ਅਨੂਦੀਪ ਸਿੰਘ ਮੈਣੀ ਨਮਿੱਤ ਸ਼ਰਧਾਂਜਲੀ ਸਮਾਗਮ
ਤਰਨ ਤਾਰਨ, 3 ਅਕਤੂਬਰ (ਹਰਿੰਦਰ ਸਿੰਘ)—ਬੀਤੇ ਦਿਨੀਂ ਕਸਬਾ ਨੌਸ਼ਹਿਰਾ ਪੰਨੂੰਆਂ ਤੋਂ ਪੱਤਰਕਾਰ ਦੀਪਕ ਮੈਣੀ ਦੇ ਸਪੁੱਤਰ ਅਨੂਦੀਪ ਸਿੰਘ ਮੈਣੀ ਦਾ ਅਚਾਨਕ ਦਿਹਾਂਤ ਹੋ ਗਿਆ ਸੀ ਦੇ ਨਮਿੱਤ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਨੌਸ਼ਹਿਰਾ ਪਨੂੰਆ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਪੱਤੀ ਦਾਸ ਕੀ ਨੌਸ਼ਹਿਰਾ ਪੰਨੂੰਆਂ ਵਿਖੇ ਹੋਇਆ। ਇਸ ਮੌਕੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਤਰਨ ਤਾਰਨ, 3 ਅਕਤੂਬਰ (ਹਰਿੰਦਰ ਸਿੰਘ)—ਬੀਤੇ ਦਿਨੀਂ ਕਸਬਾ ਨੌਸ਼ਹਿਰਾ ਪੰਨੂੰਆਂ ਤੋਂ ਪੱਤਰਕਾਰ ਦੀਪਕ ਮੈਣੀ ਦੇ ਸਪੁੱਤਰ ਅਨੂਦੀਪ ਸਿੰਘ ਮੈਣੀ ਦਾ ਅਚਾਨਕ ਦਿਹਾਂਤ ਹੋ ਗਿਆ ਸੀ ਦੇ ਨਮਿੱਤ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਨੌਸ਼ਹਿਰਾ ਪਨੂੰਆ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਪੱਤੀ ਦਾਸ ਕੀ ਨੌਸ਼ਹਿਰਾ ਪੰਨੂੰਆਂ ਵਿਖੇ ਹੋਇਆ। ਇਸ ਮੌਕੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਅਦਾਰਾ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਵਲੋਂ ਸ਼ੋਕ ਸੰਦੇਸ਼ ਭੇਜਿਆ ਗਿਆ, ਜਿਸ ਨੂੰ ਪੜ੍ਹ ਕੇ ਸੁਣਿਆ ਗਿਆ। ਸਮਾਗਮ ਦੌਰਾਨ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਐਡਵੋਕੇਟ ਆਰ.ਪੀ. ਸਿੰਘ ਮੈਣੀ ਨੇ ਸੰਬੋਧਨ ਦੌਰਾਨ ਕਿਹਾ ਕਿ ਅਨੂਦੀਪ ਸਿੰਘ ਦੀ ਮੌਤ ਨਾਲ ਮੈਣੀ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜੋ ਕਦੇ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਅਦਾਰਾ ‘ਅਜੀਤ’ ਉਪ ਦਫਤਰ ਤਰਨ ਤਾਰਨ ਦੇ ਇੰਚਾਰਜ ਹਰਿੰਦਰ ਸਿੰਘ, ਇਕਬਾਲ ਸਿੰਘ ਸੋਢੀ, ਗੁਰਪ੍ਰੀਤ ਸਿੰਘ ਲਵਲੀ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਰਾਕੇਸ਼ ਨਈਅਰ ਤੋਂ ਇਲਾਵਾ ਸੁਖਰਾਜ ਸਿੰਘ ਧੁੰਨ, ਮੱਖਣ ਸ਼ੱਕਰੀ ਸਾਬਕਾ ਚੇਅਰਮੈਨ ਵੇਰਕਾ, ਹਰਮਨਦੀਪ ਸਿੰਘ ਮੈਣੀ, ਇਕਬਾਲ ਸਿੰਘ ਮੈਣੀ ਚੇਅਰਮੈਨ ਸਾਬਕਾ, ਜਗਵਿੰਦਰ ਸਿੰਘ ਸਾਬਕਾ ਡੀ.ਈ.ਓ, ਹਰਪਾਲ ਸਿੰਘ ਬੀ.ਪੀ.ਈ.ਓ., ਜਸਵਿੰਦਰ ਸਿੰਘ ਬੀ.ਪੀ.ਈ.ਓ. ਕੁਲਵਿੰਦਰ ਸਿੰਘ ਬੀ.ਪੀ.ਈ.ਓ. ਸਰਬਜੀਤ ਸਿੰਘ ਬੀ.ਪੀ.ਈ.ਓ,, ਗੁਰਦੀਪ ਸਿੰਘ ਬੀ.ਪੀ.ਈ.ਓ. ਪਾਰਸ ਖੁੱਲਰ ਬੀ.ਪੀ.ਈ.ਓ. ਦਿਲਬਾਗ ਸਿੰਘ ਬੀ.ਪੀ.ਈ.ਓ. ਰਜਿੰਦਰ ਸਿੰਘ ਡਾਇਟ ਪ੍ਰਿੰਸੀਪਲ, ਕੰਵਰ ਪ੍ਰਦੀਪ ਸਿੰਘ ਕਾਹਲੋ,ਂ ਮਹਿੰਦਰ ਸਿੰਘ ਸ਼ੈਲੀ, ਸੁਭਾਸ਼ ਚੰਦਰ, ਹਰਮਿੰਦਰ ਸਿੰਘ, ਸੁਖਵਰਸ਼ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ, ਨਰਿੰਦਰ ਸਿੰਘ ਚੇਅਰਮੈਨ, ਸਮੂਹ ਸਟਾਫ ਜਿਲ੍ਹਾ ਸਿੱਖਿਆ ਦਫਤਰ ਅਤੇ ਸਮੂਹ ਸਟਾਫ ਬੀ.ਪੀ.ਈ.ਓ. ਤਰਨ ਤਾਰਨ, ਡਾ. ਸਿਮਰਪ੍ਰੀਤ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ, ਜ਼ਿਲਾ ਤਰਨ ਤਾਰਨ ਦੇ ਸਮੂਹ ਬੀ.ਆਰ.ਸੀ, ਉਕਾਂਰ ਸਿੰਘ ਬੰਡਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਿਆਸੀ, ਧਾਰਮਿਕ, ਰਾਜਨੀਤਿਕ ਅਤੇ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਵਿਅਕਤੀਆਂ ਨੇ ਅਨੂਦੀਪ ਸਿੰਘ ਮੈਣੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।