19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਝਿੱਕਾ ਜੋੜੀ ਨੇ ਖ਼ੂਨਦਾਨ ਕਰ ਕੇ ਖ਼ੂਨਦਾਨ-ਮਹਾਂਦਾਨ ਦਾ ਦਿੱਤਾ ਸੁਨੇਹਾ

ਅਜੀਤ ਡੈਸਕ 20-02-2026
ਬੰਗਾ, 19 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਤੇ ਉਨ੍ਹਾਂ ਦੀ ਜੀਵਨ ਸਾਥਣ ਮੈਡਮ ਜਸਵਿੰਦਰ ਕੌਰ ਝਿੱਕਾ ਨੇ ਕਿਹਾ ਕਿ ਖ਼ੂਨਦਾਨ ਕਰਕੇ ਉਨ੍ਹਾਂ ਦੇ ਮਨ ਨੂੰ ਬੇਹੱਦ ਸਕੂਨ ਮਿਲਿਆ | ਝਿੱਕਾ ਨੇ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਤੇ ਵਿਆਹ ਦੀਆਂ ਵਰ੍ਹੇਗੰਢਾਂ ਖੂਨ ਦਾਨ ਕਰਕੇ ਹੀ ਮਨਾਉਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੀ ਕੀਤੀ ਹੋਈ ਇਸ ਕੋਸ਼ਿਸ਼ ਨਾਲ ਕਿਸੇ ਹਸਪਤਾਲ ਵਿੱਚ ਜਿੰਦਗੀ-ਮੌਤ ਦੀ ਲੜਾਈ ਲੜ ਰਹੇ ਮਰੀਜ਼ ਦੀ ਜਾਨ ਬਚ ਸਕੇ | ਡਾ. ਅਜੇ ਬੱਗਾ ਬਲੱਡ ਟਰਾਂਸਫਿਊਜ਼ਨ ਅਫਸਰ ਨੇ ਸਮਾਜ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੂਨਦਾਨ - ਮਹਾਂਦਾਨ ਦਾ ਇਹ ਸੁਨੇਹਾ ਲੋਕ - ਲਹਿਰ ਬਣਨਾ ਚਾਹੀਦਾ ਹੈ ਤਾਂ ਜੋ ਜਰੂਰਤਮੰਦ ਲੋਕਾਂ ਨੂੰ ਲੋੜ ਵੇਲੇ ਖੂਨ ਅਸਾਨੀ ਨਾਲ ਮਿਲ ਸਕੇ | ਇਸ ਮੌਕੇ ਬੀ. ਡੀ. ਸੀ. ਦੇ ਮੈਨੇਜਰ ਮਨਮੀਤ ਸਿੰਘ ਰਾਹੋਂ, ਰਾਜੀਵ ਕੁਮਾਰ ਭਾਰਦਵਾਜ, ਮੈਡਮ ਪਿ੍ਅੰਕਾ, ਮੁਕੇਸ਼ ਕੁਮਾਰ ਕਾਹਮਾ, ਕਪਿਲ ਸ਼ਰਮਾ, ਸਾਬਕਾ ਸਕੂਲ ਇੰਚਾਰਜ ਸ: ਅਵਤਾਰ ਸਿੰਘ ਗੋਬਿੰਦਪੁਰੀ ਦੂਰਦਰਸ਼ਨ ਜਲੰਧਰ, ਜਸਵੀਰ ਸਿੰਘ ਆਸਟਰੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇਲਾਕੇ ਦਾ ਪੁਰਾਤਨ ਤੇ ਮਸ਼ਹੂਰ ਚੌਂਕੀਆਂ ਮੇਲਾ ਪੂਰੇ ਜਲੌਅ 'ਤੇ ਅਗਲੀ ਖ਼ਬਰ ਪਿਸਤੌਲ ਅਤੇ 2 ਕਾਰਤੂਸਾਂ ਸਮੇਤ 2 ਨੌਜਵਾਨ ਗਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।