਅਤੇ ਪੰਜਾਬ ਤੋਂ ਫ਼ੰਡ ਰੋਕਣ ਦਾ ਜਵਾਬ ਦੇਣਾ ਚਾਹੀਦਾ ਹੈ ।

ਪਿਛਲੀ ਖ਼ਬਰ ਆਪਣੇ ਹੀ ਦੇਸ਼ ਦੇ ਨੌਜਵਾਨਾਂ ਵਿਰੁੱਧ ਜੰਗ ਛੇੜ ਰਹੇ ਹਨ ਗਿਆਨੇਸ਼ ਕੁਮਾਰ - ਅਭਿਜੀਤ ਦਿਪਕੇ ਅਗਲੀ ਖ਼ਬਰ ਮੀਟਰ ਰੀਡਰਾਂ ਵਲੋਂ ਪੱਕਾ ਧਰਨਾ ਜਾਰੀ