04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਜੀ.ਟੀ.ਬੀ-ਆਈ.ਐੱਮ.ਟੀ. ਦਾਖਾ ਵਿਖੇ ਬਸੰਤ ਪੰਚਮੀ ਉਤਸ਼ਾਹ ਨਾਲ ਮਨਾਈ

ਅਜੀਤ ਡੈਸਕ 23-01-2026
ਮੁੱਲਾਂਪੁਰ-ਦਾਖਾ, 22 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੌਲਜੀ ਦਾਖਾ (ਲੁਧਿ:) ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਹ ਤਿਉਹਾਰ ਪੀਲੇ-ਬਸੰਤੀ ਰੰਗ ਨਾਲ ਜੁੜਿਆ ਹੋਣ ਕਰਕੇ ਵਿਦਿਆਰਥੀਆਂ ਵਲੋਂ ਕਾਲਜ ਕੈਂਪਸ ਨੂੰ ਪੀਲੇ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ | ਵਿਦਿਆਰਥੀ ਖੁਦ ਵੀ ਬਸੰਤੀ ਰੰਗ ਦੀਆਂ ਪੌਸ਼ਾਕਾਂ ਪਹਿਨ ਕੇ ਕਾਲਜ ਆਏ | ਕਾਲਜ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਬਸੰਤ ਪੰਚਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਬਸੰਤ ਮੌਕੇ ਕੁਦਰਤ ਆਪਣਾ ਨਵਾਂ ਰੂਪ ਧਾਰਨ ਕਰਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਸੰਦੇਸ਼ ਦਿੰਦੀ ਹੈ | ਦੱਸਿਆ ਗਿਆ ਕਿ ਬਸੰਤ ਪੰਚਮੀ ਤਿਉਹਾਰ ਸੁੱਖ ਸ਼ਾਂਤੀ ਦੇ ਵਿਕਾਸ ਵਜੋਂ ਜਾਣਿਆਂ ਜਾਂਦਾ ਹੈ | ਇਸ ਦਿਨ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ, ਇਹ ਰਸਮ ਛੋਟੇ ਬੱਚਿਆਂ ਨੂੰ ਸਿੱਖਿਆ ਤੇ ਰਸਮੀਂ ਸਿੱਖਣ ਵੱਲ ਪ੍ਰੇਰਿਤ ਕਰਨ ਬਾਰੇ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਤਿਉਹਾਰ ਹਰ ਇਕ ਦੀ ਖੁਸ਼ੀ ਨੂੰ ਧਿਆਨ ਵਿਚ ਰੱਖ ਮਨਾਉਣੇ ਚਾਹੀਦੇ ਹਨ, ਪਤੰਗਾਂ ਦੇ ਤਿਉਹਾਰ ਮੌਕੇ ਪਤੰਗ ਉਡਾਉਣ ਸਮੇਂ ਅਜਿਹੀ ਡੋਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਜਿਸ ਨਾਲ ਦੂਜਿਆਂ ਨੂੰ ਨੁਕਸਾਨ ਉਠਾਉਣਾ ਪਵੇ | ਵਿਦਿਆਰਥੀਆਂ ਵਲੋਂ ਲੈਕਚਰ ਸਮੇਂ ਦੱਸਿਆ ਗਿਆ ਕਿ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ, ਇਹ ਪੰਜਾਬ ਦੇ ਲੋਕਾਂ ਦੀ ਮਨਭਾਉਂਦੀ ਰੁੱਤ ਹੈ, ਇਸ ਰੁੱਤ ਵਿਚ ਜਿਥੇ ਫੁੱਲਾਂ 'ਤੇ ਬਹਾਰ ਆਉਂਦੀ ਹੈ, ਉਥੇ ਇਹ ਹਰ ਪਾਸੇ ਹਰਿਆਵਲ ਅਤੇ ਬਸੰਤੀ ਸਰੋਂ ਦਾ ਨਜ਼ਾਰਾ ਪੇਸ਼ ਕਰਦੀ ਹੈ | ਇਸ ਮੌਕੇ ਵਿਦਿਆਰਥਣਾਂ ਵਿਚਕਾਰ ਪੋਸਟਰ ਬਣਾਉਣ, ਡ੍ਰੈੱਸ ਮੁਕਾਬਲੇ ਕਰਵਾਏ ਗਏ |
ਪਿਛਲੀ ਖ਼ਬਰ ਪਿੰਡ ਨਿਜ਼ਾਮਪੁਰ ਵਿਖੇ ਲਾਲ ਲਕੀਰ ਵਾਲੇ ਮਕਾਨਾਂ ਦੀ ਮਾਲਕੀ ਸੰਬੰਧੀ ਕੀਤਾ ਸਰਵੇ ਅਗਲੀ ਖ਼ਬਰ ਬੜੂੰਦੀ 'ਚ ਗੁਰਮੀਤ ਸਿੰਘ ਧਾਲੀਵਾਲ ਜੇ.ਈ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਸੰਤ ਮਹਾਂਪੁਰਸ਼, ਤਲਵੰਡੀ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।