04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਇਯਾਲੀ ਵਲੋਂ ਗੁਰਦੁਆਰਾ ਗੁਰੂ ਰਵਿਦਾਸ ਜੀ ਮਾਜਰੀ ਕਾਰ ਸੇਵਾ ਲਈ 2 ਲੱਖ ਸੇਵਾ ਭੇਜੀ

ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੂਰੇ ਪੰਜਾਬ ਨਾਲੋਂ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦਾ ਝੰਡਾ ਹਲਕਾ ਦਾਖਾ ’ਚ ਬੁਲੰਦ ਹੋ ਰਿਹਾ, ਕਾਰਾਂ-ਜੀਪਾਂ-ਟਰੈਕਟਰਾਂ ’ਤੇ ਜਸਵੰਤ ਸਿੰਘ ਖਾਲੜਾ, ਦੀਪ ਸਿੱਧੂ, ਮਨਪ੍ਰੀਤ ਸਿੰਘ ਇਯਾਲੀ, ਬਾਪੂ ਤਰਸੇਮ ਸਿੰਘ ਦੀਆਂ ਤਸਵੀਰਾਂ ਵਾਲੇ ਸਟਿੱਕਰ ਆਮ ਹੋ ਗਏ। ਪੂਰੇ ਪੰਜਾਬ ਅੰਦਰ ਪਾਰਟੀ ਨੂੰ ਪ੍ਰਫੁੱਲਿਤ ਕਰਨ ਵਿਚ ਲੱਗੇ ਮਨਪ੍ਰੀਤ ਸਿੰਘ ਇਯਾਲੀ ਐੱਮ.

ਅਜੀਤ ਡੈਸਕ 04-10-2026
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੂਰੇ ਪੰਜਾਬ ਨਾਲੋਂ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦਾ ਝੰਡਾ ਹਲਕਾ ਦਾਖਾ ’ਚ ਬੁਲੰਦ ਹੋ ਰਿਹਾ, ਕਾਰਾਂ-ਜੀਪਾਂ-ਟਰੈਕਟਰਾਂ ’ਤੇ ਜਸਵੰਤ ਸਿੰਘ ਖਾਲੜਾ, ਦੀਪ ਸਿੱਧੂ, ਮਨਪ੍ਰੀਤ ਸਿੰਘ ਇਯਾਲੀ, ਬਾਪੂ ਤਰਸੇਮ ਸਿੰਘ ਦੀਆਂ ਤਸਵੀਰਾਂ ਵਾਲੇ ਸਟਿੱਕਰ ਆਮ ਹੋ ਗਏ। ਪੂਰੇ ਪੰਜਾਬ ਅੰਦਰ ਪਾਰਟੀ ਨੂੰ ਪ੍ਰਫੁੱਲਿਤ ਕਰਨ ਵਿਚ ਲੱਗੇ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਦਾ ਆਪਣਾ ਪੂਰਾ ਧਿਆਨ ਹਲਕਾ ਦਾਖਾ ਦੀ ਰਾਜਨੀਤੀ ’ਤੇ ਵੀ ਟਿਕਿਆ ਹੋਇਆ। ਪੁਸ਼ਤੈਨੀ ਹਲਕਾ ਦਾਖਾ ਤੋਂ ਰਾਜਨੀਤੀ ਦੀ ਪੌੜੀ ਚੜ੍ਹੇ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਬਾਸੀਆਂ ਬੇਟ ਦੇ ਗੁਰਦੁਆਰਾ ਸਾਹਿਬ ਤੋਂ ਬਾਅਦ ਪਿੰਡ ਮਾਜਰੀ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਸੰਗਤ ਦੀ ਇਕੱਤਰਤਾ ਨਾਲ ਨਤਮਸਤਕ ਹੋਏ। ਸਿੱਖੀ ਦੇ ਪ੍ਰਚਾਰ, ਪਸਾਰ ਦੀ ਗੱਲ ਕਰਦਿਆਂ ਉਨ੍ਹਾਂ ਪੰਜਾਬ ’ਚ ਵਧ ਰਹੇ ਨਸ਼ਿਆਂ ’ਤੇ ਚਿੰਤਾ ਪ੍ਰਗਟਾਈ। ਵਾਰਿਸ ਪੰਜਾਬ ਦੇ ਵਿਚ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਸੰਗਤ ਨੂੰ ਸਪੱਸ਼ਟ ਕੀਤਾ ਕਿ ਸਾਡੇ ਅਕਾਲੀ ਦਲ ਦਾ ਮਿਸ਼ਨ ਨਸ਼ਿਆਂ ਨੂੰ ਰੋਕਣਾ ਹੋਵੇਗਾ, ਪੰਜਾਬ ਦੀ ਕਿਰਸਾਨੀ ਬਚਾਉਣ ਦੇ ਨਾਲ ਪੰਜਾਬ ਸਿਰ ਨਿੱਤ ਦਿਨ ਭਾਰੀ ਹੋ ਰਹੀ ਕਰਜ਼ੇ ਦੀ ਪੰਡ ਨੂੰ ਹੌਲ਼ਾ ਕਰਨ ਲਈ ਯਤਨ ਜੁਟਾਏ ਜਾਣਗੇਂ। ਇਯਾਲੀ ਨੇ ਦ੍ਰਿੜਤਾ ਨਾਲ ਕਿਹਾ ਕਿ ਸਰਕਾਰੀ ਦਫਤਰਾਂ ’ਚੋਂ ਭ੍ਰਿਸ਼ਟਾਚਾਰ ਅਤੇ ਲੀਡਰਾਂ ਦੀ ਸ਼ਹਿ ’ਤੇ ਹੋ ਰਹੀ ਰੇਤ-ਬਜ਼ਰੀ ਲੁੱਟ ਰੁਕ ਜਾਵੇ ਤਾਂ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣ ਸਕਦਾ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅਕਾਲੀ ਦਲ (ਬ), ਕਾਂਗਰਸ, ‘ਆਪ’ ਪਾਰਟੀ ਦੀਆਂ ਸਰਕਾਰਾਂ ਵਿਚ ਰੇਤ, ਬਜਰੀ ਕੁਦਰਤੀ ਖਜ਼ਾਨਾਂ ਲੀਡਰਾਂ ਨੇ ਲੁੱਟਿਆ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਥਾਂ ਵਿਹਲੜ ਬਣਾ ਕੇ ਨਸ਼ਿਆਂ ਦੀ ਚੇਟਕ ਲਾਈ, ਇਹੋ ਅਲਾਮਤਾਂ ਖ਼ਤਮ ਕਰਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਨਿਸ਼ਾਨਾ ਹੈ। ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਗੁਰਦੁਆਰਾ ਗੁਰੂ ਰਵਿਦਾਸ ਜੀ ਮਾਜਰੀ ਵਿਖੇ ਚੱਲ ਰਹੀ ਸੇਵਾ ਵਿਚ 2 ਲੱਖ ਰੁਪਏ ਦਾ ਯੋਗਦਾਨ ਕਾਰ ਸੇਵਾ ਵਿਚ ਪਾਇਆ ਗਿਆ। ਮਨਪ੍ਰੀਤ ਸਿੰਘ ਇਯਾਲੀ ਵਲੋਂ ਪ੍ਰਬੰਧਕਾਂ ਗੁਰਨਾਮ ਸਿੰਘ, ਸੰਤੋਖ ਸਿੰਘ ਫੌਜ਼ੀ, ਜਗਰੂਪ ਸਿੰਘ, ਪੰਚ ਮਨਜੀਤ ਸਿੰਘ, ਪੰਚ ਸਰਬਜੀਤ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਸਿਕੰਦਰ ਸਿੰਘ, ਪੰਚ ਸੁਖਵਿੰਦਰ ਕੌਰ ਹੋਰਨਾਂ ਨੂੰ ਭਰੋਸਾ ਦਿੱਤਾ ਕਿ ਗੁਰੂ ਘਰ ਦੀ ਇਮਾਰਤ ਨਾਲ ਜੁੜਿਆ ਪ੍ਰਾਜੈਕਟ ਪੂਰਾ ਕੀਤਾ ਜਾਵੇ, ਲੋੜ ਬਣੀ ਤਾਂ ਉਹ ਆਪਣੇ ਹਿੱਸੇ ਦੀ ਹੋਰ ਸੇਵਾ ਲਈ ਵੀ ਤਿਆਰ ਹੈ।
ਪਿਛਲੀ ਖ਼ਬਰ ਗਾਂਧੀ ਜੈਅੰਤੀ ਮੌਕੇ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਸਮਾਗਮ ਕਰਵਾਇਆ ਵਿਦਿਆਰਥੀਆਂ ਨੇ ਸਲੋਗਨ, ਰੋਲ ਪਲੇਅ ਤੇ... ਅਗਲੀ ਖ਼ਬਰ ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਦਾ ਬੀ.ਐੱਸ.ਸੀ ਨਰਸਿੰਗ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।