ਛੂਛੇਵਾਲ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ
ਪੋਜੇਵਾਲ ਸਰਾਂ/ਟੱਪਰੀਆਂ ਖੁਰਦ, 18 ਅਕਤੂਬਰ (ਬੂਥਗੜ੍ਹੀਆ, ਨਵਾਂਗਰਾਈ)-ਛੂਛੇਵਾਲ ਵਿਖੇ ਸਮੂਹ ਨਗਰ ਦੀ ਸੁੱਖ ਸ਼ਾਂਤੀ ਲਈ ਗੁੱਗਾ ਜਹਾਰ ਪੀਰ ਤੇ ਲੱਖ ਦਾਤਾ ਪੀਰ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ। ਇਸ ਮੌਕੇ ਕਮੇਟੀ ਵਲੋਂ ਛਿੰਝ ਮੇਲੇ ਦੌਰਾਨ ਪਹੁੰਚੇ ਸਾਰੇ ਹੀ ਪਹਿਲਵਾਨਾਂ ਦਾ ਵਿਸ਼ੇਸ ਤੌਰ ’ਤੇ ਨਕਦ ਰਾਸ਼ੀ ਦੇ ਨਾਲ ਸਨਮਾਨ ਵੀ ਕੀਤਾ।
ਪੋਜੇਵਾਲ ਸਰਾਂ/ਟੱਪਰੀਆਂ ਖੁਰਦ, 18 ਅਕਤੂਬਰ (ਬੂਥਗੜ੍ਹੀਆ, ਨਵਾਂਗਰਾਈ)-ਛੂਛੇਵਾਲ ਵਿਖੇ ਸਮੂਹ ਨਗਰ ਦੀ ਸੁੱਖ ਸ਼ਾਂਤੀ ਲਈ ਗੁੱਗਾ ਜਹਾਰ ਪੀਰ ਤੇ ਲੱਖ ਦਾਤਾ ਪੀਰ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ। ਇਸ ਮੌਕੇ ਕਮੇਟੀ ਵਲੋਂ ਛਿੰਝ ਮੇਲੇ ਦੌਰਾਨ ਪਹੁੰਚੇ ਸਾਰੇ ਹੀ ਪਹਿਲਵਾਨਾਂ ਦਾ ਵਿਸ਼ੇਸ ਤੌਰ ’ਤੇ ਨਕਦ ਰਾਸ਼ੀ ਦੇ ਨਾਲ ਸਨਮਾਨ ਵੀ ਕੀਤਾ। ਛਿੰਝ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਰੋਹਿਤ ਲਾਡਪੁਰ ਹਰਿਆਣਾ ਤੇ ਸੁਦਾਮ ਹੁਸ਼ਿਆਰਪੁਰ ਦੇ ਵਿਚਕਾਰ ਕਰਵਾਈ ਗਈ, ਜਿਸ ਵਿਚ ਰੋਹਿਤ ਲਾਡਪੁਰ ਹਰਿਆਣਾ ਜੇਤੂ ਰਿਹਾ ਪਟਕੇ ਦੀ ਕੁਸ਼ਤੀ ਦੇ ਪਹਿਲਵਾਨ ਨੂੰ 1,25,000 ਦੀ ਨਕਦ ਰਾਸ਼ੀ ਭੇਟ ਕੀਤੀ ਗਈ। ਦੂਜੀ ਪਟਕੇ ਦੀ ਕੁਸ਼ਤੀ ਨੋਨੂ ਚੰਡੀਗੜ੍ਹ ਤੇ ਸੁਮਿਤ ਊਨਾ ਦੇ ਵਿਚਕਾਰ ਕਰਵਾਈ ਗਈ, ਜਿਸ ਵਿਚ ਸੁਮਿਤ ਊਨਾ ਜੇਤੂ ਰਿਹਾ। ਦੂਜੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 71,000 ਰੁਪਏ ਦੀ ਨਕਦ ਰਾਸ਼ੀ ਨਾਲ ਕਮੇਟੀ ਵਲੋਂ ਸਨਮਾਨਿਤ ਕੀਤਾ। ਕੁਸ਼ਤੀ ਦੰਗਲ ਦੌਰਾਨ ਪਿੰਡ ਦੇ ਵਸਨੀਕ ਨੌਜਵਾਨ ਯੂਥ ਆਗੂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਚੌਧਰੀ ਸੰਜੀਵ ਚੇਚੀ ਵਲੋਂ ਮੁੱਖ ਮਹਿਮਾਨ ਵਜੋਂ ਛਿੰਝ ਮੇਲੇ ’ਚ ਸ਼ਿਰਕਤ ਕੀਤੀ ਤੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਛਿੰਝ ਮੇਲੇ ਦੀ ਵਧਾਈ ਦਿੱਤੀ। ਉਨ੍ਹਾਂ ਵਲੋਂ ਪਿੰਡ ਦੀ ਕਮੇਟੀ ਨੂੰ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ। ਸਾਲਾਨਾ ਛਿੰਝ ਮੇਲੇ ਦੌਰਾਨ ਸਾਬਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ, ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ, ਅਕਾਲੀ ਦਲ ਹਲਕਾ ਇੰਚਾਰਜ ਸੰਦੀਪ ਹਨੀ ਟੌਸਾਂ, ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਕਾਂਗਰਸ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਵਿੱਕੀ ਕਾਠਗੜ੍ਹ, ਭਾਜਪਾ ਆਗੂ ਓ. ਬੀ. ਸੀ. ਮੋਰਚਾ ਸੰਦੀਪ ਭਾਟੀਆ ਸੋਨੂੰ ਆਦੋਆਣਾ, ਰਮਨ ਚੌਧਰੀ ਨੰਦ ਲਾਲ ਕਰੀਮਪੁਰ, ਕਾਂਗਰਸ ਆਗੂ ਨਵੀਨ ਆਦੋਆਣਾ, ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨੋਵਾਲ, ਸਮਾਜ ਸੇਵੀ ਰਵੀਇੰਦਰ ਸਿੰਘ ਚੇਚੀ ਬਾਗੋਵਾਲ, ਸਾਬਕਾ ਸਰਪੰਚ ਪ੍ਰੇਮ ਟੋਰੋਵਾਲ, ਹਰਜਿੰਦਰ ਸਿੰਘ ਰੌੜ੍ਹੀ, ਧਰਮਵੀਰ ਬਾਗੋਵਾਲ, ਦੇਸ ਰਾਜ ਹੱਕਲਾ ਮੰਡੇਰਾ, ਸਰਪੰਚ ਰਾਮ ਚੇਚੀ ਫੈਕਟਰੀ ਕਾਠਗੜ੍ਹ, ਸਾਬਕਾ ਸਰਪੰਚ ਹਰਬੰਸ ਲਾਲ, ਰਤਨ ਲਾਲ ਚੇਚੀ, ਹੈਪੀ ਭਗਤ, ਵਿੱਕੀ ਚੇਚੀ, ਬਲਕਾਰ ਚੇਚੀ, ਕਮਲ ਨੋਤਾ, ਸ਼ਾਮ ਫੌਜੀ, ਸ਼ਾਮੀ ਟੋਰੋਵਾਲ, ਇੰਸਪੈਕਟਰ ਅਸ਼ੋਕ ਕੁਮਾਰ ਗੁੱਜਰ ਆਦਿ ਹਾਜ਼ਰ ਸਨ।