19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਡੇਰਾ ਭਰੋਮਜਾਰਾ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਸੰਤ ਮਹਾਂਪੁਰਸ਼ਾਂ ਨੇ ਕੀਤੀ ਮੀਟਿੰਗ

ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਸੰਤ ਮਹਾਂਪੁਰਸ਼ਾ ਵਲੋਂ ਮੀਟਿੰਗ ਕੀਤੀ। ਉਪਰੰਤ ਸੁਸਾਇਟੀ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ।

ਫੈਸਲੇ ਦੀ ਕਾਪੀ ਦਿਖਾਉਂਦੇ ਹੋਏ ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸੈਕਟਰੀ ਨਿਰਮਲ ਸਿੰਘ ਅਵਾਦਾਨ ਨਾਲ ਸੰਤ ਸਮਾਜ। ਅਜੀਤ ਤਸਵੀਰ 19-10-2026
ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਸੰਤ ਮਹਾਂਪੁਰਸ਼ਾ ਵਲੋਂ ਮੀਟਿੰਗ ਕੀਤੀ। ਉਪਰੰਤ ਸੁਸਾਇਟੀ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ। ਸਭਾ ਦੇ ਸੈਕਟਰੀ ਸੰਤ ਬਾਬਾ ਨਿਰਮਲ ਸਿੰਘ ਅਵਾਦਾਨ ਨੇ ਦੱਸਿਆ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਵਲੋਂ ਅਦਾਲਤ ਵਿਚ ਸੰਤ ਨਿਰਮਲ ਦਾਸ ਰਾਏਪੁਰ ਰਸੂਲਪੁਰ ਤੇ ਸ੍ਰੀਮਤੀ ਸ਼ੰਤੋਸ਼ ਰਾਣੀ ਖ਼ਿਲਾਫ਼ ਪਿੰਡ ਚੂਹੜਵਾਲੀ ਸਕੂਲ ਜਾਇਦਾਦ ਸੰਬੰਧੀ ਦਾਅਵਾ ਪਾਇਆ ਗਿਆ ਸੀ। ਸਿਵਲ ਜੱਜ ਪ੍ਰਤੀਕ ਗੁਪਤਾ ਵਲੋਂ ਉਸ ਦਾਅਵੇ ’ ਤੇ ਮਿਤੀ 12 ਅਗਸਤ 2026 ਨੂੰ ਫੈਸਲਾ ਸੁਣਾਉਂਦਿਆ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਹੱਕ ਵਿਚ ਸਟੇਅ ਅਰਜ਼ੀ ’ਤੇ ਹੁਕਮ ਕੀਤਾ ਕਿ ਸੰਤ ਨਿਰਮਲ ਦਾਸ ਬਤੌਰ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਕੰਮਕਾਜ ਕਰਨ ਤੇ ਚੂਹੜਵਾਲੀ ਸਕੂਲ ਦੀ ਬਿਲਡਿੰਗ ਵਿਚ ਕੋਈ ਤਬਦੀਲੀ ਕਰਨ ’ਤੇ ਰੋਕ ਲਗਾ ਦਿੱਤੀ ਹੈ। ਸੰਤਾਂ ਨੇ ਹੋਰ ਦੱਸਿਆ ਕਿ ਇਹ ਵੀ ਜਿਕਰਯੋਗ ਹੈ ਕਿ ਸੰਤ ਕੁਲਵੰਤ ਰਾਮ ਵਲੋਂ ਅਦਾਲਤ ਵਿਚ ਦਾਅਵਾ ਪੇਸ਼ ਕੀਤਾ ਸੀ ਕਿ ਸੰਤ ਨਿਰਮਲ ਦਾਸ ਨੇ ਪਿੰਡ ਚੂਹੜਵਾਲੀ ਸਕੂਲ ਦੀ ਬਿਲਡਿੰਗ ਸ੍ਰੀਮਤੀ ਸੰਤੋਸ਼ ਰਾਣੀ ਦੇ ਨਾਂਅ ’ਤੇ 99 ਸਾਲ ਵਾਸਤੇ 10 ਹਜ਼ਾਰ ਰੁ: ਸਾਲਾਨਾ ਲੀਜ ਕਰ ਦਿੱਤੀ ਹੈ ਜਦਕਿ ਉਹ ਜਾਇਦਾਦ ਸਮੂਹ ਸੰਗਤ ਤੇ ਸੰਤ ਸਮਾਜ ਦੀ ਹੈ ਕਿਸੇ ਇਕ ਸੰਤ ਦੀ ਨਹੀਂ ਹੈ। ਉਪਰੰਤ ਸਾਰਿਆਂ ਸੰਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸੈਕਟਰੀ ਸੰਤ ਨਿਰਮਲ ਦਾਸ ਅਵਾਦਾਨ, ਸੰਤ ਟਹਿਲ ਨਾਥ ਨੰਗਲ ਖੇੜਾ, ਕੈਸ਼ੀਅਰ ਸੰਤ ਜਸਵਿੰਦਰ ਸਿੰਘ ਡਾਂਡੀਆ, ਸੰਤ ਕਪੂਰ ਦਾਸ ਅਵਾਦਪੁਰ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ ਜੇਜੋ ਦੁਆਬਾ, ਸੰਤ ਸ਼ਾਮ ਲਾਲ ਝੰਡੇਰਾਂ, ਸੰਤ ਜਸਵਿੰਦਰ ਪਾਲ ਪੰਡਵਾ, ਸੰਤ ਹਾਕਮ ਦਾਸ ਸੰਧਵਾਂ, ਜਗਦੀਸ਼ ਸੁੰਮਨ ਚੂਹੜਪੁਰ, ਸੰਤ ਬਖਸ਼ੀਸ਼ ਸਿੰਘ ਨਡਾਲੋਂ, ਸੰਤ ਸੇਵਾਦਾਰ ਨਵਾਂਸ਼ਹਿਰ, ਸੰਤ ਬਾਬਾ ਬਲਵੀਰ ਦਾਸ ਡੇਰਾ ਮਹਾਨਪੁਰੀ ਸਾਹਰੀ ਹਸ਼ਿਆਰਪੁਰ, ਸੰਤ ਹਰਜਿੰਦਰ ਪਾਲ, ਸੰਤ ਮੁਕੇਸ਼ ਕੁਮਾਰ ਨਾਥ ਨੰਗਲ ਖੇੜਾ, ਸੰਤ ਹਰਵਿੰਦਰ ਦਾਸ ਪੱਲੀਆਂ, ਸੰਤ ਤਰਸੇਮ ਲਾਲ ਗੜ੍ਹਸ਼ੰਕਰ, ਸੰਤ ਗੁਰਮੁੱਖ ਦਾਸ ਸਾਹਰੀ, ਸੰਤ ਸਤਨਾਮ ਸਿੰਘ ਬੰਬੇਲੀ, ਸੰਤ ਬੀਬੀ ਜਾਨਕੀ ਦੇਵੀ ਗੜ੍ਹਸ਼ੰਕਰ, ਸੰਤ ਮਹਿੰਦਰਪਾਲ ਬੀਰਮਪੁਰ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਮੇਜਰ ਦਾਸ ਹੱਲੂਵਾਲ, ਹਰੀਪਾਲ ਪੰਡਵਾਂ, ਸੰਤ ਸਰੂਪ ਸਿੰਘ ਨੰਦਾਚੌਰ, ਸੰਤ ਅਰਜਨ ਦੇਵ ਮੰਨਣਹਾਨਾ, ਸੰਤ ਬਲਵੀਰ ਸਿੰਘ ਲੰਗੇਰੀ, ਸੰਤ ਗੰਗੋਤਰੀ ਦਾਸ ਫਗਵਾੜਾ, ਜਥੇ.ਸਰੂਪ ਸਿੰਘ ਖਲਵਾੜਾ, ਸੰਤ ਹਰਜਿੰਦਰ ਕੁਮਾਰ ਆਦਿ ਹਾਜ਼ਰ ਹਨ।
ਪਿਛਲੀ ਖ਼ਬਰ ਸਮਾਜਸੇਵੀ ਚੰਦਬਾਜਾ ਦੇ ਗ੍ਰਹਿ ਵਿਖੇ ਪੰਜਾਬ ਦੀ ਸਿਹਤਯਾਬੀ ਸੰਬੰਧੀ ਗੰਭੀਰ ਵਿਚਾਰ ਚਰਚਾ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮ ’ਚ ਅਧਿਆਪਕਾਂ ਦੀ ਘਾਟ, ਮਾਪੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।