31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮੈਡਮ ਖ਼ੁਸ਼ਬੂ ਸਾਵਣ ਸੁੱਖਾ ਸਵਨਾ ਵਲੋਂ ਪਿੰਡ ਜੋੜਕੀ ਕੰਕਰ ਵਿਖੇ ਪੇਂਡੂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਫ਼ਾਜ਼ਿਲਕਾ, 30 ਅਕਤੂਬਰ (ਦਵਿੰਦਰ ਪਾਲ ਸਿੰਘ)- ਪੇਂਡੂ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਮਕਸਦ ਨਾਲ ਅੰਬੂਜਾ ਫਾਊਂਡੇਸ਼ਨ ਅਤੇ ਐੱਚ. ਡੀ.

ਜਾਣਕਾਰੀ ਦਿੰਦੇ ਹੋਏ ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਰਿੰਕਾ ਤੇ ਹੋਰ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 31-10-2026
ਫ਼ਾਜ਼ਿਲਕਾ, 30 ਅਕਤੂਬਰ (ਦਵਿੰਦਰ ਪਾਲ ਸਿੰਘ)- ਪੇਂਡੂ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਮਕਸਦ ਨਾਲ ਅੰਬੂਜਾ ਫਾਊਂਡੇਸ਼ਨ ਅਤੇ ਐੱਚ.ਡੀ.ਐੱਫ.ਸੀ. ਬੈਂਕ ਵਲੋਂ ਇਕ ਸਾਂਝਾ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਸਾਂਝੇਦਾਰੀ ਤਹਿਤ ਖੇਤਰ ਦੇ ਕਈ ਪਿੰਡਾਂ ਨੂੰ ਗੋਦ ਲਿਆ ਗਿਆ ਹੈ। ਇਸ ਵਿਸ਼ੇਸ਼ ਪ੍ਰੋਜੈਕਟ ਦਾ ਮੈਡਮ ਖ਼ੁਸ਼ਬੂ ਸਾਵਣ ਸੁੱਖਾ ਸਵਨਾ ਵਲੋਂ ਪਿੰਡ ਜੋੜਕੀ ਕੰਕਰ ਵਿਖੇ ਰਸਮੀ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਦਾ ਸਭ ਤੋਂ ਮਹੱਤਵਪੂਰਨ ਹਿੱਸਾ ‘ਸਾਲਿਡ ਵੇਸਟ ਮੈਨੇਜਮੈਂਟ’ ਹੈ ਜਿਸ ਤਹਿਤ ਗਿੱਲੇ ਤੇ ਸੁੱਕੇ ਕੂੜੇ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ। ਅੰਬੂਜਾ ਫਾਊਂਡੇਸ਼ਨ ਤੇ ਐੱਚ.ਡੀ.ਐੱਫ.ਸੀ. ਬੈਂਕ ਮਿਲ ਕੇ ਪਿੰਡਾਂ ਨੂੰ ‘ਕੂੜਾ ਮੁਕਤ’ ਤੇ ਸਾਫ਼-ਸੁਥਰਾ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕਾਰਜ ਕਰ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਖ਼ੁਸ਼ਬੂ ਸਾਵਣ ਨੇ ਕਿਹਾ ਕਿ ਸਾਫ਼-ਸੁਥਰਾ ਪਿੰਡ ਹੀ ਇੱਕ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੈ। ਇਸ ਪ੍ਰੋਜੈਕਟ ਨਾਲ ਨਾ ਸਿਰਫ਼ ਪਿੰਡਾਂ ਦੀ ਦਿੱਖ ਸੁਧਰੇਗੀ, ਸਗੋਂ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਕੇ ਕਿਸਾਨਾਂ ਨੂੰ ਵੀ ਵੱਡਾ ਲਾਭ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਅੰਬੂਜਾ ਫਾਊਂਡੇਸ਼ਨ ਤੇ ਐੱਚ.ਡੀ.ਐੱਫ.ਸੀ. ਬੈਂਕ ਦੀ ਇਸ ਸਾਰਥਿਕ ਪਹਿਲਕਦਮੀ ਦੀ ਪੁਰਜ਼ੋਰ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸਰਪੰਚ ਡਿਸਕੋ ਕੁਮਾਰ, ਬਿੱਟੂ ਸੇਤੀਆ, ਅਲਕਾ ਜੁਨੇਜਾ, ਜ਼ਿਲ੍ਹਾ ਪ੍ਰਧਾਨ ਬੱਬੂ ਚੇਤੀਵਾਲ, ਫ਼ੀਲਡ ਅਫ਼ਸਰ ਜਤਿਨ, ਫ਼ੀਲਡ ਅਫ਼ਸਰ ਪੰਕਜ, ਪ੍ਰੋਜੈਕਟ ਅਫ਼ਸਰ ਹਰਜੀਤ ਮੈਡਮ, ਕੋਆਰਡੀਨੇਟਰ ਮਨਜੋਤ, ਅੰਬੂਜਾ ਫਾਊਂਡੇਸ਼ਨ ਦੇ ਜ਼ੋਨਲ ਮੈਨੇਜਰ ਵਿਸ਼ਨੂੰ ਤ੍ਰਿਵੇਦੀ, ਪ੍ਰੋਜੈਕਟ ਮੈਨੇਜਰ ਮਨੋਜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕਾਂਗਰਸੀ ਨੇਤਾ ਸੁਧੀਰ ਭਾਦੂ ਨੇ ਦੀਵਾਨ ਖੇੜਾ ਪਿੰਡ ਦੀ ਸੜਕ ਤੇ ਸਕੂਲ ਅਪਗ੍ਰੇਡ ਕਰਨ ਦੀ ਮੰਗ ਚੁੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।