04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੁੱਲਾਂਪੁਰ-ਮਾਜਰੀ ਸੜਕ ’ਤੇ ਕਾਰ ਸਵਾਰਾਂ ’ਤੇ ਹਮਲਾ, ਨੌਜਵਾਨ ਦੀ ਮੌਤ

ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਥਾਣਾ ਦਾਖਾ ਦੀ ਹਦੂਦ ਮੁੱਲਾਂਪੁਰ-ਮਾਜਰੀ ਲਿੰਕ ਸੜਕ ’ਤੇ ਪੈਟਰੋਲ ਪੰਪ ਨਜ਼ਦੀਕ ਆਈ-20 ਕਾਰ ’ਤੇ ਜਾ ਰਹੇ 2 ਨੌਜਵਾਨਾਂ ਉੱਪਰ ਦੂਸਰੇ ਗਰੁੱਪ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਰਵਿਦਾਸ ਨਗਰ ਮੰਡੀ ਮੁੱਲਾਂਪੁਰ ਵਾਸੀ ਲਾਡੀ ਖਾਨ ਦੀ ਮੌਤ ਹੋ ਗਈ, ਜਦ ਕਿ ਨਾਲ ਦੀ ਸੀਟ ’ਤੇ ਬੈਠਾ ਮਨਪ੍ਰੀਤ ਸਿੰਘ ਉਰਫ਼ ਬਿੱਲਾ ਮਾਜਰੀ ਵਾਲ-ਵਾਲ ਬਚ ਗਿਆ। ਥਾਣਾ ਦਾਖਾ ਐੱਸ.

ਲਾਡੀ ਖਾਨ ਦੀ ਤਸਵੀਰ 04-10-2026
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਥਾਣਾ ਦਾਖਾ ਦੀ ਹਦੂਦ ਮੁੱਲਾਂਪੁਰ-ਮਾਜਰੀ ਲਿੰਕ ਸੜਕ ’ਤੇ ਪੈਟਰੋਲ ਪੰਪ ਨਜ਼ਦੀਕ ਆਈ-20 ਕਾਰ ’ਤੇ ਜਾ ਰਹੇ 2 ਨੌਜਵਾਨਾਂ ਉੱਪਰ ਦੂਸਰੇ ਗਰੁੱਪ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਰਵਿਦਾਸ ਨਗਰ ਮੰਡੀ ਮੁੱਲਾਂਪੁਰ ਵਾਸੀ ਲਾਡੀ ਖਾਨ ਦੀ ਮੌਤ ਹੋ ਗਈ, ਜਦ ਕਿ ਨਾਲ ਦੀ ਸੀਟ ’ਤੇ ਬੈਠਾ ਮਨਪ੍ਰੀਤ ਸਿੰਘ ਉਰਫ਼ ਬਿੱਲਾ ਮਾਜਰੀ ਵਾਲ-ਵਾਲ ਬਚ ਗਿਆ। ਥਾਣਾ ਦਾਖਾ ਐੱਸ.ਐੱਚ.ਓ ਨਿਰਮਲਜੀਤ ਸਿੰਘ ਵਾਰਦਾਤ ਦੀ ਇਤਲਾਹ ਮਿਲਦਿਆਂ ਹੀ ਤੁਰੰਤ ਆਪਣੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ ’ਤੇ ਪੁੱਜੇ । ਪੁਲਿਸ ਅਨੁਸਾਰ ਮ੍ਰਿਤਕ ਦੇ ਨਾਲ ਕਾਰ ਵਿਚ ਸਵਾਰ ਮਨਪ੍ਰੀਤ ਸਿੰਘ ਮਾਜਰੀ ਦੇ ਬਿਆਨਾਂ ’ਤੇ ਥਾਣਾ ਦਾਖਾ ’ਚ ਹਮਲਾਵਰ ਹਰਪ੍ਰੀਤ ਸਿੰਘ ਹੈਪੀ, ਹਰਸ਼ਦੀਪ ਸਿੰਘ ਦੋਵੇਂ ਵਾਸੀ ਮਾਜਰੀ, ਹੋਰ ਕਈ ਅਣਪਛਾਤਿਆਂ ਵਿਰੁੱਧ ਥਾਣਾ ਦਾਖਾ ’ਚ 103 (1), 109, 191 (3), 190, 61 (2) ਬੀ.ਐੱਨ.ਐੱਸ ਅਤੇ 25, 27, 54, 59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਪਰਮਿੰਦਰ ਸਿੰਘ ਸਿੱਧੂ ਨੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਕੈਬਨਿਟ ਮੰਤਰੀ ਸੌਂਦ, ਵਿਧਾਇ... ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨਾਂ ਲਈ ਨਿਰਾਸ਼ਾਜਨਕ-ਪ੍ਰਧਾਨ ਹੰਬੜਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।