‘ਆਪ’ ਵਰਕਰਾਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ
ਰਾਮਾ ਮੰਡੀ (ਬਠਿੰਡਾ), 31 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਅਤੇ ਪੰਜਾਬ ਸਰਕਾਰ ਦੀ ਚੀਫ਼ ਵ੍ਹਿਪ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੜ ਪਾਰਟੀ ਉਮੀਦਵਾਰ ਐਲਾਨੇ ਜਾਣ ’ਤੇ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਫੈਸਲੇ ਦੀ ਖੁਸ਼ੀ ਵਿਚ ਰਾਮਾ ਮੰਡੀ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਲੱਡੂ ਵੰਡੇ ਗਏ।
ਇਸ ਮੌਕੇ ਮਾਰਕੀਟ ਕਮੇਟੀ ਰਾਮਾ ਦੀ ਚੇਅਰਪਰਸਨ ਗੁਰਪ੍ਰੀਤ ਕੌਰ, ਨਗਰ ਕੌਂਸਲ ਰਾਮਾ ਦੀ ਪ੍ਰਧਾਨ ਰੁਚਿਕਾ ਗੋਇਲ, ਕੌਂਸਲਰ ਸੁਖਵੰਤ ਸਿੰਘ ਕਾਲਾ (ਬਲਾਕ ਪ੍ਰਧਾਨ), ਕੌਂਸਲਰ ਸ਼ਿਵਾਨੀ ਗੋਇਲ, ਚੇਅਰਮੈਨ ਵਿਕਰਾਂਤ ਗੋਇਲ ਐਡਵੋਕੇਟ, ਕੌਂਸਲਰ ਪਰਮਪ੍ਰੀਤ ਕੌਰ, ਕੌਂਸਲਰ ਨੀਰੂ ਬਾਂਸਲ, ਬੰਟੀ ਗਰਗ, ਨਰੇਸ਼ ਕੁਮਾਰ ਠੂਨੀਆ, ਅੰਗਰੇਜ਼ ਬਖਤੂ, ਗੁਰਪ੍ਰੀਤ ਸਿੰਘ ਬਾਵਾ ਅਤੇ ਬੰਗੀ ਰੁਲਦੂ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।
ਇਸ ਮੌਕੇ ਹਾਜ਼ਰ ਆਗੂਆਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਮੁੜ ਉਮੀਦਵਾਰ ਬਣਾਉਣਾ ਹਲਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਇਸ ਮੌਕੇ ’ਤੇ ਵਧਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ।