ਲੋਹਟਬੱਦੀ, 22 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੇ ਪਰਮ ਸੇਵਕ ਬਿਜਲੀ ਬੋਰਡ ਦੇ ਸਾਬਕਾ ਜੇ.ਈ ਗੁਰਮੀਤ ਸਿੰਘ ਧਾਲੀਵਾਲ/ਬੜੂੰਦੀ (66) ਜੋ ਕਿ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਨਾਨਕਸਰ ਠਾਠ ਪੱਤੀ ਮਾਨਾਂ, ਬੜੂੰਦੀ ਵਿਖੇ ਭਾਈ ਸੁਰਜੀਤ ਸਿੰਘ ਨਾਨਕਸਰ ਭੁੱਚੋ ਵਾਲਿਆਂ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਰਧਾਂਜਲੀ ਸਮਾਰੋਹ ਦੌਰਾਨ ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਾਲਿਆਂ ਨੇ ਕਿਹਾ ਕਿ ਸਵਰਗੀ ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੀ ਸੰਗਤ ਕਰਕੇ ਪਰਿਵਾਰਿਕ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪੱਖ ਨੂੰ ਸਮਰਪਿਤ ਹੋ ਕੇ ਆਦਰਸ਼ਮਈ ਜੀਵਨ ਬਤੀਤ ਕੀਤਾ | ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਵਾਲਿਆਂ ਨੇ ਕਿਹਾ ਕਿ ਇਕ ਬਾਪ ਹੀ ਆਪਣੇ ਬੱਚਿਆਂ ਦੀ ਯੋਗ ਅਗਵਾਈ ਕਰ ਸਕਦਾ ਹੈ | ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਮਲਪ੍ਰੀਤ ਸਿੰਘ ਕਮਲ ਧਾਲੀਵਾਲ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ, ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ, ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਸ਼੍ਰੋ.ਅਕਾਲੀ ਦਲ ਰਾਏਕੋਟ, ਜਸਕਰਨ ਸਿੰਘ ਦਿਉਲ/ਇਆਲੀ ਹਲਕਾ ਇੰਚਾਰਜ ਸ਼੍ਰੋ.ਅਕਾਲੀ ਦਲ ਹਲਕਾ ਦਾਖਾ, ਚਰਨਜੀਤ ਸਿੰਘ ਅਟਵਾਲ ਸਾਬਕਾ ਲੋਕ ਸਭਾ ਸਪੀਕਰ, ਜਗਦੀਸ਼ ਸਿੰਘ ਗਰਚਾ ਸਾਬਕਾ ਕੈਬਨਿਟ ਮੰਤਰੀ, ਸਵਾਮੀ ਬ੍ਰਹਮਾ ਨੰਦ ਨੇ ਗੁਰਮੀਤ ਸਿੰਘ ਧਾਲੀਵਾਲ ਨੂੰ ਬਹੁੁਪੱਖੀ ਸ਼ਖ਼ਸੀਅਤ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਠੇਕੇਦਾਰ ਹਾਕਮ ਸਿੰਘ ਹਲਕਾ ਵਿਧਾਇਕ ਰਾਏਕੋਟ ਵਲੋਂ ਸ਼ੋਕ ਸੰਦੇਸ ਭੇਜਿਆ ਗਿਆ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਗਦੀਸ ਸਿੰਘ ਗਰਚਾ ਨੇ ਸਵਰਗੀ ਧਾਲੀਵਾਲ ਦੇ ਵੱਡੇ ਸਪੁੱਤਰ ਹਰਪ੍ਰੀਤ ਸਿੰਘ ਧਾਲੀਵਾਲ ਅਤੇ ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਜਸਪਾਲ ਸਿੰਘ ਪਾਲੀ ਨੂੰ ਦਸਤਾਰਾਂ ਭੇਂਟ ਕੀਤੀਆਂ | ਹੋਰਨਾਂ ਤੋਂ ਇਲਾਵਾ ਗੁਰਸ਼ਰਨ ਸਿੰਘ ਗਰੇਵਾਲ ਬੜੂੰਦੀ ਸੀਨੀ: ਅਕਾਲੀ ਆਗੂ, ਸੁਖਦੇਵ ਸਿੰਘ ਵਾਲੀਆ ਪ੍ਰਧਾਨ ਗੁਰੂ ਹਰਕਿ੍ਸ਼ਨ ਵਿੱਦਿਅਕ ਸੰਸਥਾਵਾਂ, ਗੁਰਦੀਪ ਸਿੰਘ ਫੱਲੇਵਾਲ ਅਕਾਲੀ ਚੇਅਰਮੈਨ, ਦਲਜੀਤ ਸਿੰਘ ਪੰਨੂ ਸਾਬਕਾ ਸਰਪੰਚ, ਜਸਵਿੰਦਰ ਸਿੰਘ ਬਿੱਟੂ ਸਰਪੰਚ, ਅੰਮਿ੍ਤਪਾਲ ਸਿੰਘ ਹੈਪੀ ਸੇਖੋਂ ਆਪ ਆਗੂ, ਨਿਰਭੈ ਸਿੰਘ ਮਾਨ, ਬਲਕਾਰ ਸਿੰਘ ਜਰਮਨ ਪ੍ਰਧਾਨ ਪ੍ਰਧਾਨ, ਸੁਖਵੀਰ ਸਿੰਘ ਪ੍ਰੇਮ ਮਾਨ, ਐਡਵੋਕੇਟ ਰਮਨਦੀਪ ਸਿੰਘ ਵਾਲੀਆ, ਹਾਕਮ ਸਿੰਘ ਧਾਲੀਵਾਲ, ਜਗਤਾਰ ਸਿੰਘ ਜਰਮਨ ਸਾਬਕਾ ਪ੍ਰਧਾਨ, ਸੁਖਰਾਜ ਸਿੰਘ ਮਹੇਰਨਾਂ ਕਲਾਂ ਸਰਕਲ ਪ੍ਰਧਾਨ, ਪਿ੍ਤਪਾਲ ਸਿੰਘ ਭੈਣੀ ਦਰੇੜਾ, ਜਸਵੀਰ ਸਿੰਘ ਜੇ.ਈ ਪ੍ਰਧਾਨ ਗਰਿੱਡ, ਅਮਰੀਕ ਸਿੰਘ ਹਲਵਾਰਾ ਪ੍ਰਧਾਨ, ਲਖਵੀਰ ਸਿੰਘ ਭੈਣੀ ਦਰੇੜਾ, ਦਲਜੀਤ ਸਿੰਘ ਲਾਲਾ ਪ੍ਰਧਾਨ, ਜਰਨੈਲ ਸਿੰਘ ਰਛੀਨ, ਡਾ: ਤਸਵੀਰ ਸਿੰਘ ਰਛੀਨ, ਨੰਬਰਦਾਰ ਜਗਤਾਰ ਸਿੰਘ ਨੰਬਰਦਾਰ, ਮਾ: ਲਖਵੀਰ ਸਿੰਘ ਬੜੂੰਦੀ ਸਮਾਜ ਸੇਵੀ, ਪ੍ਰਧਾਨ ਕਰਤਾਰ ਸਿੰਘ ਪ੍ਰਧਾਨ, ਜਗਦੀਸ਼ ਸਿੰਘ ਬੈਂਕ ਵਾਲੇ, ਬਲਦੇਵ ਸਿੰਘ ਏ.ਈ.ਈ, ਪ੍ਰਦੀਪ ਸਿੰਘ ਵਾਲੀਆ, ਕੁਲਵੰਤ ਸਿੰਘ ਕਾਕਾ ਵਾਲੀਆ, ਜਥੇਦਾਰ ਜਗਤਾਰ ਸਿੰਘ ਲਤਾਲਾ, ਮਾ: ਮਨਜੀਤ ਸਿੰਘ ਬੜੂੰਦੀ, ਸੁਰਿੰਦਰ ਸਿੰਘ ਸਿੰਦਾ ਲਤਾਲਾ, ਗੁਰਮੁਖ ਸਿੰਘ ਲਤਾਲਾ ਸਾਬਕਾ ਚੇਅਰਮੈਨ, ਫੌਜੀ ਜਗਰੂਪ ਸਿੰਘ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬੱਬੂ, ਬਲਜਿੰਦਰ ਸਿੰਘ ਧਾਲੀਵਾਲ, ਰਘਵੀਰ ਸਿੰਘ ਡਾਂਗੋਂ, ਜੀਵਨ ਸਿੰਘ ਧਾਲੀਵਾਲ ਬੜੂੰਦੀ, ਜਗਪ੍ਰੀਤ ਸਿੰਘ ਸਰਪੰਚ ਤੁੰਗਾਹੇੜੀ, ਪਰਮੋਦ ਸਿੰਘ ਬਾਟਾ ਪੰਚ, ਅਵਤਾਰ ਸਿੰਘ ਸੇਖੋਂ ਪੰਚ, ਗੁਰਦੀਪ ਸਿੰਘ ਪੰਚ, ਰਣਧੀਰ ਸਿੰਘ ਰੰਗੂਵਾਲ ਨੰਬਰਦਾਰ, ਜਗਮੇਲ ਸਿੰਘ ਲਤਾਲਾ, ਅੰਮਿ੍ਤਪਾਲ ਸਿੰਘ ਖੰਡੂਰ, ਕੁਲਦੀਪ ਸਿੰਘ ਟੂਸਾ, ਗੋਗੀ ਧਨੋਆ ਨੰਗਲਾਂ, ਪਰਵਿੰਦਰ ਸਿੰਘ ਸਰਪੰਚ ਜਿੱਤਵਾਲ ਕਲਾਂ, ਅਮਰਿੰਦਰ ਸਿੰਘ ਦਿਓਲ ਲੋਹਟਬੱਦੀ, ਡਾ: ਬਲਜੀਤ ਸਿੰਘ ਜੜਤੌਲੀ, ਗੁਰਜੀਤ ਸਿੰਘ ਅਕਾਲਗੜ੍ਹ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ, ਬਲਾਕ ਸੰੰਮਤੀ ਮੈਂਬਰ ਅਤੇ ਪਤਵੰਤੇ ਪੁੱਜੇ | ਸਟੇਜ ਦੀ ਸੇਵਾ ਅਮਰਜੀਤ ਸਿੰਘ ਬੜੂੰਦੀ ਪੀ.ਐੱਸ.ਪੀ.ਸੀ.ਐੱਲ ਨੇ ਨਿਭਾਈ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਜਸਕਰਨ ਸਿੰਘ ਦਿਓਲ ਹਲਕਾ ਇੰਚਾਰਜ ਸ਼੍ਰੋ.ਅਕਾਲੀ ਦਲ ਹਲਕਾ ਦਾਖਾ ਨੇ ਕੀਤਾ |