21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ ਮੰਡਲ ਨਵਾਂਸ਼ਹਿਰ ਵਲੋਂ ਸਨਮਾਨ ਸਮਾਗਮ

ਅਜੀਤ ਡੈਸਕ 20-02-2026
ਨਵਾਂਸ਼ਹਿਰ, 19 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ ਮੰਡਲ ਨਵਾਂਸ਼ਹਿਰ ਵਲੋਂ ਸਨਮਾਨ ਸਮਾਗਮ ਮੰਡਲ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਸਟੇਜ ਦੀ ਕਾਰਵਾਈ ਮੰਡਲ ਸਕੱਤਰ ਇੰਜੀਨੀਅਰ ਵਿਜੈ ਸਿੰਘ ਵਲੋਂ ਕੀਤੀ ਗਈ | ਇਸ ਸਨਮਾਨ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸੀਨੀਅਰ ਸੂਬਾ ਆਗੂ ਮਦਨ ਗੋਪਾਲ ਸ਼ਰਮਾ ਅਤੇ ਸੀਨੀਅਰ ਸੂਬਾ ਆਗੂ ਕੇਵਲ ਸਿੰਘ ਬਣਵੈਤ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਭੰਗਲ, ਪੰਜਾਬ ਰੋਡਵੇਜ਼ ਪੈਨਸ਼ਨਰ ਯੂਨੀਅਨ ਏਟਕ ਪ੍ਰਧਾਨ ਜਗਤਾਰ ਸਿੰਘ, ਸਰਕਲ ਪ੍ਰਧਾਨ ਹਸਮਤ ਅਲੀ, ਸਰਕਲ ਸਕੱਤਰ ਮਨੀ ਰਾਮ, ਸਰਕਲ ਆਗੂ ਹਰਮੇਸ਼ ਲਾਲ, ਪਰਮਜੀਤ ਸਿੰਘ ਗੋਰਾਇਆ, ਸੂਬਾ ਆਗੂ ਰਾਮ ਆਸਰਾ, ਮੰਡਲ ਪ੍ਰਧਾਨ ਬੰਗਾ ਕਰਨੈਲ ਸਿੰਘ, ਮੰਡਲ ਸਕੱਤਰ ਇੰਜ: ਸੁੱਚਾ ਸਿੰਘ, ਮੰਡਲ ਅਡੀਟਰ ਇੰਜੀਨੀਅਰ ਜਗੀਰ ਸਿੰਘ, ਐਸ. ਡੀ. ਓ, ਮੰਡਲ ਆਗੂ ਰਾਮ ਲੱਖਣ ਕੈਸ਼ੀਅਰ, ਮੰਡਲ ਨਵਾਂਸ਼ਹਿਰ ਤੋਂ ਅਡੀਟਰ ਕੁੰਦਨ ਸਿੰਘ, ਹਰੀ ਕਿ੍ਸ਼ਨ ਕੈਸ਼ੀਅਰ, ਸੁਰੇਸ ਕੁਮਾਰ ਕੈਸ਼ੀਅਰ, ਬਲਵੀਰ ਸਿੰਘ ਬਹਿਰਾਮ, ਪ੍ਰਭਾਕਰ ਤਿਵਾੜੀ, ਇੰਜ :ਵਿਜੈ ਸਿੰਘ, ਕੁਲਵੰਤ ਸਿੰਘ ਕਟਾਰੀਆਂ, ਦੇਵਿੰਦਰ ਸਿੰਘ ਭੱਟੀ, ਹਰਬੰਸ ਸਿੰਘ ਗੋਸਲ, ਜਗਦੀਸ ਸਿੰਘ, ਸੁਖਵਿੰਦਰ ਸਿੰਘ, ਲਛਮਣ ਦਾਸ, ਸੁਰਿੰਦਰ ਸਿੰਘ ਰਾਣਾ, ਰਾਮ ਸਰਨ, ਕੁਲਵੰਤ ਸਿੰਘ, ਪੰਡਿਤ ਅਸ਼ੋਕ ਕੁਮਾਰ ਇਹਨਾਂ ਸਾਰਿਆਂ ਵਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਸਨਮਾਨ ਸਮਾਗਮ ਵਿੱਚ ਸਭ ਤੋਂ ਪਹਿਲਾਂ ਜਥੇਬੰਦੀ ਏਟਕ ਦੇ ਮੋਢੀ ਇੰਜ : ਹਰਭਜਨ ਸਿੰਘ ਪਰਮਾਰ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬੇਟੀ ਮੈਡਮ ਨਰਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਜੋ ਪਾਵਰਕਾਮ 'ਚੋਂ ਵਧੀਆ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਉਪਰੰਤ ਸੀ. ਏ ਸੇਵਾ ਮੁਕਤ ਹੋਏ ਹਨ | ਇਸ ਤੋਂ ਬਾਅਦ ਆਪਣੇ 20 ਨੰਬਰ 70 ਸਾਲ ਵਾਲੇ ਪੈਨਸ਼ਨਰ ਸਾਥੀਆਂ ਅਤੇ ਪੈਨਸ਼ਨਰ ਪਰਿਵਾਰਾਂ ਨੂੰ ਮੋਮੈਂਟੋ ਅਤੇ ਕੰਬਲ ਦੇ ਕੇ ਸਨਮਾਨਿਤ ਕੀਤਾ ਗਿਆ | ਉਚੇਚੇ ਤੌਰ 'ਤੇ ਹਾਜ਼ਰ ਹੋਏ ਇੰਜੀਨੀਅਰ ਗੁਰਮੇਲ ਸਿੰਘ ਐਸ. ਡੀ. ਓ ਅਤੇ ਇੰਜ: ਇਕਬਾਲ ਸਿੰਘ ਸੇਵਾ ਮੁਕਤ ਐਸ. ਡੀ. ਓ, ਇੰਜ : ਕਮਲਜੀਤ ਸਿੰਘ ਜੇ. ਈ, ਸ਼ਾਮ ਦੇਵ ਐਸ. ਐਸ. ਏ. ਜੀ, ਇੰਜ: ਅਮਰਜੀਤ ਸਿੰਘ ਜੇ. ਈ, ਇੰਜ: ਕੁਲਵਿੰਦਰ ਰਾਮ ਜੇ. ਈ, ਸਤਪਾਲ, ਮੱਖਣ ਸਿੰਘ, ਸੁਰਿੰਦਰ ਸਿੰਘ, ਸਵਰਨ ਦਾਸ, ਹਰੀ ਰਾਮ, ਤਰਸੇਮ ਲਾਲ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਮੋਹਨ ਲਾਲ, ਸੁਰਿੰਦਰ ਪਾਲ ਸਿੰਘ, ਪੰਡਿਤ ਮੋਹਨ ਲਾਲ, ਧਰਮਪਾਲ, ਟਿੱਕਾ ਸਾਹਿਬ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿਸਤੌਲ ਅਤੇ 2 ਕਾਰਤੂਸਾਂ ਸਮੇਤ 2 ਨੌਜਵਾਨ ਗਿਫ਼ਤਾਰ ਅਗਲੀ ਖ਼ਬਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੇਲੇ ਕਰਵਾਉਣੇ ਜ਼ਰੂਰੀ-ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।