19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਇਲਾਕੇ ਦਾ ਪੁਰਾਤਨ ਤੇ ਮਸ਼ਹੂਰ ਚੌਂਕੀਆਂ ਮੇਲਾ ਪੂਰੇ ਜਲੌਅ 'ਤੇ

ਅਜੀਤ ਡੈਸਕ 20-02-2026
ਮੁਕੰਦਪੁਰ, 19 ਫਰਵਰੀ (ਅਮਰੀਕ ਸਿੰਘ ਢੀਂਡਸਾ)-ਸਦੀਆਂ ਤੋਂ ਚੱਲਿਆ ਆ ਰਿਹਾ ਸਖੀ ਸਰਵਰ ਸੁਲਤਾਨ ਪੀਰ ਦੀ ਯਾਦ 'ਚ ਮਨਾਇਆ ਜਾਂਦਾ ਮੁਕੰਦਪੁਰ ਦਾ ਪ੍ਰਸਿੱਧ ਚੌਂਕੀਆਂ ਮੇਲਾ ਪਿਛਲੇ ਦਸ ਦਿਨਾਂ ਤੋਂ ਸ਼ੁਰੂ ਹੋ ਕੇ ਪੂਰੇ ਜਲੌਅ 'ਤੇ ਹੈ ਅਤੇ ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਆਪਣੀਆਂ ਮੰਨਤਾਂ ਮੰਗਦੀਆਂ ਹਨ ਅਤੇ ਸੁੱਖਾਂ ਸੁੱਖੀਆਂ ਪੂਰੀਆਂ ਹੋਣ 'ਤੇ ਇਸ ਚੌਂਕੀਆਂ ਦੇ ਅਸਥਾਨ 'ਤੇ ਆ ਕੇ ਨਤਮਸਤਕ ਹੁੰਦੀਆਂ ਹਨ ਚੌਂਕੀਆਂ ਦਾ ਮੇਲਾ ਬੜਾ ਮਸ਼ਹੂਰ ਤੇ ਪੁਰਾਣਾ ਚਲਦਾ ਆ ਰਿਹਾ ਹੈ ਜਿਸ ਦੇ (ਤੋਗਾਂ) ਨਿਸ਼ਾਨ ਕੰਢੀ ਇਲਾਕੇ ਤੋਂ ਚੱਲ ਕੇ ਪਾਕਿਸਤਾਨ ਬਾਰਡਰ ਪਾਰ ਕਰਕੇ ਪਾਰੋਵਾਲ ਤੀਕ ਪਹੁੰਚਦੇ ਹਨ | ਵੱਖ-ਵੱਖ ਪੜਾਵਾਂ 'ਤੇ ਠਹਿਰਦਾ ਹੋਇਆ ਚੌਂਕੀਆਂ ਦਾ ਮੇਲਾ ਮੁਕੰਦਪੁਰ ਵਿਖੇ ਸਭ ਤੋਂ ਵੱਧ ਦਸ ਦਿਨ ਦਾ ਪੜਾਅ ਕਰਦਾ ਹੈ ਜਿਸ ਵਿੱਚ ਰੱਤੇਵਾਲ ਤੋਂ ਚੱਲੀ ਤੋਗ ਸਭ ਤੋਂ ਪੁਰਾਤਨ ਨਿਸ਼ਾਨ ਦੱਸਿਆ ਜਾ ਰਿਹਾ ਹੈ ਅਤੇ ਗੜ੍ਹਸ਼ੰਕਰ ਤੋਂ ਸਖੀ ਸਰਵਰ ਸੁਲਤਾਨ ਨੂੰ ਮੰਨਣ ਵਾਲੇ ਅਨਿਆਈ ਵੀ ਇੱਕ ਹਫਤੇ ਤੋਂ ਜਿਆਦਾ ਸਮਾਂ ਇਥੇ ਠਹਿਰ ਕੇ ਰਸ ਦਾ ਲੰਗਰ ਅਤੇ ਹੋਰ ਚਾਹ ਪਕੌੜੇ ਤੇ ਭੋਜਨ ਦਾ ਲੰਗਰ ਚਲਾਉਂਦੇ ਹਨ | ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਅਤੇ ਬੱਚਿਆਂ ਦੇ ਖੇਡਣ ਲਈ ਝੂਲੇ ਚੰਡੋਲ ਤੇ ਹੋਰ ਮਨੋਰੰਜਨ ਦੇ ਸਾਧਨਾਂ ਦਾ ਬੱਚਿਆਂ ਵੱਲੋਂ ਆਨੰਦ ਲਿਆ ਜਾਂਦਾ ਹੈ | ਮੇਲੇ ਦੌਰਾਨ ਘੋੜ ਦੌੜ, ਹਲਟ ਦੌੜ, ਬੈਲ ਗੱਡੀਆਂ ਦੀ ਦੌੜ ਤੋਂ ਇਲਾਵਾ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ ਜੋ ਅੱਜ ਫਾਈਨਲ ਮੈਚ ਹੋਣ ਉਪਰੰਤ ਸਮੁੱਚਾ ਮੇਲਾ ਸਮਾਪਤ ਹੋ ਜਾਵੇਗਾ ਅਤੇ ਨਿਸ਼ਾਨ ਬੜੇ ਪਿੰਡ ਲਈ ਰਵਾਨਾ ਹੋਣਗੇ | ਕਬੱਡੀ ਦੀਆਂ ਉੱਚ ਟੀਮਾਂ ਇਸ ਟੂਰਨਾਮੈਂਟ ਵਿੱਚ ਭਾਗ ਲੈ ਰਹੀਆਂ ਹਨ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਬੱਡੀ ਖਿਡਾਰੀਆਂ ਨੂੰ ਵਡੀ ਰਾਸ਼ੀ ਦੇ ਇਨਾਮ ਦਿੱਤੇ ਜਾਂਦੇ ਹਨ |
ਪਿਛਲੀ ਖ਼ਬਰ ਵਰਕਰਜ਼ ਫੈੱਡਰੇਸ਼ਨ ਇੰਟਕ ਵਲੋਂ ਅਰਥੀ ਫੂਕ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਝਿੱਕਾ ਜੋੜੀ ਨੇ ਖ਼ੂਨਦਾਨ ਕਰ ਕੇ ਖ਼ੂਨਦਾਨ-ਮਹਾਂਦਾਨ ਦਾ ਦਿੱਤਾ ਸੁਨੇਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।