04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪੰਜਾਬ ਦੇ ਗੁਦਾਮਾਂ ’ਚੋਂ ਚੌਲਾਂ ਤੇ ਕਣਕ ਪਿਛਲਾ ਸਟਾਕ ਤੇਜ਼ੀ ਨਾਲ ਚੁਕਵਾਏ ਕੇਂਦਰ ਸਰਕਾਰ- ਲਲਤੋਂ ਦਸਮੇਸ਼ ਕਿਸਾਨ, ਮਜ਼ਦੂਰ ਯੂਨੀਅਨ ਵਲੋਂ ਝੋਨੇ ’ਚ ਨਮੀ ਦਾ ਪੈਮਾਨਾ 20 ਫ਼ੀਸਦੀ ਕਰਨ ਦੀ ਮੰਗ

ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ, ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਅੱਜ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਮੇਂ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ , ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਨਿਰਭੈ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ ਵੱਖ-ਵੱਖ ਕਿਸਾਨੀ ਮੁੱਦਿਆਂ ’ਤੇ ਭਰਵੇਂ ਵਿਚਾਰ ਪੇਸ਼ ਕੀਤੇ।

ਅਜੀਤ ਡੈਸਕ 04-10-2026
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ, ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਅੱਜ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਮੇਂ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ , ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਨਿਰਭੈ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ ਵੱਖ-ਵੱਖ ਕਿਸਾਨੀ ਮੁੱਦਿਆਂ ’ਤੇ ਭਰਵੇਂ ਵਿਚਾਰ ਪੇਸ਼ ਕੀਤੇ। ਮੀਟਿੰਗ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਜਸਦੇਵ ਸਿੰਘ ਲਲਤੋਂ ਦੱਸਿਆ ਕਿ ਯੂਨੀਅਨ ਵਲੋਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਗੁਦਾਮਾਂ ਵਿਚੋਂ 275 ਲੱਖ ਟਨ (155 ਲੱਖ ਟਨ ਚੌਲ ਤੇ 120 ਲੱਖ ਟਨ ਕਣਕ) ਦਾ ਪਿਛਲਾ ਸਟਾਕ ਪੂਰੀ ਤੇਜ਼ੀ ਨਾਲ ਚੁਕਵਾਉਣ ਲਈ ਰੋਜ਼ਾਨਾ ਘੱਟੋ ਘੱਟ 40 ਮਾਲ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਸੈਲਰ- ਸਨਅਤ ਵੱਲੋਂ ਝੋਨਾ ਲਗਵਾਉਣ ’ਚ ਸੰਭਾਵੀ ਦਿੱਕਤ ਦੂਰ ਹੋ ਸਕੇ। ਉਨ੍ਹਾਂ ਦੱਸਿਆ ਕਿ ਅੀਹਾ ਹੋਣ ਨਾਲ ਹੀ 180 ਲੱਖ ਟਨ ਝੋਨੇ ਦੀ ਨਵੀਂ ਫ਼ਸਲ ’ਚੋਂ ਨਿਕਲਣ ਵਾਲੇ ਨਵੇਂ ਚੌਲਾਂ ਲਈ ਲੋੜੀਂਦੀ ਜਗ੍ਹਾ ਯਕੀਨੀ ਬਣ ਸਕੇਗੀ। ਉਨ੍ਹਾਂ ਕਿਹਾ ਕਿ ਠੰਢ ਦੀ ਆਮਦ ਸਿਰ ’ਤੇ ਹੋਣ ਕਰਕੇ ਸਿੱਲ੍ਹ ਦੀ ਮਾਤਰਾ ਲਾਜ਼ਮੀ ਵੱਧਦੀ ਜਾਣ ਕਰਕੇ 17 ਪ੍ਰਤੀਸ਼ਤ ਵਾਲੇ ਪੈਮਾਨੇ ਨੂੰ ਘੱਟੋ ਘੱਟ 20 ਪ੍ਰਤੀਸ਼ਤ ਕੀਤਾ ਜਾਵੇ ਤਾਂ ਜੋ ਨਮੀਂ ਦੀ ਆੜ ਹੇਠ ਲਗਾਤਾਰ 2+ ਸਾਲ ਤੋਂ ਵੱਡੀ ਪੱਧਰ ’ਤੇ ਹੋ ਰਹੀ ਬੋਰੀਆਂ ਦੀ ਕਟੌਤੀ ਰੂਪੀ ਰਿਸ਼ਵਤ ਖੋਰੀ ਨੂੰ ਠੱਲ੍ਹ ਪੈ ਸਕੇ। ਉਨ੍ਹਾਂ ਕਿਸਾਨ ਭਰਾਵਾਂ ਨੂੰ ਵੀ ਬੇਲੋੜੀ ਕਾਹਲੀ ’ਤੇ ਕਾਬੂ ਪਾ ਕੇ ਵੱਧ ਤੋਂ ਵੱਧ ਸੁੱਕਾ ਝੋਨਾ ਲਿਆਉਣ ਦੀ ਵੀ ਜ਼ਰੂਰੀ ਅਪੀਲ ਕੀਤੀ। ਕੇਂਦਰ ਦੁਆਰਾ ਕਣਕ ਦੇ ਭਾਅ ’ਚ 25/- ਰੁ : ਕੁਇੰਟਲ ਦੇ ਮਾਮੂਲੀ ਵਾਧੇ ਨੂੰ ਰੱਦ ਕਰਕੇ ਸਵਾਮੀਨਾਥਨ ਕਮੇਟੀ ਦੇ ਸੀ-2+ 50 ਪ੍ਰਤੀਸ਼ਤ ਫਾਰਮੂਲੇ ਦੇ ਅਧਾਰ ’ਤੇ ਬਣਦੀ ਐੱਮ.ਐੱਸ.ਪੀ ਦੇਣ ਦੀ ਵੀ ਜਥੇਬੰਦੀ ਵਲੋਂ ਮੰਗ ਕੀਤੀ ਹੈ। ਮੀਟਿੰਗ ਦੇ ਅੰਤ ’ਤੇ ਸਮੂਹ ਆਗੂਆਂ 2+ ਮਿੰਟ ਖੜ੍ਹੇ ਹੋ ਕੇ ਤੇ ਮੋਨ ਧਾਰ ਕੇ ਇਨਕਲਾਬੀ ਜਮਹੂਰੀ ਲਹਿਰ ਦੇ ਆਗੂ ਅਤੇ ਸਰੋਕਾਰਾਂ ਦੀ ਆਵਾਜ਼ ਦੇ ਸੰਪਾਦਕ ਹਰਬੰਸ ਸਿੰਘ ਭਰੋਵਾਲ ਕਲਾਂ (ਕੈਨੇਡਾ) ਦੇ ਬਰੈਂਪਟਨ ਵਿਖੇ ਅਚਾਨਕ ਸਦੀਵੀ ਵਿਛੋੜੇ ਉੱਪਰ ਪੀੜਤ ਪਰਿਵਾਰਜਨਾਂ, ਇਨਕਲਾਬੀ ਰਸਾਲੇ ਦੇ ਸਮੂਹ ਸਟਾਫ਼ ਅਤੇ ਕੈਨੇਡੀਅਨ ਲਹਿਰ ਦੇ ਸਾਥੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਸਮੇਂ ਗੁਰਚਰਨ ਸਿੰਘ ਤਲਵੰਡੀ, ਹਰਦੇਵ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਹਰਪਾਲ ਸਿੰਘ ਸਵੱਦੀ, ਮੋਦਨ ਸਿੰਘ ਕੁਲਾਰ, ਗੁਰਦੇਵ ਸਿੰਘ ਢੱਟ, ਅਮਰੀਕ ਸਿੰਘ ਖੰਜਰਵਾਲ, ਗੁਰਚਰਨ ਸਿੰਘ ਮੰਡਿਆਣੀ, ਲਛਮਣ ਸਿੰਘ ਸਿੱਧਵਾਂ, ਮਨਜੀਤ ਸਿੰਘ ਸਿੱਧਵਾਂ, ਸੁਰਵਿੰਦਰ ਸਿੰਘ ਸੁਧਾਰ, ਹੋਰ ਮੌਜੂਦ ਸਨ।
ਪਿਛਲੀ ਖ਼ਬਰ ਕਣਕ ਦੇ ਭਾਅ ’ਚ 25 ਰੁਪਏ ਮਾਮੂਲੀ ਵਾਧਾ ਕੇਂਦਰ ਦਾ ਕਿਸਾਨਾਂ ਨਾਲ ਕੋਝਾ ਮਜ਼ਾਕ- ਦਿਓਲ ਅਗਲੀ ਖ਼ਬਰ ਗਾਂਧੀ ਜੈਅੰਤੀ ਮੌਕੇ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਸਮਾਗਮ ਕਰਵਾਇਆ ਵਿਦਿਆਰਥੀਆਂ ਨੇ ਸਲੋਗਨ, ਰੋਲ ਪਲੇਅ ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।