31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੰਜਾਬ ਨੈਸ਼ਨਲ ਬੈਂਕ ਵਲੋਂ ਬੀਕਾਨੇਰੀ ਰੋਡ ’ਤੇ ਨਵੇਂ ਏ.ਟੀ.ਐਮ.ਦਾ ਸ਼ੁੱਭ-ਆਰੰਭ

ਫ਼ਾਜ਼ਿਲਕਾ, 30 ਅਕਤੂਬਰ(ਦਵਿੰਦਰ ਪਾਲ ਸਿੰਘ)-ਗਾਹਕਾਂ ਦੀ ਸਹੂਲਤ, ਬਿਹਤਰ ਬੈਂਕਿੰਗ ਸੇਵਾਵਾਂ ਅਤੇ ਆਧੁਨਿਕ ਬੈਂਕਿੰਗ ਵਿਵਸਥਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਪੰਜਾਬ ਨੈਸ਼ਨਲ ਬੈਂਕ, ਫ਼ਾਜ਼ਿਲਕਾ ਮੰਡਲ ਵਲੋਂ ਬੀਕਾਨੇਰੀ ਰੋਡ, ਫ਼ਾਜ਼ਿਲਕਾ ਵਿਖੇ ਨਵੇਂ ਏ. ਟੀ.

ਅਜੀਤ ਡੈਸਕ 31-10-2026
ਫ਼ਾਜ਼ਿਲਕਾ, 30 ਅਕਤੂਬਰ(ਦਵਿੰਦਰ ਪਾਲ ਸਿੰਘ)-ਗਾਹਕਾਂ ਦੀ ਸਹੂਲਤ, ਬਿਹਤਰ ਬੈਂਕਿੰਗ ਸੇਵਾਵਾਂ ਅਤੇ ਆਧੁਨਿਕ ਬੈਂਕਿੰਗ ਵਿਵਸਥਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਪੰਜਾਬ ਨੈਸ਼ਨਲ ਬੈਂਕ, ਫ਼ਾਜ਼ਿਲਕਾ ਮੰਡਲ ਵਲੋਂ ਬੀਕਾਨੇਰੀ ਰੋਡ, ਫ਼ਾਜ਼ਿਲਕਾ ਵਿਖੇ ਨਵੇਂ ਏ.ਟੀ.ਐਮ. ਦਾ ਉਦਘਾਟਨ ਕਰਕੇ ਇਲਾਕਾ ਨਿਵਾਸੀਆਂ ਲਈ ਇੱਕ ਮਹੱਤਵਪੂਰਨ ਸਹੂਲਤ ਉਪਲਬਧ ਕਰਵਾਈ ਗਈ ਹੈ। ਇਸ ਨਵੇਂ ਏ.ਟੀ.ਐਮ. ਦਾ ਰਸਮੀ ਉਦਘਾਟਨ ਬੈਂਕ ਦੇ ਮੰਡਲ ਮੁਖੀ ਨਵੀਨ ਗੁਪਤਾ ਵਲੋਂ ਕੀਤਾ ਗਿਆ। ਇਸ ਸ਼ੁੱਭ ਮੌਕੇ ’ਤੇ ਉਪ-ਮੰਡਲ ਮੁਖੀ ਸ਼੍ਰੀ ਤਾਰਾ ਚੰਦ ਪਰਿਹਾਰ ਤੇ ਸੁਭਾਸ਼ ਚੰਦ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੰਡਲ ਮੁਖੀ ਨਵੀਨ ਗੁਪਤਾ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਲਗਾਤਾਰ ਆਪਣੀਆਂ ਸੇਵਾਵਾਂ ਨੂੰ ਵਧੇਰੇ ਸੁਲਭ, ਸੁਵਿਧਾਜਨਕ ਤੇ ਗਾਹਕ-ਕੇਂਦਰਿਤ ਬਣਾਉਣ ਦੀ ਦਿਸ਼ਾ ਵਿਚ ਨਿਰੰਤਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਸਥਾਪਿਤ ਕੀਤਾ ਗਿਆ ਇਹ ਨਵਾਂ ਏ.ਟੀ.ਐਮ. ਸਥਾਨਕ ਨਿਵਾਸੀਆਂ, ਦੁਕਾਨਦਾਰਾਂ, ਵਪਾਰੀਆਂ ਤੇ ਆਸ-ਪਾਸ ਦੇ ਖੇਤਰ ਦੇ ਗਾਹਕਾਂ ਲਈ ਬੈਂਕਿੰਗ ਲੈਣ-ਦੇਣ ਨੂੰ ਹੋਰ ਵੀ ਸਹਿਜ ਤੇ ਆਸਾਨ ਬਣਾਏਗਾ। ਹੁਣ ਲੋਕਾਂ ਨੂੰ ਨਕਦੀ ਕਢਵਾਉਣ ਵਰਗੀਆਂ ਜ਼ਰੂਰੀ ਬੈਂਕਿੰਗ ਸਹੂਲਤਾਂ ਲਈ ਦੂਰ-ਦੁਰਾਡੇ ਜਾਣ ਦੀ ਲੋੜ ਨਹੀਂ ਪਵੇਗੀ।
ਪਿਛਲੀ ਖ਼ਬਰ ਗੀਤਾ ਭਵਨ ਮੰਦਰ ’ਚ ਰਾਸ਼ਨ ਵੰਡ ਸਮਾਗਮ ਕੱਲ੍ਹ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਵਿਖੇ ਕੈਰੀਅਰ ਮਾਰਗਦਰਸ਼ਨ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।