31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮੀਰਾ ਨਰਸਿੰਗ ਕਾਲਜ ਵਿਖੇ ਪੂਰੇ ਸ਼ਾਨੋ-ਸ਼ੌਕਤ ਨਾਲ ਰਿਲੀਜ਼ ਹੋਇਆ ਨਵਾਂ ਪੰਜਾਬੀ ਗੀਤ

ਅਬੋਹਰ, 30 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ ’ਤੇ ਸਥਿਤ ਮੀਰਾ ਨਰਸਿੰਗ ਕਾਲਜ ਵਿਖੇ ਨਵੇਂ ਪੰਜਾਬੀ ਗੀਤ ‘ਸੋਹਣਾ ਸੋਹਣੀ’ ਨੂੰ ਪੂਰੇ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੀਤ ਨਾਲ ਜੁੜੇ ਕਲਾਕਾਰਾਂ ਅਤੇ ਸੰਗੀਤ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਲੈ ਕੇ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ।

ਅਜੀਤ ਡੈਸਕ 31-10-2026
ਅਬੋਹਰ, 30 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ ’ਤੇ ਸਥਿਤ ਮੀਰਾ ਨਰਸਿੰਗ ਕਾਲਜ ਵਿਖੇ ਨਵੇਂ ਪੰਜਾਬੀ ਗੀਤ ‘ਸੋਹਣਾ ਸੋਹਣੀ’ ਨੂੰ ਪੂਰੇ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੀਤ ਨਾਲ ਜੁੜੇ ਕਲਾਕਾਰਾਂ ਅਤੇ ਸੰਗੀਤ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਲੈ ਕੇ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਗੀਤ ਵਿਚ ਤਸਵੀਰ ਕੌਰ ਅਤੇ ਸੋਬਿਤ ਸੋਬੀ ਨਜ਼ਰ ਆਉਣਗੇ। ਗੀਤ ਨੂੰ ਤਸਵੀਰ ਕੌਰ ਅਤੇ ਸੋਬਿਤ ਸੋਬੀ ਨੇ ਆਪਣੀ ਆਵਾਜ਼ ਦਿੱਤੀ ਹੈ, ਗੀਤ ਦੇ ਬੋਲ ਤੇ ਕੰਪੋਜ਼ੀਸ਼ਨ ਬੱਬੂ ਬਰਾੜ ਨੇ ਤਿਆਰ ਕੀਤੇ ਹਨ। ਇਸ ਗੀਤ ਦਾ ਨਿਰਮਾਣ ਡਾ.ਸਾਹਿਲ ਮਿੱਤਲ ਤੇ ਐਡਵੋਕੇਟ ਸਮੀਰ ਕੇ. ਮਿੱਤਲ ਵਲੋਂ ਕੀਤਾ ਗਿਆ ਹੈ। ਮੀਰਾ ਨਰਸਿੰਗ ਕਾਲਜ ਵਿਖੇ ਗੀਤ ਦੀ ਰਿਲੀਜ਼ ਨੂੰ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੀਤਕਾਰ ਬੱਬੂ ਬਰਾੜ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿਚ ਮੋਬਾਈਲ ਫੋਨਾਂ ਪ੍ਰਤੀ ਖਿੱਚ ਕਾਫ਼ੀ ਵੱਧ ਗਈ ਹੈ ਤੇ ਨੌਜਵਾਨ ਹੌਲੀ-ਹੌਲੀ ਆਪਣੇ ਸਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਆਪਣੇ ਅਮੀਰ ਵਿਰਸੇ ਤੇ ਸਭਿਆਚਾਰ ਨਾਲ ਜੋੜਨ ਦੇ ਉਦੇਸ਼ ਨਾਲ ਇਹ ਸਭਿਆਚਾਰਕ ਗੀਤ ਤਿਆਰ ਕੀਤਾ ਗਿਆ ਹੈ। ਇਸ ਮੌਕੇ ਗਾਇਕਾ ਤਸਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪਹਿਲਾਂ ਵਾਂਗ ਸਰੋਤੇ ਇਸ ਗੀਤ ਨੂੰ ਵੀ ਭਰਪੂਰ ਪਿਆਰ ਦੇਣਗੇ। ਗੀਤ ਦੇ ਨਿਰਮਾਤਾ ਡਾ.ਸਾਹਿਲ ਮਿੱਤਲ ਨੇ ਸਮਾਗਮ ਵਿਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ.ਗੌਰੀ ਸ਼ੰਕਰ ਮਿੱਤਲ, ਮੰਜੂ ਮਿੱਤਲ, ਈਲਾ ਮਿੱਤਲ, ਡਾ.ਗਾਇਤਰੀ ਮਿੱਤਲ, ਪ੍ਰਿੰਸੀਪਲ ਡਾ.ਰਾਮ ਸਰੂਪ ਸ਼ਰਮਾ, ਵਾਈਸ ਪ੍ਰਿੰਸੀਪਲ ਰਹੀਸ਼ ਚੰਦਰ, ਹਰਜਿੰਦਰ ਬਹਾਵਵਾਲੀਆ, ਦਵਿੰਦਰ ਤੂਰ, ਵਰਿੰਦਰ ਸੰਧੂ, ਮੀਤ ਬਰਾੜ, ਰਿੰਪੀ ਚਾਹਲ, ਚਿਰਾਗ਼ ਨਾਗਪਾਲ, ਰੋਹਿਤ ਨਾਗਪਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 7 ਮੁਕੱਦਮੇ ਦਰਜ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਗੀਤਾ ਭਵਨ ਮੰਦਰ ’ਚ ਰਾਸ਼ਨ ਵੰਡ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।