ਅਬੋਹਰ, 29 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਇਕ ਵਿਸ਼ਾਲ 'ਆਯੁਸ਼ ਕੈਂਪ' ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਡਾ. ਰਵੀਕਾਂਤ ਮਦਾਨ, ਗੁਰਦੁਆਰਾ ਹੈੱਡ ਮੇਜਰ ਸਿੰਘ ਤੇ ਕੈਸ਼ੀਅਰ ਮਦਨ ਲਾਲ ਅਨੇਜਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਕੈਂਪ ਦੌਰਾਨ ਆਯੁਰਵੇਦ ਵਿਭਾਗ ਦੇ ਡਾ. ਅਮਿੱਤ ਕੁਮਾਰ, ਡਾ. ਵਿਨੀਤ ਕੁਮਾਰ ਤੇ ਡਾ. ਰਾਜੇਸ਼ ਕੁਮਾਰ ਜੌਹਰ ਨੇ 617 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ | ਇਸੇ ਤਰ੍ਹਾਂ ਹੋਮਿਓਪੈਥੀ ਵਿਭਾਗ ਦੇ ਡਾ. ਪ੍ਰਦੀਪ ਕੁਮਾਰ ਤੇ ਡਾ. ਮੁਕੇਸ਼ ਸਿੰਘ ਨੇ 454 ਮਰੀਜ਼ਾਂ ਦੀ ਜਾਂਚ ਕੀਤੀ | ਕੈਂਪ ਦੀ ਖ਼ਾਸੀਅਤ ਇਹ ਰਹੀ ਕਿ ਡਾਕਟਰਾਂ ਨੇ ਗੋਡਿਆਂ, ਸਰਵਾਈਕਲ ਤੇ ਪਿੱਠ ਦੇ ਦਰਦ ਤੋਂ ਪੀੜਤ ਮਰੀਜ਼ਾਂ ਦਾ 'ਅਗਨੀ ਕਰਮ' ਪ੍ਰਣਾਲੀ ਰਾਹੀਂ ਵਿਸ਼ੇਸ਼ ਇਲਾਜ ਕੀਤਾ | ਡਾ. ਰਵੀਕਾਂਤ ਮਦਾਨ ਨੇ ਕੈਂਪ ਦੀ ਸਫਲਤਾ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਦਾ ਰੁਝਾਨ ਆਯੁਸ਼ ਪ੍ਰਣਾਲੀਆਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ | ਗੁਰਦੁਆਰਾ ਕੈਸ਼ੀਅਰ ਮਦਨ ਲਾਲ ਅਨੇਜਾ ਨੇ ਮੈਡੀਕਲ ਟੀਮਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਅਜਿਹੇ ਕੈਂਪ ਭਵਿੱਖ 'ਚ ਵੀ ਲਗਾਉਣ ਦੀ ਮੰਗ ਕੀਤੀ | ਕੈਂਪ ਇੰਚਾਰਜ ਡਾ. ਅਮਿੱਤ ਕੁਮਾਰ ਨੇ ਹਾਜ਼ਰੀਨ ਨੂੰ ਤੰਦਰੁਸਤ ਰਹਿਣ ਲਈ ਯੋਗ ਤੇ ਆਯੁਰਵੇਦ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਪ-ਵੈਦ ਰਾਕੇਸ਼ ਕੁਮਾਰ, ਸ਼ੀਤਲ, ਕਿਰਨ ਕੰਬੋਜ, ਹੋਮਿਓਪੈਥਿਕ ਡਿਸਪੈਂਸਰ ਸੁਖਵਿੰਦਰ ਸਿੰਘ, ਸਤ ਨਰਾਇਣ, ਰਛਪਾਲ ਸਿੰਘ, ਪਰਮਜੀਤ ਕੌਰ ਅਤੇ ਯੋਗ ਟਰੇਨਰ ਅੰਕੁਰ ਰਿਨਵਾ, ਪਵਨ ਤੇ ਆਈਨਾ ਨੇ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ |