ਨਵਾਂਸ਼ਹਿਰ, 19 ਫਰਵਰੀ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਪੁਲਿਸ ਵੱਲੋਂ 2 ਨੌਜਵਾਨਾਂ ਨੂੰ ਇੱਕ ਪਿਸਤੌਲ ਅਤੇ ਦੋ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ | ਥਾਣਾ ਸਦਰ ਪੁਲਿਸ ਨਵਾਂਸ਼ਹਿਰ ਦੇ ਮੁਖੀ ਰਵਨੀਵ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਰਸ਼ਪਾਲ ਰਾਮ ਨੇ ਗਸ਼ਤ ਦੌਰਾਨ ਜਸਵਿੰਦਰ ਕੁਮਾਰ ਪੁੱਤਰ ਸਰਬਜੀਤ ਰਾਮ ਵਾਸੀ ਗੁਣਾਚੌਰ ਅਤੇ ਜਸਵਿੰਦਰ ਕੁਮਾਰ ਪੁੱਤਰ ਕਿ੍ਸ਼ਨ ਲਾਲ ਬਾਸੀ ਗੁਣਾਚੌਰ ਨੂੰ ਪਿੰਡ ਕਰੀਹਾ ਮੋੜ ਤੋਂ ਗਿ੍ਫਤਾਰ ਕੀਤਾ | ਮੁਖਬਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਦੋਵੇਂ ਜਣੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ | ਪੁਲਿਸ ਪਾਰਟੀ ਨੇ ਛਾਪੇਮਾਰੀ ਦੌਰਾਨ ਦੋਵਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਪਿਸਤੌਲ ਦੋ ਕਾਰਤੂਸ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ |